ਕਾਂਗਰਸੀ ਕੌਂਸਲਰ ਬਹਾਦਰ ਸਿੰਘ ਓਕੇ ਨੇ ਕੀਤੀ ਕੈਪਟਨ ਅਮਰਿੰਦਰ ਦੇ ਓਐਸਡੀ ਸੋਢੀ ਨਾਲ ਮੁਲਾਕਾਤ

ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਤੋਂ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਹਨ: ਕੌਂਸਲਰ ਬਹਦਾਰ ਸਿੰਘ ਓ.ਕੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਮਾਰਚ:
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਹੋਈ ਹੂੰਝਾ ਫੇਰ ਜਿੱਤ ਉਪਰੰਤ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਨ ਉਪਰੰਤ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਪ੍ਰਸ਼ਾਸ਼ਨਿਕ ਅਫ਼ਸਰ ਸ਼ਾਹੀ ਦੀਆ ਵੱਡੇ ਪੱਧਰ ਤੇ ਤਬਾਦਲੇ ਤੇ ਨਿਯੁਕਤੀਆ ਕੀਤੀਆ ਗਈਆ। ਇਨ੍ਹਾਂ ਨਵੀਂਆ ਕੀਤੀਆ ਨਿਯੁਕਤੀਆ ਦੇ ਤਹਿਤ ਇੱਕ ਇਮਾਨਦਾਰ ਤੇ ਹੋਣਹਾਰ ਪੀ ਸੀ ਐਸ ਅਧਿਕਾਰੀ ਗੁਰਿੰਦਰ ਸਿੰਘ ਸੋਢੀ ਨੂੰ ਮੁੱਖ ਮੰਤਰੀ ਦਾ ਓਐਸਡੀ (ਆਫੀਸਰ ਆਨ ਸਪੈਸ਼ਲ ਡਿਊਟੀ) ਵਜੋਂ ਤਾਈਨਾਤ ਕੀਤਾ ਗਿਆ ਸੀ।
ਕੁਰਾਲੀ ਦੇ ਕਾਂਗਰਸੀ ਕੌਂਸਲਰ ਅਤੇ ਉਘੇ ਸਮਾਜ ਸੇਵੀ ਬਹਾਦਰ ਸਿੰਘ ਓ.ਕੇ ਨੇ ਓ.ਐਸ.ਡੀ ਸ੍ਰੀ ਜੀ.ਐਸ. ਸੋਢੀ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਵਜੋਂ ਨਿਯੁਕਤ ਹੋਣ ਤੇ ਵਧਾਈਆਂ ਦਿੰਦੇ ਹੋਏ ਗੁਲਦਸਤਾ ਭੇਂਟ ਕੀਤਾ। ਇਸੇ ਦੌਰਾਨ ਕੌਂਸਲਰ ਬਹਾਦਰ ਸਿੰਘ ਓ ਕੇ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਸ ਸਾਲਾਂ ਤੋਂ ਸਤਾਏ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ੳਮੀਦਾਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰਾਂ ਨੇ ਆਪਣੇ ਕਾਰਜ ਕਾਲ ਵਿੱਚ ਕਾਂਗਰਸੀਆ ਨਾਲ ਵਿਤਕਰੇ ਦੀ ਭਾਵਨਾ ਨਾਲ ਪੱਖਪਾਤ ਕੀਤੇ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰਾ ਤੇ ਪਿੰਡਾਂ ਦਾ ਵਿਕਾਸ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਕਰਵਾਇਆ ਜਾਵੇਗਾ।
ਕੌਂਸਲਰ ਬਹਾਦਰ ਸਿੰਘ ਓ.ਕੇ ਨੇ ਸਥਾਨਕ ਸ਼ਹਿਰ ਦੀਆ ਕਈ ਲਟਕਦੀਆਂ ਆ ਰਹੀ ਲੋਕ ਭਲਾਈ ਮੰਗਾਂ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਦੀਆਂ। ਜਿਵੇ ਕਿ ਸਥਾਨਕ ਸ਼ਹਿਰ ਵਿੱਚ ਚਾਰੇ ਮਾਰਗਾਂ ਤੇ ਡਵਾਇਡਰ ਬਣਵਾਕੇ ਲਾਇਟਾਂ ਲਗਾਉਣ ਤੇ ਸਰਕਾਰੀ ਹਸਪਤਾਲ ਦੀ ਸਾਰ ਲੈਣ ਤੇ ਇਸ ਨੂੰ ਅਪਗ੍ਰੇਡ ਕਰਨ ਅਤੇ ਅਕਾਲੀ ਭਾਜਪਾ ਸਰਕਾਰ ਦੇ10 ਸਾਲਾਂ ਦੀ ਮਾੜ੍ਹੀ ਕਾਰਗੁਜ਼ਾਰੀ ਦੌਰਾਨ ਸਥਾਨ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੀ ਹੋਈ ਤਰਸਯੋਗ ਹਾਲਤ ਸੁਧਾਰਨ ਤੇ ਸ਼ਹਿਰ ਵਾਸੀਆ ਨੂੰ ਤੁਰੰਤ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਦੀਆਂ ਜ਼ਰੂਰੀ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ। ਇਸੇ ਦੌਰਾਨ ਗੁਰਿੰਦਰ ਸਿੰਘ ਸੋਢੀ ਓਐਸਡੀ ਮੁੱਖ ਮੰਤਰੀ ਪੰਜਾਬ ਨੇ ਕੁਰਾਲੀ ਸ਼ਹਿਰ ਦੀਆ ਕਈ ਮੰਗਾਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…