Share on Facebook Share on Twitter Share on Google+ Share on Pinterest Share on Linkedin ਸੀਜੀਸੀ ਝੰਜੇੜੀ ਵਿੱਚ ਵਿਸਾਖੀ ਮੌਕੇ ਲੱਗੀਆਂ ਰੌਣਕਾਂ, ਮਸ਼ਹੂਰ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਗੀਤਾਂ ਦੀ ਲਾਈ ਛਹਿਬਰ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ: ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵਿਚ ਵਿਸਾਖੀ ਦੀ ਪੂਰਵ ਸੰਧਿਆ ਮੌਕੇ ਸਭਿਆਚਾਰਕ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਵਡਮੁੱਲੇ ਸਭਿਆਚਾਰ ਦਾ ਪ੍ਰਤੱਖ ਤਸਵੀਰ ਪੇਸ਼ ਕਰਦੇ ਹੋਏ ਝੰਜੇੜੀ ਕਾਲਜ ਦੇ ਵਿਹੜੇ ਨੂੰ ਇਕ ਪਿੰਡ ਦੀ ਸੱਥ ਦੀ ਦਾ ਸਜਾਇਆ ਗਿਆ। ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਖ਼ਾਸ ਤੌਰ ਤੇ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਵਿੱਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਵੀ ਸੱਦਿਆ ਗਿਆ। ਇਸ ਖ਼ੂਬਸੂਰਤ ਮਾਹੌਲ ਨੂੰ ਪੰਜਾਬੀ ਵਿਰਸੇ ਦੇ ਗੀਤ ਸੰਗੀਤ ਦੇ ਬਾਬਾ ਬੋਹੜ ਸੁਰਿੰਦਰ ਛਿੰਦਾ ਨੇ ਆਪਣੀ ਸਭਿਆਚਾਰਕ ਗਾਇਕੀ ਰਾਹੀਂ ਹੋਰ ਖ਼ੂਬਸੂਰਤ ਅਤੇ ਸੰਗੀਤਮਈ ਬਣਾ ਦਿਤਾ। ਛਿੰਦੇ ਦੇ ਗੀਤਾਂ ਦਾ ਲੁਤਫ਼ ਜਿੱਥੇ ਹਾਜ਼ਰ ਮਹਿਮਾਨਾਂ ਨੇ ਮੰਜੀਆਂ ਤੇ ਬੈਠ ਕੇ ਦੁੱਧ,ਲੱਸੀ ਅਤੇ ਸ਼ਰਬਤ ਪੀਂਦੇ ਹੋਏ ਮਾਣਿਆਂ ਉੱਥੇ ਹੀ ਨੌਜਵਾਨ ਮੁੰਡੇ ਕੁੜੀਆਂ ਨੇ ਵੀ ਖੂਬ ਗਿੱਧਾ ਭੰਗੜਾ ਪਾਇਆਂ। ਇਸ ਦੇ ਨਾਲ ਹੀ ਵਿਸ਼ਵ ਭਰ ਵਿਚ ਮਸ਼ਹੂਰ ਪੰਜਾਬੀ ਖਾਣਿਆਂ ਦੇ ਸਟਾਲ ਵੀ ਲਗਾਏ ਗਏ ਜਿਸ ਵਿਚ ਮੱਕੀ ਬਾਜਰੇ, ਕਣਕ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ ਸਮੇਤ ਵਿਸ਼ਵ ਵਿਚ ਆਪਣੀ ਖ਼ਾਸ ਥਾਂ ਬਣਾ ਚੁੱਕੇ ਪੰਜਾਬੀ ਖਾਣਿਆਂ ਦਾ ਲੁਤਫ਼ ਵੀ ਹਾਜ਼ਰ ਮਹਿਮਾਨਾਂ ਨੇ ਲਿਆ। ਕੁੱਲ ਮਿਲਾਕੇ ਪੂਰੀ ਤਰਾਂ ਪੰਜਾਬੀ ਸਭਿਆਚਾਰ ਦੀ ਪ੍ਰਤੱਖ ਰੂਪ ਪੇਸ਼ ਕਰਦਾ ਇਹ ਮੇਲਾ ਜਿੱਥੇ ਹਰ ਪੰਜਾਬੀ ਦੇ ਦਿਲ ਵਿਚ ਉਸ ਦੇ ਅਮੀਰ ਵਿਰਸੇ ਲਈ ਇਕ ਮਾਣ ਮਹਿਸੂਸ ਕਰਦਾ ਸਾਬਤ ਹੋਇਆਂ ਉੱਥੇ ਹੀ ਗੈਰ ਪੰਜਾਬੀ ਵਿਦਿਆਰਥੀਆਂ ਨੇ ਪਹਿਲੀ ਵਾਰ ਸਪੂਰਨ ਰੂਪ ਵਿਚ ਪੰਜਾਬੀ ਸਭਿਆਚਾਰ ਦੀ ਅਸਲ ਤਸਵੀਰ ਅੱਖੀਂ ਵੇਖੀ ਅਤੇ ਮਹਿਸੂਸ ਕੀਤੀ। ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਆਧੁਨਿਕਤਾ ਦੀ ਦੌੜ ਵਿਚ ਜਿੱਥੇ ਅਸੀ ਆਪਣੇ ਰੀਤੀ ਰਿਵਾਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਉੱਥੇ ਹੀ ਪੰਜਾਬ ਦੇ ਅਮੀਰ ਵਿਰਸੇ ਤੋਂ ਵੀ ਵਿੱਸਰਦੇ ਜਾ ਰਹੇ ਹਾਂ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਤਰਾਂ ਸਭਿਆਚਾਰ ਦੇ ਰੰਗ ਵਿਚ ਡੁੱਬੇ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਜਿੱਥੇ ਪਿੰਡਾਂ ਦੇ ਮੋਹਤਬਰਾਂ ਨੇ ਚਿਰਾਂ ਬਾਅਦ ਮੂਲ ਰੂਪ ਵਿਚ ਮਨਾਈ ਜਾਂਦੀ ਵਿਸਾਖੀ ਨੂੰ ਮਹਿਸੂਸ ਕੀਤਾ। ਉਸ ਦੇ ਨਾਲ ਹੀ ਵਿਦਿਆਰਥੀਆਂ ਨੇ ਵੀ ਆਪਣੇ ਅਮੀਰ ਵਿਰਸੇ ਨੂੰ ਨੇੜੇ ਹੋ ਜਾਣਿਆ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਦਾ ਸ਼ੁਰੂ ਤੋਂ ਹੀ ਨਿਸ਼ਾਨਾ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਂਦੇ ਹੋਏ ਹਰ ਖੇਤਰ ਵਿਚ ਮੋਹਰੀ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਜੜਾਂ ਨਾਲ ਵੀ ਜੋੜਨਾ ਰਿਹਾ ਹੈ। ਇਹ ਉਪਰਾਲਾ ਵੀ ਉਸੇ ਕੜੀ ਦਾ ਇਕ ਹਿੱਸਾ ਸੀ ਜੋ ਪੂਰੀ ਤਰਾਂ ਸਫਲ ਰਿਹਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ