ਸੀਨੀਆਰਤਾ/ਪ੍ਰਮੋਸ਼ਨ ਕਮੇਟੀ ਨਾਲ ਅਧਿਆਪਕ ਮਸਲਿਆਂ ’ਤੇ ਕੀਤੀ ਚਰਚਾ

ਨਬਜ਼-ਏ-ਪੰਜਾਬ, ਮੁਹਾਲੀ, 7 ਅਗਸਤ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੇ ਵਫ਼ਦ ਨੇ ਅੱਜ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਅਗਵਾਈ ਹੇਠ ਡਾਇਰੈਕਟਰ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਅਧਿਆਪਕ ਮਸਲਿਆਂ ’ਤੇ ਸੀਨੀਆਰਤਾ/ਪ੍ਰਮੋਸ਼ਨਾਂ ਲਈ ਗਠਿਤ ਕਮੇਟੀ ਨਾਲ ਮੀਟਿੰਗ ਕੀਤੀ। ਇਸ ਮੌਕੇ ਨਿਰਪੱਖ ਸੀਨੀਆਰਤਾ ਸੂਚੀ ਬਣਾ ਕੇ ਹਰੇਕ ਕਾਰਡਰ ਦੀਆਂ ਪ੍ਰਮੋਸ਼ਨਾਂ/ਪਦਉੱਨਤੀਆਂ ਕਰਨ, ਪੇਂਡੂ/ਬਾਰਡਰ ਭੱਤਾ ਬਹਾਲ ਕਰਨ, ਅਧਿਆਪਕਾਂ ਕੋਲੋਂ ਗੈਰ-ਵਿੱਦਿਅਕ ਕੰਮ ਨਾ ਲੈਣਾ ਸਮੇਤ ਬੀਐਲਓ ਡਿਊਟੀਆਂ ਨਾ ਲਗਾਉਣ ਸਮੇਤ ਸਕੂਲੀ ਬੱਚਿਆਂ ਦੀ ਵਰਦੀਆਂ ਦੀ ਰਾਸ਼ੀ, ਐਮੀਨੈਂਸ ਸਕੂਲਾਂ, ਪੈਂਡਿੰਗ ਮੈਡੀਕਲ ਬਿੱਲ, ਵਿਦੇਸ਼ ਛੁੱਟੀ ਅਤੇ ਹੋਰ ਵੱਖ-ਵੱਖ ਮਸਲਿਆਂ ਜਿਵੇਂ ਕਿ ਤਬਲਾ ਪਲੇਅਰ ਅਸਾਮੀ ਦਾ ਨਾਂ ਬਦਲ ਕੇ ਤਬਲਾ ਅਧਿਆਪਕ ਰੱਖਣ ਅਤੇ ਖਾਲੀ ਸਟੇਸ਼ਨ ਆਨਲਾਈਨ ਦਿਖਾਉਣ ਅਤੇ ਸਾਰੇ ‘ਸੀ’ ਐਂਡ ‘ਵੀ’ ਕਾਰਡਰ ਦਾ ਤਨਖ਼ਾਹ ਸਕੇਲ ਬਰਾਬਰ ਕਰਨ, ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਹੈਲਪਰ, ਸਕੂਲ ਮੁਖੀਆਂ ਨੂੰ ਇਕ ਸਕੂਲ ਅਤੇ ਬੀਪੀਈਓਜ਼ ਨੂੰ ਇਕ ਬਲਾਕ ਦਾ ਕਾਰਜ ਦੇਣ, ਹਰੇਕ ਸਕੂਲ ਵਿੱਚ ਕਲਰਕ ਅਤੇ ਚੌਥਾ ਦਰਜਾ ਕਰਮਚਾਰੀ ਦੀ ਤਾਇਨਾਤੀ, ਮਿਡਲ ਸਕੂਲਾਂ ਵਿੱਚ ਸੱਤ ਅਧਿਆਪਕ ਅਤੇ ਹਰ ਪ੍ਰਾਇਮਰੀ ਸਕੂਲ ਵਿੱਚ ਹੈੱਡ-ਟੀਚਰ ਦੀ ਅਸਾਮੀ ਆਦਿ ਮੁੱਦਿਆਂ ’ਤੇ ਮੀਟਿੰਗ ਵਿੱਚ ਚਰਚਾ ਕੀਤੀ ਗਈ। ਸਿੱਖਿਆ ਅਧਿਕਾਰੀਆਂ ਨੇ ਜੀਟੀਯੂ ਦੇ ਵਫ਼ਦ ਨੂੰ ਉਪਰੋਕਤ ਮਸਲਿਆਂ ਬਾਰੇ ਹਾਂ-ਪੱਖੀ ਹੁੰਗਾਰਾ ਭਰਿਆ ਅਤੇ ਜਲਦੀ ਹੀ ਬਣਦੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ, ਪ੍ਰੈੱਸ ਸਕੱਤਰ ਐਨਡੀ ਤਿਵਾੜੀ, ਸੁੱਚਾ ਸਿੰਘ ਚਾਹਲ ਅਤੇ ਸ਼ਮਸ਼ੇਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…