ਪੰਜਾਬ ਬੋਰਡ ਦੀ ਮੁਲਾਜ਼ਮ ਜਥੇਬੰਦੀ ਵੱਲੋਂ ਸੀਨੀਅਰ ਵਾਈਸ ਚੇਅਰਪਰਸ਼ਨ ਦੀ ਪੋਸਟ ਖ਼ਤਮ ਕਰਨ ਦੀ ਮੰਗ, ਗੇਟ ਰੈਲੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਭਰਵੀਂ ਗੇਟ ਰੈਲੀ ਕੀਤੀ ਗਈ। ਰੈਲੀ ਦੌਰਾਨ ਮੁਲਾਜ਼ਮਾਂ ਦੇ ਭੱਖਦੇ ਮਸਲਿਆਂ ਬਾਰੇ ਚਰਚਾ ਕਰਦਿਆਂ ਸ੍ਰੀ ਪਰਵਿੰਦਰ ਸਿੰਘ ਖੰਗੂੜਾ ਜਰਨਲ ਸਕੱਤਰ ਅਤੇ ਸ੍ਰੀ ਸੁਖਚੈਨ ਸਿੰਘ ਸੈਣੀ ਪ੍ਰਧਾਨ ਵੱਲੋਂ ਪਿਛਲੀ ਸਰਕਾਰ ਵੱਲੋ ਆਖਰੀ ਸਮੇਂ ਉੱਤੇ ਬੇਲੋੜੀ ਨਵੀ ਪੋਸਟ ਬਣਾ ਕੇ ਸਕੂਲ ਬੋਰਡ ਵਿੱਚ ਸੀਨੀਅਰ ਵਾਇਸ ਚੇਅਰਪਰਸਨ ਨੂੰ ਨਿਯੁਕਤ ਕੀਤਾ ਗਿਆ ਹੈ। ਜੋ ਕਿ ਬੋਰਡ ’ਤੇ ਵਾਧੂ ਵਿੱਤੀ ਬੋਝ ਪਿਆ ਹੈ। ਕਰਮਚਾਰੀ ਐਸੋਸੀਏਸ਼ਨ ਵੱਲੋਂ ਇਸ ਪੋਸਟ ਨੂੰ ਖਤਮ ਕਰਨ ਦੀ ਪੰਜਾਬ ਸਰਕਾਰ ਨੂੰ ਪੁਰਜੋਰ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪੋਸਟ ਖਤਮ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਵਿਰੁੱਧ ਸੰਘਰਸ਼ ਕਰਨ ਤੋਂ ਵੀ ਗੁਰੇਜ ਨਹੀਂ ਕਰੇਗੀ।
ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਇਸ ਨਿਯੁਕਤੀ ਨਾਲ ਦਫ਼ਤਰ ਉੱਪਰ ਵਿੱਤੀ ਬੋਝ ਪਿਆ ਹੈ। ਉਥੇ ਇਸ ਨਾਲ ਦਫ਼ਤਰੀ ਕੰਮਾਂ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। ਸਰਕਾਰ ਤੋਂ ਲਗਭਗ 180 ਕਰੋੜ ਰੁਪਏ ਵੀ ਲੈਣੇ ਹਨ। ਉੁਸ ਸਬੰਧੀ ਸਰਕਾਰ ਤੋ ਮੰਗ ਕੀਤੀ ਕਿ ਇਹ ਪੈਸਾ ਬੋਰਡ ਨੂੰ ਤੁਰੰਤ ਦਿੱਤਾ ਜਾਵੇ। ਬੋਰਡ ਵਿੱਚ ਖਾਲੀ ਪੋਸਟਾਂ ’ਤੇ ਰੈਗੂਲਰ ਭਰਤੀ ਕੀਤੀ ਜਾਵੇ। ਡੀਪੀਆਈ ਨੂੰ ਸਿੱਖਿਆ ਬੋਰਡ ਵੱਲੋਂ ਦਿੱਤੀ ਬਿਲਡਿੰਗ ਦਾ ਕਿਰਾਇਆ ਤੁਰੰਤ ਦਿੱਤਾ ਜਾਵੇ। ਬੋਰਡ ਵਿੱਚ ਸਕੱਤਰ ਦੀ ਖਾਲੀ ਅਸਾਮੀ ’ਤੇ ਯੋਗ ਅਧਿਕਾਰੀ ਨੂੰ ਲਗਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲ ਬੋਰਡ ਦੇ ਮੁਖੀ ਵੱਲੋ ਮੁਲਾਜ਼ਮਾਂ ਦੀਆਂ ਮਨੀਆਂ ਮੰਗਾਂ ਲਈ ਧੰਨਵਾਦ ਵੀ ਕੀਤਾ। ਇਹ ਜਾਣਕਾਰੀ ਪ੍ਰੈਸ ਸਕੱਤਰ ਸ੍ਰੀ ਗੁਰਨਾਮ ਸਿੰਘ ਨੇ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…