Share on Facebook Share on Twitter Share on Google+ Share on Pinterest Share on Linkedin ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਜ਼ਿਮਨੀ ਚੋਣ ਤੇ ਪੰਜਾਬ ਵਿੱਚ 48 ਪੋਲਿੰਗ ਸ਼ਟੇਸ਼ਨਾਂ ’ਤੇ ਮੁੜ 9 ਫਰਵਰੀ ਵੋਟਾਂ ਪੁਆਉਣ ਦੇ ਹੁਕਮ ਮਜੀਠਾ ਦੇ 12, ਮੋਗਾ ਦੇ 1, ਮੁਕਤਸਰ ਦੇ 9, ਸਰਦੂਲਗੜ੍ਹ ਦੇ 1 ਅਤੇ ਸੰਗਰੂਰ ਦੇ 9 ਪੋਲਿੰਗ ਸਟੇਸ਼ਨਾਂ ’ਤੇ ਦੁਬਾਰਾ ਪੈਣਗੀਆਂ ਵੋਟਾਂ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਫਰਵਰੀ: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਬੀਤੀ 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਪਇਆ ਵੋਟਾਂ ਸਬੰਧੀ ਪ੍ਰਾਪਤ ਰਿਪੋਰਟਾਂ ਨੂੰ ਵਾਚਣ ਉਪਰੰਤ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ 16 ਪੋਲਿੰਗ ਸ਼ਟੇਸਨ ਅਤੇ ਵਿਧਾਨ ਸਭਾ ਹਲਕਾ ਨੰਬਰ-13 ਮਜੀਠਾ ਦੇ 12, ਹਲਕਾ ਨੰਬਰ 73 ਮੋਗਾ ਦੇ 1, ਹਲਕਾ ਨੰਬਰ 86 ਮੁਕਤਸਰ ਦੇ 9, ਹਲਕਾ ਨੰਬਰ-97 ਸਰਦੂਲਗੜ੍ਹ ਦੇ 1 ਅਤੇ ਹਲਕਾ ਨੰਬਰ-108 ਸੰਗਰੂਰ ਦੇ 9 ਪੋਲਿੰਗ ਸਟੇਸ਼ਨਾਂ ’ਤੇ ਦੁਬਾਰਾ ਮਤਦਾਨ ਦੇ ਹੁਕਮ ਦਿੱਤੇ ਗਏ ਹਨ। ਇਸ ਤਰ੍ਹਾਂ ਕੁਲ 48 ਪੋਲਿੰਗ ਸਟੇਸ਼ਨਾਂ ’ਤੇ 9 ਫਰਵਰੀ ਨੂੰ ਮੁੜ ਤੋਂ ਵੋਟਾਂ ਪਵਾਈਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ 9 ਫਰਵਰੀ ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਮੁੜ ਤੋਂ ਵੋਟਾਂ ਪਵਾਉਣ ਸਬੰਧੀ ਸਮੂਚੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੋਲਿੰਗ ਸ਼ਟੇਸ਼ਨਾਂ ਤੋਂ ਮੁੜ ਤੋਂ ਵੋਟਿੰਗ ਕਰਵਾਈ ਜਾਣੀ ਹੈ ਉਨ੍ਹਾਂ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪੋਲਿੰਗ ਸਟੇਸ਼ਨ ਨੰਬਰ-1 ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ, ਪੋਲਿੰਗ ਸਟੇਸ਼ਨ ਨੰਬਰ-5 ਸਰਕਾਰੀ ਪ੍ਰਾਇਮਰੀ ਸਕੂਲ ਜੋਹਲ, ਪੋਲਿੰਗ ਸਟੇਸ਼ਨ ਨੰਬਰ-8 ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਡਾਲਾ ਵੀਰਾਂ, ਪੋਲਿੰਗ ਸਟੇਸ਼ਨ ਨੰਬਰ-31 ਜੰਝ ਘਰ, ਰੋੜੀ ਐਫ ਜੀ ਸੀ ਰੋਡ, ਮਜੀਠਾ, ਪੋਲਿੰਗ ਸਟੇਸ਼ਨ ਨੰਬਰ-35 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰ 40 ਕੇਸਰਾ ਦੇਵੀ ਆਰੀਆ ਗਰਲਜ ਸਕੂਲ, ਮਜੀਠਾ, ਪੋਲਿੰਗ ਸਟੇਸ਼ਨ ਨੰਬਰ-43 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰਬਰ-46 ਬਾਬਾ ਹਰਦਿਆਲ ਸਿੰਘ ਮੈਮੋਰੀਅਲ ਚਾਈਲਡ ਲਰਨ ਸਕੂਲ ਗਾਲੋਵਾਲੀ ਕੁੱਲੀਆਂ, ਪੋਲਿੰਗ ਸਟੇਸ਼ਨ ਨੰ 53 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰਬਰ-57 ਸਰਕਾਰੀ ਪ੍ਰਾਇਮਰੀ ਸਕੂਲ ਗੁਜਰਪੁਰਾ, ਪੋਲਿੰਗ ਸਟੇਸ਼ਨ ਨੰਬਰ-78 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨਾਗ ਕਲਾਂ, ਪੋਲਿੰਗ ਸਟੇਸ਼ਨ ਨੰਬਰ-92 ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੈਦਾ, ਪੋਲਿੰਗ ਸਟੇਸ਼ਨ ਨੰਬਰ-124 ਸਰਕਾਰੀ ਪ੍ਰਾਇਮਰੀ ਸਕੂਲ ਫੱਤੂਭੀਲਾ, ਪੋਲਿੰਗ ਸਟੇਸ਼ਨ ਨੰਬਰ-134 ਸਰਕਾਰੀ ਪ੍ਰਾਇਮਰੀ ਸਕੂਲ ਰੁਪੋਵਾਲੀ ਕਲਾ, ਪੋਲਿੰਗ ਸਟੇਸ਼ਨ ਨੰਬਰ-140 ਸਰਕਾਰੀ ਪ੍ਰਾਇਮਰੀ ਸਕੂਲ ਮੰਗਾ ਸਰਾਏ ਅਤੇ ਪੋਲਿੰਗ ਸਟੇਸ਼ਨ ਨੰਬਰ-166 ਸਰਕਾਰੀ ਪ੍ਰਾਇਮਰੀ ਸਕੂਲ ਪੰਨਵਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2017 ਅਧੀਨ ਵਿਧਾਨ ਸਭਾ ਹਲਕਾ ਨੰਬਰ-13 ਮਜੀਠਾ ਦੇ ਪੋਲਿੰਗ ਸਟੇਸ਼ਨ ਨੰਬਰ-5 ਸਰਕਾਰੀ ਪ੍ਰਾਇਮਰੀ ਸਕੂਲ ਜੋਹਲ, ਪੋਲਿੰਗ ਸਟੇਸ਼ਨ ਨੰਬਰ-31 ਜੰਝ ਘਰ, ਰੋੜੀ ਐਫ ਜੀ ਸੀ ਰੋਡ, ਮਜੀਠਾ, ਪੋਲਿੰਗ ਸਟੇਸ਼ਨ ਨੰਬਰ-35 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰਬਰ-40 ਕੇਸਰਾ ਦੇਵੀ ਆਰੀਆ ਗਰਲਜ ਸਕੂਲ, ਮਜੀਠਾ, ਪੋਲਿੰਗ ਸਟੇਸ਼ਨ ਨੰਬਰ-43 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਲੈਫਟ ਵਿੰਗ) ਪੋਲਿੰਗ ਸਟੇਸ਼ਨ ਨੰਬਰ-53 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰਬਰ-62 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ, ਪੋਲਿੰਗ ਸਟੇਸ਼ਨ ਨੰਬਰ-75 ਸਰਕਾਰੀ ਪ੍ਰਾਈਮਰੀ ਸਕੂਲ ਹਰੀਆ, ਪੋਲਿੰਗ ਸਟੇਸ਼ਨ ਨੰਬਰ-92 ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੈਦਾ, ਪੋਲਿੰਗ ਸਟੇਸ਼ਨ ਨੰਬਰ-138 ਸਰਕਾਰੀ ਪ੍ਰਾਇਮਰੀ ਸਕੂਲ ਕੋਟ ਹਿਰਦੇ ਰਾਮ, ਪੋਲਿੰਗ ਸਟੇਸ਼ਨ ਨੰਬਰ-163 ਸਰਕਾਰੀ ਪ੍ਰਾਇਮਰੀ ਸਕੂਲ ਬਾਬੋਵਾਲ ਅਤੇ ਹਲਕਾ ਨੰਬਰ-166 ਸਰਕਾਰੀ ਪ੍ਰਾਇਮਰੀ ਸਕੂਲ ਪੰਨਵਾ ਸ਼ਾਮਲ ਹਨ, ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨੰ 73 ਮੋਗਾ ਦੇ ਪੋਲਿੰਗ ਸਟੇਸ਼ਨ ਨੰ 145 ਸਰਕਾਰੀ ਪ੍ਰਾਈਮਰੀ ਸਕੂਲ ਮੁਹੱਲਾ ਸੋਢੀਆਂ ਵਿੱਚ ਮੁੜ ਤੋਂ ਮਤਦਾਨ ਹੋਵੇਗਾ। ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨੰਬਰ-86 ਮੁਕਤਸਰ ਦੇ ਪੋਲਿੰਗ ਸਟੇਸ਼ਨ ਨੰਬਰ-2 ਗੋਰਮਿੰਟ ਐਲੀਮੈਂਟਰੀ ਸਕੂਲ ਕਾਨੀਆਂਵਾਲੀ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰਬਰ-18 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰਬਰ-19 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰਬਰ-20 ਗੋਰਮਿੰਟ ਐਲੀਮੈਂਟਰੀ ਸਕੂਲ ਵੱਟੂ, ਪੋਲਿੰਗ ਸਟੇਸ਼ਨ ਨੰਬਰ-29 ਗੋਰਮਿੰਟ ਐਲੀਮੈਂਟਰੀ ਸਕੂਲ ਵੀਰਵੀਆਂਵਾਲੀ ਉਰਫ ਕਾਪੀਆਂ ਵਾਲੀ (ਰਾਈਟ ਵਿੰਗ), ਪੋਲਿੰਗ ਸਟੇਸ਼ਨ ਨੰਬਰ-56 ਗੋਰਮਿੰਟ ਐਲੀਮੈਂਟਰੀ ਸਕੂਲ ਬੁੜਾਗੁਜਰ (ਲੈਫਟ ਵਿੰਗ), ਪੋਲਿੰਗ ਸਟੇਸ਼ਨ ਨੰਬਰ-67 ਗੋਰਮਿੰਟ ਐਲੀਮੈਂਟਰੀ ਸਕੂਲ ਬਾਜਾ ਮੰਡੇਰ, ਪੋਲਿੰਗ ਸਟੇਸ਼ਨ ਨੰਬਰ-73 ਗੌਰਮਿੰਟ ਐਲੀਮੈਂਟਰੀ ਸਕੂਲ ਨਜਦੀਕ ਨਗਰ ਪੰਚਾਇਤ ਦਫ਼ਤਰ ਬਰੀਵਾਲਾ (ਲੈਫਟ ਸਾਈਡ) ਅਤੇ ਪੋਲਿੰਗ ਸਟੇਸ਼ਨ ਨੰਬਰ-87 ਵਾਈਐਸ ਸਕੂਲ ਠੰਡੇਵਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨੰਬਰ-97 ਸਰਦੂਲਗੜ੍ਹ ਦੇ ਪੋਲਿੰਗ ਸਟੇਸ਼ਨ ਨੰਬਰ- 86 ਕੋਰੇਵਾਲਾ ਅਤੇ ਹਲਕਾ ਨੰਬਰ-108 ਸੰਗਰੂਰ ਦੇ ਪੋਲਿੰਗ ਸਟੇਸ਼ਨ ਨੰਬਰ-6 ਇੰਪਰੂਵਮੈਂਟ ਟਰਸਟ (ਅੋਲਡ) ਕੋਲਾ ਪਾਰਕ (ਐਨ) ਸੰਗਰੂਰ, ਪੋਲਿੰਗ ਸਟੇਸ਼ਨ ਨੰਬਰ-39 ਸਰਕਾਰੀ ਰਣਬੀਰ ਕਾਲਜ ਸੰਗਰੂਰ, ਪੋਲਿੰਗ ਸਟੇਸ਼ਨ ਨੰਬਰ-94 ਸਰਕਾਰੀ ਪ੍ਰਾਇਮਰੀ ਘਾਬਦਾ, ਪੋਲਿੰਗ ਸਟੇਸ਼ਨ ਨੰਬਰ-95 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਸੰਤੋਖਪੁਰਾ, ਪੋਲਿੰਗ ਸਟੇਸ਼ਨ ਨੰਬਰ-100 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਨੰਦਗੜ੍ਹ (ਐਸ), ਪੋਲਿੰਗ ਸਟੇਸ਼ਨ ਨੰਬਰ-102 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਗਹਿਲਾਂ, ਪੋਲਿੰਗ ਸਟੇਸ਼ਨ ਨੰਬਰ-106 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਦਿਆਲਗੜ੍ਹ, ਪੋਲਿੰਗ ਸਟੇਸ਼ਨ ਨੰਬਰ-142 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਆਲੋਰਖ ਅਤੇ ਪੋਲਿੰਗ ਸਟੇਸ਼ਨ ਨੰਬਰ-180 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨਿਦਾਮਪੁਰ ਸ਼ਾਮਲ ਹਨ। ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਦੁਬਾਰਾ ਵੋਟਿੰਗ ਕਰਵਾਉਣ ਦਾ ਮੁੱਖ ਕਾਰਣ ਈ ਵੀ ਐਮ ਅਤੇ ਵੀ ਵੀ ਪੀ ਏ ਟੀ ਮਸ਼ੀਨਾਂ ਦੇ ਕੰਮ ਕਾਜ ਵਿੱਚ ਖਰਾਬੀ ਆਉਣਾ ਹੈ ਜਿਸ ਕਾਰਨ ਭਾਰਤੀ ਚੋਣ ਕਮਿਸ਼ਨ ਵਲੋਂ ਇਨ੍ਹਾਂ ਪੋਲਿੰਗਾ ਸਟੇਸ਼ਨਾਂ ਉੱਤੇ ਮੁੜ ਤੋਂ ਪੋਲਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਦੇ ਰਿਟਰਨਿੰਗ ਅਫਸਰ ਅਤੇ ਅਬਜ਼ਰਵਰਾਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਰਾਜਨੀਤਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ 9 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ 5 ਵਜੇ ਤੋਂ ਬਾਅਦ ਲਾਈਨ ਵਿੱਚ ਖੜ੍ਹੇ ਸਾਰੇ ਵੋਟਰਾਂ ਨੂੰ ਵੋਟ ਪਾਉਣ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਲੋੜੀਂਦਾ ਸੁਰੱਖਿਆ ਸਟਾਫ, ਈਵੀਐਮ ਮਸ਼ੀਨਾਂ ਅਤੇ ਚੋਣ ਅਮਲੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਦੌਰਾਨ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਪੋਲਿੰਗ ਸਟੇਸ਼ਨਾਂ ਅਧੀਨ ਆਉਂਦੇ ਬਾਸ਼ਿੰਦਿਆਂ ਨੂੰ 9 ਫਰਵਰੀ ਦੀ ਪੇਡ ਛੁੱਟੀ ਕਰਨ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਆਪਣੇ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ