ਪੱਤਰਕਾਰਾਂ ਨਾਲ ਹੋਈਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ : ਸਾਬਕਾ ਕੈਬਨਿਟ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 16 ਮਾਰਚ (ਕੁਲਜੀਤ ਸਿੰਘ):
ਬੀਤੇ ਸਮੇਂ ਜੰਡਿਆਲਾ ਗੁਰੂ ਵਿਚ ਅਕਾਲੀ ਆਗੂਆਂ ਵਲੋਂ ਸੱਚ ਦੀ ਆਵਾਜ਼ ਨੂਁ ਦਬਾਓਣ ਲਈ ਅਤੇ ਅਪਨੀ ਗੁਡਾਗਰਦੀ ਬਰਕਰਾਰ ਰਖਣ ਲਈ ਵਿਸ਼ੇਸ ਤੌਰ ਤੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਪੱਤਰਕਾਰਾਂ ੳਪਰ ਝੂਠੇ ਪਰਚੇ ਦਰਜ ਕਰਵਾਕੇ ਮੀਡੀਆ ਨੂਁਕੁਚਲਣ ਦੀ ਕੋਸ਼ਿਸ਼ ਕੀਤੀ ਸੀ ੳਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿਂਦਰ ਸਿਂੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਕਿਹਾ ਕਿ ਬੀਤੇ ਦਿਨੀ ਗਲੀ ਕਸ਼ਮੀਰੀਆਂ ਵਿਚ ਅਕਾਲੀ ਦਲ ਦੇ ਸਮਰਥਕਾਂ ਵਲੋਂ ਦਲਿਤ ਭਾਈਚਾਰੇ ਨਾਲ ਸਬੰਧਤ ਪੱਤਰਕਾਰ ਬਲਵਿਦਰ ਸਿਂੰਘ ਨੂਁ ਕਵਰੇਜ ਦੌਰਾਨ ਗੰਦੀ ਮੰਦੀ ਗਾਲੀ ਗਲੋਚ ਕਰਨ ਦੇ ਮਾਮਲੇ ਸਬੰਧੀ ਜਲਦੀ ਹੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਊਣ ਲਈ ਐਸ ਐਸ ਪੀ ਦਿਹਾਤੀ ਅਮ੍ਰਿਤਸਰ ਨੂ ਇਕ ਵਫਦ ਮਿਲਕੇ ਆਵੇਗਾ ! ਜਿਸ ਸਬੰਧੀ ਦਰਖਾਸਤ ਪਹਿਲਾ ਹੀ ੳਚ ਅਫਸਰਾਂ ਨੂਁ ਦਿਤੀ ਜਾ ਚੁਕੀ ਹੈ ! ਇਸ ਮਾਮਲੇ ਅਤੇ ਪੱਤਰਕਾਰਾਂ ਨਾਲ ਹੋੲੀਆਂ ਹੋਰ ਵਧੀਕੀਆਂ ਸਬੰਧੀ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿਂੰਘ ਬੰਡਾਲਾ ਜੋ ਕਿ ਹਲਕਾ ਵਿਧਾੲਿਕ ਸੁਖਵਿਂਦਰ ਸਿਂੰਘ ਡੈਨੀ ਦੇ ਪਿਤਾ ਜੀ ਹਨ ਨਾਲ ਗਲ ਕੀਤੀ ਗਈ ਤਾਂ ਓਹਨਾ ਕਿਹਾ ਕਿ ਮੀਡੀਆ ਸਮਾਜ ਵਿਚ ਇਕ ਸ਼ੀਸ਼ੇ ਦੀ ਤਰਾਂ ਕੰਮ ਕਰਦਾ ਹੈ ਅਗਰ ਸ਼ਹਿਰ ਵਿਚ ਕੋਈ ਗਲਤ ਕੰਮ ਹੁਂਦਾ ਹੈ ਤਾਂ ਅਪਨੀ ਕਲਮ ਰਾਹੀ ਜਨਤਾ ਨੂਁ ਜਾਗਰੂਕ ਕਰਵਾਨਾਂ ਓਹਨਾ ਦਾ ਫਰਜ਼ ਹੈ ! ਓਹਨਾ ਕਿਹਾ ਕਿ ਸਾਡੀ ਜਿਤ ਵਿਚ ਵੀ ਮੀਡੀਆ ਦਾ ਖਾਸ ਰੋਲ ਹੈ ਜਿਸਨੇ ਕਾਂਗਰਸ ਪਾਰਟੀ ਦੀ ਆਵਾਜ਼ ਨੂਁ ਜਨਤਾ ਤਕ ਪਹੁਁਚਈਆ ! ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਰਾਜ ਦੌਰਾਨ ਪੱਤਰਕਾਰਾਂ ਨਾਲ ਹੋਈਆਂ ਵਧੀਕੀਆ ਦਾ ਹਿਸਾਬ ਲਿਆ ਜਾਵੇਗਾ ਅਤੇ ਓਹਨਾਂ ਨੂਁ ਇਨਸਾਫ ਦਿਤਾ ਜਾਵੇਗਾ !

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…