nabaz-e-punjab.com

ਜੈਮ ਪਬਲਿਕ ਸਕੂਲ ਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਨਤੀਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਜੈਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ2 ਮੁਹਾਲੀ ਦਾ 12ਵੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦਸਿਆ ਕਿ ਨਾਨ ਮੈਡੀਕਲ ਵਿੱਚ ਕਿਸ਼ਟਿਜ ਨੇ 94.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ, ਕਿਸ਼ਟਿਜ ਗੁਪਤਾ ਨੇ 88.6 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਸਾਕਸ਼ੀ ਨੇ 77.4 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਮੈਡੀਕਲ ਵਿਸ਼ੇ ਵਿੱਚ ਦੀਕਸ਼ਾ ਅਗਰਵਾਲ ਨੇ 91.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ, ਯੋਗੇਸ਼ ਗੋਇਲ ਨੇ 84.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਪਾਰੁਲ ਚੌਧਰੀ ਨੇ 83.4 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਕਾਮਰਸ ਵਿਸ਼ੇ ਵਿੱਚ ਅੰਕਿਤ ਮਿੱਤਲ 83.8 ਫੀਸਦੀ ਅੰਕ ਲੈ ਕੇ ਪਹਿਲੇ, ਰਾਜਵੀਰ ਕੌਰ 77.8 ਫੀਸਦੀ ਲੈ ਕੇ ਦੂਜੇ ਅਤੇ ਗੁਰਜੋਤ ਸਿੰਘ 70.4 ਫੀਸਦੀ ਅੰਕ ਲੈ ਕੇ ਤੀਜੇ ਸਥਾਨ ਤੇ ਰਹੇ।
ਇਸੇ ਤਰ੍ਹਾਂ ਦੀਕਸ਼ਾ ਨੇ ਇੰਗਲਿਸ਼ ਵਿੱਚ 93 ਫੀਸਦੀ, ਕਿਸ਼ਟਿਜ਼ ਸ਼ਰਮਾ ਨੇ ਫਿਜੀਕਸ ਵਿੱਚ 99 ਫੀਸਦੀ, ਕੈਮਿਸਟਰੀ ਵਿਚ 97 ਫੀਸਦੀ, ਮੈਥ ਵਿੱਚ 95 ਫੀਸਦੀ, ਦੀਕਸ਼ਾ ਨੇ ਬਾਓਲਾਜੀ ਵਿਚ 85 ਫੀਸਦੀ, ਕਿਸ਼ਟੀਜ ਗੁਪਤਾ ਨੇ ਫਿਜੀਕਲ ਐਜੂਕੇਸ਼ਨ ਵਿੱਚ 99 ਫੀਸਦੀ, ਅੰਕਿਤ ਮਿੱਤਲ ਨੇ ਅਕਾਊਟੈਂਸੀ ਵਿਚ 85 ਫੀਸਦੀ, ਰਾਜਵੀਰ ਕੌਰ ਨੇ ਬਿਜਨਿਸ ਸਟੱਡੀਜ ਵਿਚ 86 ਫੀਸਦੀ, ਅੰਕਿਤ ਮਿੱਤਲ ਨੇ ਇਕੋਨੋਮਿਕਸ ਵਿਚ 95 ਫੀਸਦੀ ਅੰਕ ਪ੍ਰਾਪਤ ਕੀਤੇ ਹਨ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…