Share on Facebook Share on Twitter Share on Google+ Share on Pinterest Share on Linkedin ਹਰ ਧਰਮ ਮਨੁੱਖ ਨੂੰ ਸਿਖਾਉਂਦਾ ਹੈ ਸੱਚਾ ਸੁੱਚਾ ਜੀਵਨ ਬਿਤਾਉਣ ਦੀ ਜਾਚ: ਜ਼ੈਲਦਾਰ ਚੈੜੀਆਂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 19 ਮਈ: ਹਰ ਧਰਮ ਵਿੱਚ ਮਨੁੱਖ ਨੂੰ ਸੱਚਾ ਸੁੱਚਾ ਜੀਵਨ ਜਿਊਣ ਦੀ ਜਾਚ ਦੱਸਦਾ ਹੈ ਅਤੇ ਹਰੇਕ ਧਰਮ ਮਨੁੱਖ ਨੂੰ ਸਾਂਝੀਵਾਲਤਾ ਦਾ ਸ਼ੰਦੇਸ ਦਿੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਿੰਡ ਦੁੱਲਵਾਂ ਵਿਖੇ ਨੌਗੱਜਾ ਪੀਰ ਦੀ ਦਰਗਾਹ ਤੇ ਸਲਾਨਾ ਭੰਡਾਰੇ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਮੁੱਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸਰਪੰਚ ਬਲਕਾਰ ਸਿੰਘ ਭੰਗੂ ਚੇਅਰਮੈਨ ਕਿਸਾਨ ਖੇਤ ਤੇ ਮਜ਼ਦੂਰ ਸੈਲ ਜਿਲ੍ਹਾ ਮੁਹਾਲੀ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਚੇਅਰਮੈਨ ਭੰਗੂ ਤੇ ਜ਼ੈਲਦਾਰ ਚੈੜੀਆਂ ਨੇ ਪ੍ਰਬੰਧਕਾਂ ਦੀ ਮਾਲੀ ਮਦਦ ਕੀਤੀ ।ਇਸ ਦੌਰਾਨ ਪ੍ਰਬੰਧਕਾਂ ਵੱਲੋਂ ਚੇਅਰਮੈਨ ਬਲਕਾਰ ਸਿੰਘ ਭੰਗੂ ਤੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਇਕਬਾਲ ਗੁੰਨੋਮਾਜਰਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ ਤੇ ਅਪਣੀ ਸੇਅਰੋ ਸ਼ਾਇਰੀ ਨਾਲ ਸ਼ਰੋਤਿਆਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਰਾਹੀ ਮਾਣਕਪੁਰ ਸ਼ਰੀਫ ਅਤੇ ਮਿਸ ਸਵੀਟੀ ਤੇ ਦੋਗਾਣਾ ਜੋੜੀ ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਨੇ ਆਪਣੇ ਗੀਤਾਂ ਨਾਲ ਦੇਰ ਸ਼ਾਮ ਤੱਕ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ, ਲਖਵੀਰ ਸਿੰਘ ਲੱਕੀ ਕਲਸੀ, ਮੁਨੀਸ਼ ਮਾਜਰੀ, ਰਣਜੀਤ ਸਿੰਘ ਕਾਕਾ, ਰਣਜੀਤ ਸਿੰਘ ਦੁੱਲਵਾਂ ਖੱਦਰੀ, ਗੁਰਮੀਤ ਸਿੰਘ ਢਕੋਰਾਂ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ