ਪਾਣੀ ਦੀ ਸੰਭਾਲ ਲਈ ਹਰੇਕ ਵਰਗ ਨੂੰ ਜਾਗਰੂਕ ਹੋਣ ਦੀ ਲੋੜ: ਭਾਈ ਸ਼ਮਸ਼ੇਰ ਸਿੰਘ ਪਡਿਆਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਅਪਰੈਲ:
ਪਾਣੀ ਦੇ ਕੁਦਰਤੀ ਸੋਮੇਂ ਨੂੰ ਸੰਭਾਲਣ ਲਈ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਨੇ ਵੀ ਮਨੁੱਖ ਨੂੰ ਜਾਗਰੂਕ ਕਰਦੇ ਹੋਏ ਇਸ ਨੂੰ ਸੰਭਾਲਣ ਲਈ ਸਮੇਂ ਸਮੇਂ ਤੇ ਜਾਗਰੂਕ ਕੀਤਾ ਪਰ ਅਸੀਂ ਆਪਣਾ ਫਰਜ਼ ਭੁੱਲਦੇ ਜਾ ਰਹੇ ਹਨ ਤੇ ਪਾਣੀ ਦੀ ਰੋਜ਼ਾਨਾ ਹੋ ਰਹੀ ਦੁਰਵਰਤੋਂ ਨੇ ਸਾਡੀ ਹੋਂਦ ਨੂੰ ਖਤਰੇ ਵਿਚ ਪਾ ਦਿੱਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਮੁਖ ਪ੍ਰਬੰਧਕ ‘ਪ੍ਰਭ ਆਸਰਾ’ ਸੰਸਥਾ ਨੇ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਸਬੰਧੀ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਭਾਈ ਪਡਿਆਲਾ ਨੇ ਕਿਹਾ ਕਿ ਪਾਣੀ ਦੀ ਵੱਧ ਰਹੀ ਦੁਰਵਰਤੋਂ ਨੇ ਜਿਥੇ ਇਨਸਾਨ ਨੂੰ ਵੱਡਿਆਂ ਮੁਸੀਬਤਾਂ ਵਿਚ ਪਾ ਦਿੱਤਾ ਹੈ ਉਥੇ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਘਾਟ ਮਨੁੱਖ ਜਾਤੀ ਦੀ ਹੋਂਦ ਨੂੰ ਖਤਰੇ ਵਿੱਚ ਪਾ ਰਹੀ ਹੈ ਅਗਰ ਅਸੀਂ ਸਮਾਂ ਰਹਿੰਦਿਆਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਮਨੱਖ ਜਾਤੀ ਦੇ ਨਾਲ ਹੋਰ ਪ੍ਰਾਣੀ ਵੀ ਪਾਣੀ ਤੋਂ ਵਾਂਝਿਆ ਰਹਿ ਕੇ ਖਤਮ ਹੋ ਜਾਣਗੇ।
ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰੋਜ਼ਾਨਾ ਪਾਣੀ ਦੀ ਵਰਤੋਂ ਕਰਨ ਲਈ ਸਹੀ ਤਰੀਕੇ ਅਪਣਾਏ ਜਾਣ ਕਿਉਂਕਿ ਕਈ ਘਰਾਂ ਵਿਚ ਬਣੀਆਂ ਪਾਣੀ ਦੀਆਂ ਟੈਂਕੀਆਂ ਵਿਚ ਪਾਣੀ ਭਰਨ ਉਪਰੰਤ ਕਈ ਕਈ ਹਜ਼ਾਰ ਲੀਟਰ ਪਾਣੀ ਅਜਾਈਂ ਵਹਿ ਜਾਂਦਾ ਹੈ ਜਿਸ ਸਬੰਧੀ ਸਭ ਤੋਂ ਪਹਿਲਾਂ ਇਸ ਨੂੰ ਸੰਭਾਲਣ ਲਈ ਘੰਟੀ ਲਗਾਈ ਜਾਣੀ ਚਾਹੀਦੀ ਹੈ ਜਿਸ ਨਾਲ ਪਾਣੀ ਸਾਂਭਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੀਆਂ ਗੱਡੀਆਂ ਧੋਣ ਅਤੇ ਘਰਾਂ ਵਿਚ ਫਰਜ਼ਾਂ ਆਦਿ ਨੂੰ ਧੋਣ ਮੌਕੇ ਪਾਣੀ ਦੀ ਦੁਰਵਰਤੋਂ ਤੋਂ ਬਚਨ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…