ਭਾਰਤਮਾਲਾ ਪ੍ਰਾਜੈਕਟ: ਆਈਟੀ ਸਿਟੀ ਤੋਂ ਕੁਰਾਲੀ ਤੱਕ ਸੜਕ ਅਤੇ ਸਰਵਿਸ ਰੋਡ ’ਤੇ ਸਟ੍ਰੀਟ ਲਾਈਟਾਂ ਲਾਉਣ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 12 ਸਤੰਬਰ:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਦੀ ਅਗਵਾਈ ਹੇਠ ਅੱਜ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਮ ਚੌਧਰੀ ਨੂੰ ਮੰਗ ਪੱਤਰ ਦਿੱਤਾ। ਜਿਸ ਵਿੱਚ ਕਿਸਾਨ ਆਗੂਆਂ ਨੇ ਗੱਲਬਾਤ ਕਰਨ ਦੋਰਾਨ ਦੱਸਿਆ ਕਿ ਜੋ ਭਾਰਤਮਾਲਾ ਪ੍ਰਾਜੈਕਟ ਰਾਹੀ ਨਵਾ ਰੋਡ ਆਈ ਟੀ ਸਿਟੀ ਤੋਂ ਕੁਰਾਲੀ ਤੱਕ ਬਣਾਇਆ ਜਾ ਰਿਹਾ ਹੈ। ਜੋ ਉਸ ਤੇ ਸਟ੍ਰੀਟ ਲਾਇਟਾ ਲਗਾਈਆਂ ਜਾ ਰਹੀਆਂ ਹਨ। ਸਿਰਫ਼ ਵੱਡੇ ਕਰਾਸਿੰਗ ਰਸਤਿਆ ਦੇ ਪੁਲਾਂ ’ਤੇ ਲਾਈਟਾ ਲਗਾਈਆਂ ਗਈਆਂ ਹਨ।
ਜਥੇਬੰਦੀ ਦੇ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਪਿੰਡਾਂ ਦੀਆ ਛੋਟੀਆਂ ਲਿੰਕ ਸੜਕਾਂ ਦੇ ਕਰਾਸਿੰਗ ਪੁਲਾਂ ਅਤੇ ਸਰਵਿਸ ਸੜਕਾਂ ਨੂੰ ਇਗਨੋਰ ਕੀਤਾ ਗਿਆ ਹੈ। ਜੇਕਰ ਇਨ੍ਹਾਂ ਥਾਵਾਂ ਉੱਤੇ ਸਟ੍ਰੀਟ ਲਾਈਟਾਂ ਨਾ ਲਗਾਈਆਂ ਗਈਆਂ ਤਾਂ ਰਾਤ ਸਮੇਂ ਇਨ੍ਹਾਂ ਥਾਵਾਂ ਉਤੇ ਗਲਤ ਅਸਰਾਂ ਵੱਲੋਂ ਲੁੱਟਾਂ ਖੋਹਾਂ ਅਤੇ ਨਛੇੜੀਆਂ ਦਾ ਅੱਡੇ ਬਣ ਜਾਣਗੇ। ਇਗਨੋਰ ਕੀਤੇ ਪੁੱਲ ’ਤੇ ਸਰਵਿਸ ਸੜਕਾਂ ਉੱਤੇ ਜਲਦੀ ਤੋਂ ਜਲਦੀ ਸਟ੍ਰੀਟ ਲਾਈਟਾਂ ਲਗਾਈਆ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਮਾੜੀ ਘਟਨਾ ਹੋਣ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਸੀਨੀਅਰ ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਗਰੇਵਾਲ, ਬਲਾਕ ਪ੍ਰਧਾਨ ਮੁਹਾਲੀ ਦਰਸ਼ਨ ਸਿੰਘ ਦੁਰਾਲੀ, ਬਲਾਕ ਪ੍ਰਧਾਨ ਖਰੜ ਗੁਰਮੀਤ ਸਿੰਘ ਖੂਨੀਮਾਜਰਾ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਲਾਂਡਰਾਂ, ਮੀਤ ਪ੍ਰਧਾਨ ਕੁਲਵੰਤ ਸਿੰਘ ਚਿੱਲਾ ਅਤੇ ਸਕੱਤਰ ਬੀਕੇਯੂ ਜਸਵੰਤ ਸਿੰਘ ਮਾਣਕਮਾਜਰਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…