ਡਡਵਾਲ ਪਿਊ ਪੁੱਤ ਨੇ ਯੋਗਾ ਮੁਕਾਬਲੇ ਵਿੱਚ ਜਿੱਤੇ ਗੋਲਡ ਮੈਡਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਸਥਾਨਕ ਸੈਕਟਰ-68 ਵਿੱਚ ਯੋਗਾ ਐਸੋਸੀਏਸ਼ਨ ਮੁਹਾਲੀ ਵੱਲੋਂ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ ਵੱਖ ਉਮਰ ਵਰਗ ਦੇ ਯੋਗਾ ਅਭਿਆਸੀਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦਾ ਉਦਘਾਟਨ ਕੰਵਰਵੀਰ ਸਿੰਘ ਸਿੱਧੂ (ਰੂਬੀ) ਸਪੁੱਤਰ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ 35 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ ਨੇ ਸੋਨ ਤਗਮਾ ਅਤੇ 21 ਤੋਂ 25 ਉਮਰ ਵਰਗ ਵਿੱਚ ਉਹਨਾਂ ਦੇ ਪੁੱਤਰ ਸਾਹਿਬਪ੍ਰੀਤ ਸਿੰਘ ਡਡਵਾਲ ਨੇ ਵੀ ਸੋਨ ਤਗਮਾ ਜਿੱਤਿਆ। ਇਸ ਮੌਕੇ ਜਤਿੰਦਰ ਆਨੰਦ ਜਿਲਾ ਮੀਤ ਪ੍ਰਧਾਨ ਕਾਂਗਰਸ, ਵਿਧਾਇਕ ਸਿੱਧੂ ਦੇ ਪੀਏ ਹਰਪ੍ਰੀਤ, ਅੰਕਿਤ, ਅਖਿਲ ਸਰਮਾ, ਅਸੀਸ ਗਰਗ, ਭੋਲਾ ਸਿੰਘ, ਧਰਮਿੰਦਰ ਆਨੰਦ, ਯੋਗਾ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਵਿਸ਼ਾਲ ਗੋਇਲ, ਮੀਤ ਪ੍ਰਧਾਨ ਵਿਦਿਆ ਸਾਗਰ, ਜਨਰਲ ਸਕੱਤਰ ਬਲਜੀਤ ਸਿੰਘ, ਖਜਾਨਚੀ ਰਾਧਾ ਭਟਨਾਗਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …