ਬਾਬਾ ਦੀਪ ਸਿੰਘ ਹਸਪਤਾਲ ਵਿੱਚ ਅੱਖਾਂ ਦੇ ਅਪਰੇਸ਼ਨ ਸ਼ੁਰੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਅਪਰੈਲ:
ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਸੋਲਖੀਆਂ ਵਿੱਚ ਸੰਤ ਬਾਬਾ ਸਰੂਪ ਸਿੰਘ ਸੋਲਖੀਆਂ ਦੀ ਦੇਖ ਰੇਖ ਵਿਚ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਵਿੱਚ ਅੱਖਾਂ ਦਾ ਵਿਭਾਗ ਵੱਲੋਂ ਮੁਫ਼ਤ ਚੈਕਅਪ ਕੈਂਪ ਦੌਰਾਨ ਚੁਣੇ ਮਰੀਜਾਂ ਦੀਆਂ ਅੱਖਾਂ ਦੇ ਸਫਲਤਾ ਪੂਰਵਕ ਅਪ੍ਰੇਸ਼ਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸੁਖਵਿੰਦਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਧਰਮਵੀਰ ਸਿੰਘ ਤੇ ਹੋਰਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ਵਿਚ ਚਿੱਟੇ ਮੋਤੀਏ ਦੇ ਮਰੀਜਾਂ ਦੇ ਪਹਿਲੇ ਬੈਚ ਦੇ ਸਫਲਤਾ ਪੂਰਵਕ ਅਪਰੇਸ਼ਨ ਕੀਤੇ ਗਏ। ਜਿਸ ਵਿੱਚ ਡਾਕਟਰ ਗਰਗ ਸਾਬਕਾ ਆਈ ਸਰਜਨ ਪੀ.ਜੀ.ਆਈ ਚੰਡੀਗੜ੍ਹ ਵੱਲੋਂ ਮਰੀਜਾਂ ਨੂੰ ਦੋ ਭਾਗਾਂ ਵਿਚ ਵੰਡਕੇ ਸਵੇਰੇ ਪੰਜ ਮਰੀਜਾਂ ਅਤੇ ਸ਼ਾਮ ਦੇ ਸਮੇਂ ਪੰਜ ਮਰੀਜਾਂ ਦੇ ਅਪ੍ਰੇਸ਼ਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਕਤ ਮਰੀਜਾਂ ਦੇ ਅਪ੍ਰੇਸ਼ਨ ਹਸਪਤਾਲ ਵਿਚ ਬਣਾਏ ਗਏ ਆਧੁਨਿਕ ਮਸ਼ੀਨਾਂ ਵਾਲੇ ਅਪ੍ਰੇਸ਼ਨ ਥੀਏਟਰ ਵਿਚ ਫੇਕੋ ਸਰਜਰੀ ਤਕਨੀਕ ਰਾਂਹੀ ਕੀਤੇ ਗਏ ਜਿਸ ਵਿਚ ਨਾ ਕੋਈ ਚੀਰਾ, ਟਾਂਕਾ ਤੇ ਪੱਟੀ ਹੁੰਦੀ ਹੈ। ਸੰਤ ਬਾਬਾ ਸਰੂਪ ਸਿੰਘ ਨੇ ਦੱਸਿਆ ਕਿ ਬਾਕੀ ਰਹਿੰਦੇ ਮਰੀਜਾਂ ਦੇ ਅਪ੍ਰੇਸ਼ਨ ਹਰੇਕ ਐਤਵਾਰ ਕੀਤੇ ਜਾਣਗੇ ਤੇ ਨਾਲ ਹੀ ਮਰੀਜਾਂ ਦੀ ਜਾਂਚ ਵੀ ਡਾਕਟਰਾਂ ਵੱਲੋਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…