Share on Facebook Share on Twitter Share on Google+ Share on Pinterest Share on Linkedin ਵਿਆਹ ਸਮਾਗਮ ਵਿੱਚ ਬਦਮਾਸ਼ਾਂ ਨੇ ਬਾਰਾਤੀਆਂ ’ਤੇ ਜਾਨਲੇਵਾ ਹਮਲਾ, ਇਕ ਬਰਾਤੀ ਦੀ ਮੌਤ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਗੈਰ ਕੁਦਰਤੀ ਸੀ ਨਬਜ਼-ਏ-ਪੰਜਾਬ ਬਿਊਰੋ, ਰੇਵਾੜੀ/ਚੇਨਈ, 7 ਫਰਵਰੀ: ਭਿਵਾਨੀ ਵਿੱਚ ਬੀਤੀ ਰਾਤ ਬਦਮਾਸ਼ਾਂ ਨੇ ਇਕ ਵਿਆਹ ਸਮਾਰੋਹ ਵਿੱਚ ਜੰਮ ਕੇ ਤਾਂਡਵ ਕੀਤਾ। ਮਿਲੀ ਜਾਣਕਾਰੀ ਅਨੁਸਾਰ ਭਿਵਾਨੀ ਦੇ ਪੰਕਜ ਨਾਂਅ ਦੇ ਲਾੜੇ ਦੀ ਬਾਰਾਤ ਰੇਵਾੜੀ ਆਈ ਸੀ ਅਤੇ ਉੱਥੇ ਰਵੀਦਾਸ ਹੋਸਟਲ ਵਿੱਚ ਵਿਆਹ ਸਮਾਰੋਹ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਬਾਰਾਤ ਜਿਵੇਂ ਹੀ ਗੇਟ ’ਤੇ ਪੁੱਜੀ ਤਾਂ ਏਨੇ ਵਿੱਚ ਉਥੇ ਮੋਟਰ ਸਾਈਕਲ ’ਤੇ ਸਵਾਰ 3 ਵਿਅਕਤੀ ਆਏ ਅਤੇ ਡੀ.ਜੇ. ਬੰਦ ਕਰਵਾਉਣ ਲਈ ਕਹਿਣ ਲੱਗੇ ਪਏ। ਇਸ ਦੌਰਾਨ ਤੂੰ ਤੂੰ ਮੈਂ ਮੈਂ ਤੋਂ ਗੱਲ ਅੱਗੇ ਵਧ ਗਈ ਅਤੇ ਹੰਗਾਮਾ ਹੋ ਗਿਆ। ਡੀ.ਜੇ. ਬੰਦ ਕਰਵਾਉਣ ਦੀ ਧਮਕੀ ਦੇਣ ਵਾਲੇ ਨੌਜਵਾਨਾਂ ਨੇ ਦੇਖਦੇ ਹੀ ਦੇਖਦੇ ਹਵਾਈ ਫਾਇਰ ਕਰ ਕੇ ਚਾਕੂ ਨਾਲ ਬਾਰਾਤੀਆਂ ’ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਚਾਚਾ-ਭਤੀਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਸ ਦੌਰਾਨ ਲਲਿਤ ਕੁਮਾਰ ਨਾਂ ਦੇ ਨੌਜਵਾਨ ਦੀ ਹਸਪਤਾਲ ਵਿੱਚ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ, ਜਦੋਂ ਕਿ ਟੇਕਚੰਦ ਨਾਂ ਦੇ ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬਾਰਾਤੀਆਂ ਤੇ ਹੋਏ ਹਮਲੇ ਤੋਂ ਬਾਅਦ ਇਕ ਬਦਮਾਸ਼ ਨੂੰ ਲੋਕਾਂ ਨੇ ਮੌਕੇ ਤੇ ਹੀ ਫੜ ਕੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ, ਜਦੋਂ ਕਿ 2 ਲੋਕ ਦੌੜਨ ਵਿੱਚ ਫਰਾਰ ਹੋ ਗਏ। ਜ਼ਖਮੀ ਬਦਮਾਸ਼ ਵੀ ਅਜੇ ਆਈ.ਸੀ.ਯੂ. ਵਿੱਚ ਭਰਤੀ ਹੈ। ਉੱਥੇ ਹੀ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਉਧਰ, ਤਾਮਿਲਨਾਡੂ ਦੇ ਸਾਬਕਾ ਸਪੀਕਰ ਪਾਂਡਿਆਨ ਨੇ ਕਿਹਾ ਹੈ ਕਿ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ. ਜੈਲਲਿਤਾ ਦੀ ਮੌਤ ਗੈਰ ਕੁਦਰਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਜੈਲਲਿਤਾ ਨੂੰ ਜੋਰਦਾਰ ਧੱਕਾ ਮਾਰਿਆ ਗਿਆ ਸੀ। ਇਸ ਲਈ ਜੈਲਲਿਤਾ ਦੀ ਸਹਿਯੋਗੀ ਸ਼ਸ਼ੀਕਲਾ ਦੀ ਜਾਂਚ ਹੋਣੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ