Share on Facebook Share on Twitter Share on Google+ Share on Pinterest Share on Linkedin ਕਿਸਾਨ ਖੁਦਕੁਸ਼ੀਆਂ ਰੋਕਣ ਲਈ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਣਾ ਜਰੂਰੀ ਖੇਤੀ ਖਰਚਿਆਂ ਦੇ ਹਿਸਾਬ ਨਾਲ ਹੋਵੇ ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧਾ: ਜੋਰਾ ਸਿੰਘ ਭੁੱਲਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ: ਕਿਸਾਨਾਂ ਦੀ ਹਾਲਤ ਸਾਡੇ ਆਪਣੇ ਦੇਸ਼ ਵਿਚ ਬਹੁਤ ਬੁਰੀ ਹੋ ਚੁਕੀ ਹੈ ਅਤੇ ਕਰਜਿਆਂ ਤੋੱ ਦੁਖੀ ਕਿਸਾਨਾਂ ਵਲੋੱ ਖੁਦਕਸ਼ੀ ਕਰਨ ਦੇ ਮਾਮਲੇ ਵਿਚ ਭਾਰਤ ਦੇ ਸੁਪਰੀਮ ਕੋਰਟ ਨੂੰ ਵੀ ਦਖਲਅੰਦਾਜੀ ਕਰਨੀ ਪਈ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਖੇਰ ਨੇ ਕਿਹਾ ਹੈ ਕਿ ਖੁਦਕਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੁੰ ਮੁਆਵਜਾ ਦੇਣਾ ਲਾਹੇਵੰਦ ਨਹੀਂ ਸਗੋਂ ਉਸ ਕਿਸਾਨ ਦੇ ਖੁਦਕਸੀ ਕਰਨ ਦੇ ਕਾਰਨਾਂ ਦੀ ਪੜਤਾਲ ਕੀਤੀ ਜਾਵੇ ਕਿ ਕਿਉੱ ਏਨੇ ਕਿਸਾਨ ਖੁਦਕਸੀ ਕਰ ਰਹੇ ਹਨ। ਕਿਸਾਨਾਂ ਦੀਆਂ ਦਿਕਤਾਂ ਦੂਰ ਕਰਨ ਲਈ ਉਪਰਾਲੇ ਕੀਤੇ ਜਾਣ ਤਾਂ ਕਿ ਕਿਸਾਨ ਖੁਦਕਸ਼ੀ ਨਾ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਕਰਦਿਆਂ ਅਗਾਂਹਵਧੂ ਕਿਸਾਨ ਤੇ ਇਤਿਾਸਕ ਨਗਰ ਚੱਪੜਚਿੜੀ ਖੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਕੇ ਹੀ ਕਿਸਾਨਾਂ ਦੀ ਹਾਲਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਖਰਚਿਆਂ ਨੂੰ ਘਟਾ ਕੇ ਅਤੇ ਤਰਕਸੰਗਤ ਬਣਾ ਕੇ ਵੀ ਖੇਤੀ ਨੂੰ ਲਾਹੇਵੰਤ ਧੰਦਾ ਬਣਾਇਆ ਜਾ ਸਕਦਾ ਹੈ। ਕਿਸਾਨਾਂ ਦੇ ਖੇਤੀ ਖਰਚੇ ਤਰਕਸੰਗਤ ਬਣਾਉਣ ਲਈ ਸਰਕਾਰ ਨੂੰ ਵਿਸ਼ੇਸ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਣਕ ਦਾ ਸਮਰਥਣ ਮੁੱਲ ਸਾਲ 1970 ਵਿਚ 72 ਰੁਪਏ ਪ੍ਰਤੀ ਕੁਇੰਟਲ ਸੀ। ਸਾਲ 1982 ਵਿੱਚ ਕਣਕ ਦਾ ਸਮਰਥਣ ਮੁੱਲ 142 ਰੁਪਏ ਪ੍ਰਤੀ ਕੁਇੰਟਲ ਸੀ। ਇਸੇ ਤਰਾਂ 1987 ਵਿਚ ਕਣਕ ਦਾ ਸਮਰਥਣ ਮੁੱਲ 166 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਇਸ ਤਰਾਂ ਪ੍ਰਤੀ ਸਾਲ ਸਿਰਫ 5 ਰੁਪਏ ਪ੍ਰਤੀ ਕੁਇੰਟਲ ਹੀ ਕਣਕ ਦੇ ਭਾਅ ਵਿਚ ਵਾਧਾਾ ਹੋਇਆ। ਉਹਨਾਂ ਕਿਹਾ ਕਿ ਸਾਲ 2007 ਵਿਚ ਕਣਕ ਦਾ ਸਮਰਥਣ ਮੁੱਲ 750 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ 29 ਰੁਪਏ ਪ੍ਰਤੀ ਸਾਲ ਵਧਿਆ। ਇਸੇ ਤਰਾਂ ਸਾਲ 2016 ਵਿਚ ਕਣਕ ਦਾ ਸਮਰਥਣ ਮੁੱਲ 1525 ਰੁਪਏ ਪ੍ਰਤੀ ਕੁਇੰਟਲ ਸੀ, ਇਸ ਤਰਾਂ 50 ਰੁਪਏ ਪ੍ਰਤੀ ਕੁਇੰਟਲ ਪ੍ਰਤੀ ਸਾਲ ਕਣਕ ਦੇ ਸਮਰਥਣ ਮੁਲ ਵਿਚ ਵਾਧਾ ਕੀਤਾ ਗਿਆ। ਇਸ ਤਰਾਂ ਪੂਰੇ 37 ਸਾਲਾਂ ਵਿਚ ਕਣਕ ਦੇ ਭਾਅ ਵਿਚ ਪ੍ਰਤੀ ਸਾਲ 40 ਰੁਪਏ ਪ੍ਰਤੀ ਕੁਇੰਟਲ ਹੀ ਵਾਧਾ ਹੋਇਆ। ਖੇਤੀ ਖਰਚਿਆਂ ਦੀ ਗਲ ਕਰਦਿਆਂ ਉਹਨਾਂ ਕਿਹਾ ਕਿ 1970 ਵਿਚ ਟ੍ਰੈਕਟਰ ਦੀ ਕੀਮਤ 2 ਲੱਖ 45 ਹਜਾਰ ਰੁਪਏ ਸੀ। ਇਸੇ ਤਰਾਂ 2006 ਵਿਚ ਟ੍ਰੇਕਟਰ ਦੀ ਕੀਮਤ 3 ਲੱਖ 15 ਹਜਾਰ ਰੁਪਏ ਸੀ। ਸਾਲ 2017 ਵਿਚ ਟ੍ਰੈਕਟਰ ਦੀ ਕੀਮਤ ਸਾਢੇ ਚਾਰ ਲੱਖ ਦੇ ਕਰੀਬ ਹੋ ਗਈ ਹੈ। ਇਸੇ ਤਰਾਂ ਡੀਜਲ ਦੀਆਂ ਕੀਮਤਾਂ ਵਿਚ ਵੀ ਬਹੁਤ ਵਾਧਾ ਹੋ ਗਿਆ ਹੈ। ਸਾਲ 1970 ਵਿਚ 88 ਪੈਸੇ ਪ੍ਰਤੀ ਲੀਟਰ ਡੀਜਲ ਮਿਲਦਾ ਸੀ, ਉਸ ਸਮੇਂ ਡੀਜਲ ਦਾ ਢੋਲ 400 ਰੁਪਏ ਵਿਚ ਭਰ ਜਾਂਦਾ ਸੀ, ਅੱਜ ਸਾਲ 2017 ਵਿਚ ਡੀਜਲ 60 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜਲ ਦਾ ਢੋਲ ਕਰੀਬ 12000 ਰੁਪਏ ਵਿਚ ਭਰਦਾ ਹੈ। ਇਸੇ ਤਰਾਂ ਸਾਲ 2012 ਵਿਚ ਮਜਦੂਰ ਦੀ ਦਿਹਾੜੀ 150 ਰੁਪਏ ਪ੍ਰਤੀ ਮਜਦੂਰ ਸੀ ਸਾਲ 2016 ਵਿਚ ਮਜਦੂਰ ਦੀ ਦਿਹਾੜੀ 300 ਰੁਪਏ ਪ੍ਰਤੀ ਮਜਦੂਰ ਹੋ ਗਈ ਹੈ। ਇਸਦੇ ਨਾਲ ਹੀ ਮਜਦੂਰਾਂ ਨੂੰ ਚਾਹ ਅਤੇ ਰੋਟੀ ਵੀ ਕਿਸਾਨ ਨੁੰ ਆਪਣੇ ਕੋਲੋੱ ਹੀ ਖਵਾਉਣੀ ਪੈਂਦੀ ਹੈ, ਜਿਸ ਦਾ ਖਰਚਾ ਵੱਖਰਾ ਹੁੰਦਾ ਹੈ। ਉਹਨਾਂ ਕਿਹਾ ਕਿ ਕਣਕ ਦੀ ਫਸਲ ਵਿਚ ਪਾਈਆਂ ਜਾਂਦੀਆਂ ਖਾਦਾਂ ਦਾ ਖਰਚਾ 1970 ਵਿਚ 80 ਰੁਪਏ ਪ੍ਰਤੀ ਥੈਲਾ (50 ਕਿਲੋ) ਸੀ, ਸਾਲ 2009 ਵਿਚ 240 ਰੁਪਏ ਪ੍ਰਤੀ ਥੈਲਾ ਖਾਦ ਹੋ ਗਈ ਅਤੇ ਸਾਲ 2017 ਵਿਚ 1130 ਰੁਪਏ ਪ੍ਰਤੀ ਥੈਲਾ ਖਾਦ ਹੋ ਗਈ ਹੈ। ਇਸ ਤਰਾਂ ਖਾਦਾਂ ਦਾ ਖਰਚਾ ਵੀ ਬਹੁਤ ਵੱਧ ਗਿਆ ਹੈ। ਉਹਨਾਂ ਕਿਹਾ ਕਿ ਜੇ ਕਣਕ ਦੀ ਕੰਬਾਇਨ ਨਾਲ ਕਟਾਈ ਕਰਵਾਈ ਜਾਵੇ ਤਾਂ ਇਸ ਸਮੇੱ 1300 ਰੁਪਏ ਪ੍ਰਤੀ ਏਕੜ ਕਣਕ ਦੀ ਕਟਾਈ ਕੰਬਾਇਨ ਮਾਲਕਾਂ ਵਲੋੱ ਕੀਤੀ ਜਾਂਦੀ ਹੈ। ਜਦੋੱ ਕਿ ਤੂੜੀ ਦਾ ਖਰਚਾ ਇਸ ਤੋੱ ਵੱਖਰਾ ਹੁੰਦਾ ਹੈ। ਉਹਨਾਂ ਕਿਹਾ ਕਿ ਪਿਛਲੇ ਤੀਹ ਸਾਲਾਂ ਦੌਰਾਨ ਕੀੜੇਮਾਰ ਦਵਾਈਆਂ ਦਾ ਖਰਚਾ ਵੀ ਚਾਰ ਗੁਣਾ ਹੋ ਗਿਆ ਹੈ। ਉਹਨਾਂ ਕਿਹਾ ਕਿ ਚਾਹਪੱਤੀ 1970 ਵਿਚ 5 ਰੁਪਏ ਪ੍ਰਤੀ ਕਿਲੋ ਹੁੰਦੀ ਸੀ, ਜਦੋੱ ਕਿ ਅੱਜ ਦੇ ਸਮੇੱ ਵਿਚ ਚਾਹ ਪੱਤੀ ਦਾ ਰੇਟ250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਇਕ ਕਿਲੇ ਵਿਚ ਕਣਕ ਦਾ 40-45 ਕਿਲੋ ਬੀਜ ਪੈ ਜਾਂਦਾ ਹੈ। ਇਸ ਤੋੱ ਇਲਾਵਾ ਇਕ ਏਕੜ ਕਣਕ ਦੀ ਫਸਲ ਉਪਰ ਤਿੰਨ ਵਾਰ ਕੀੜੇਮਾਰ ਦਵਾਈਆਂ ਦਾ ਛਿੜਕਾਓ ਕੀਤਾ ਜਾਂਦਾ ਹੈ। ਇਸ ਤੋੱ ਇਲਾਵਾ ਇਕ ਏਕੜ ਕਣਕ ਦੀ ਫਸਲ ਵਿਚ ਢਾਈ ਥੈਲੇ ਯੂਰੀਆ, 1 ਥੈਲਾ ਡੀ ਏ ਪੀ ਖਾਦ ਅਤੇ 25 ਕਿਲੋ ਪੋਟਾਸ ਪੈਂਦੀ ਹੈ। ਉਹਨਾ ਕਿਹਾ ਕਿ ਇਕ ਕਿਲੇ ਕਣਕ ਦੀ ਫਸਲ ਉਪਰ ਖਰਚਾ 15 ਹਜਾਰ ਦੇ ਕਰੀਬ ਹੁੰਦਾ ਹੈ, ਜਦੋੱ ਕਿ ਇਕ ਕਿਲੇ ਤੋੱ 15-18 ਕੁਇੰਟਲ ਕਣਕ ਦਾ ਝਾੜ ਨਿਕਲਦਾ ਹੈ। ਇਸ ਤਰਾਂ ਇਕ ਕਿਲੇ ਕਣਕ ਦੀ ਫਸਲ ਤੋੱ ਕਿਸਾਨ ਨੂੰ 25 ਹਜਾਰ ਰੁਪਏ ਪ੍ਰਤੀ ਕਿਲਾ ਆਮਦਨ ਹੁੰਦੀ ਹੈ। ਉਹਨਾਂ ਕਿਹਾ ਕਿ ਖੇਤੀ ਵਿਚ ਤਰੱਕੀ ਸਿਰਫ 15 ਫੀਸਦੀ ਲੋਕਾਂ ਦੀ ਹੋਈ ਹੈ , ਅੱਜ ਕਿਸਾਨਾਂ ਦੇ ਸਿਰਫ 6 ਫੀਸਦੀ ਬਚੇ ਹੀ ਯੂਨੀਵਰਸਿਟੀਆਂ ਵਿਚ ਪੜਦੇ ਹਨ। ਪੰਜਾਬ ਵਿਚ 70 ਫੀਸਦੀ ਵਸੋੱ ਖੇਤੀ ਉਪਰ ਨਿਰਭਰ ਕਰਦੀ ਹੈ ਪਰ 35 ਫੀਸਦੀ ਲੋਕ ਖੇਤੀ ਛੱਡਣ ਨੂੰ ਹੀ ਤਿਆਰ ਬੈਠੇ ਹਨ। ਫਸਲੀ ਬੀਮੇ ਦੀ ਗਲ ਕਰਦਿਆਂ ਉਹਨਾਂ ਕਿਹਾ ਕਿ ਫਸਲੀ ਬੀਮੇ ਪ੍ਰਤੀ ਏਕੜ ਹੋਣੇ ਚਾਹੀਦੇ ਹਨ। ਇਹ ਬੀਮੇ ਬਲਾਕ ਜਾਂ ਜਿਲਾ ਲੈਵਲ ਉਪਰ ਨਹੀਂ ਹੋਣਾਂ ਚਾਹੀਦਾ ਹੈ। ਉਹਨਾਂ ਕਿਹਾ ਕਿ ਬੀਮੇ ਦਾ ਯੂਨਿਟ ਕਿਸਾਨ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਵੇ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸਰਕਾਰ ਤੈਅ ਕਰਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵਿਚੋੱ ਹੀ ਬਣੇ ਰਾਜਸੀ ਆਗੂਆਂ ਨੇ ਤਾਂ ਆਪਣਾ ਹੀ ਵਿਕਾਸ ਕੀਤਾ ਹੈ ਪਰ ਕਿਸਾਨਾ ਦਾ ਕੋਈ ਭਲਾ ਜਾਂ ਵਿਕਾਸ ਨਹੀਂ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ