Share on Facebook Share on Twitter Share on Google+ Share on Pinterest Share on Linkedin ਗਿਆਨੀ ਜ਼ੈਲ ਸਿੰਘ ਇੰਜਨੀਅਰਿੰਗ ਕਾਲਜ ਦੀ ਹੋਂਦ ਨੂੰ ਮਿਟਾਉਣ ਲਈ ਸਿਆਸੀ ਸਾਜਿਸ਼ ਦੇ ਤਹਿਤ ਮਾਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਕਾਲਜ਼ ਕੈਂਪਸ ਵਿਚ ਖੋਲਿਆ ਗਿਆ: ਕਾਲਜ਼ ਵੈਲਫੇਅਰ ਸੁਸਾਈਟੀ ਸਾਜਿਸ਼ ਦੇ ਤਹਿਤ ਕਾਲਜ਼ ਦੇ 25 ਕਰੋੜ ਰੁਪਏ ਯੂਨੀਵਰਸਿਟੀ ਵੱਲ ਟ੍ਰਾਂਸਫਰ ਕੀਤੇ ਗਏ ਨਾਨ ਟੈਕਨੀਕਲ ਅਯੋਗ ਅਧਿਆਪਕਾਂ ਨੂੰ ਉੱਚ ਅਹੁਦੇ ਦਿਵਾਉਣ ਲਈ ਏ.ਆਈ.ਸੀ.ਟੀ.ਈ ਦੀ ਮਾਨਤਾ ਖਤਮ ਕਰਵਾਈ ਗਈ ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਬੈ.ਟੈਕ ਵਿਚ 43 ਫੀਸਦੀ ਅਤੇ ਐਮ.ਟੈਕ ਵਿਚ 82 ਫੀਸਦੀ ਦਾਖਲੇ ਘੱਟ ਹੋਏ ਗਿਅਨੀ ਜ਼ੈਲ ਸਿੰਘ ਇੰਜਨੀਅਰਿੰਗ ਕਾਲਜ਼ ਦੀ ਹੋਂਦ ਬਚਾਉਣ ਲਈ ਕਾਲਜ਼ ਸਟਾਫ ਵੈਲਫੇਅਰ ਸੁਸਾਈਟੀ ਨੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਤਕਨੀਕੀ ਸਿੱਖਿਆ ਮੰਤਰੀ ਨੇ ਵਫਦ ਨੂੰ ਹਰ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਦਾ ਦਿੱਤਾ ਭਰੋਸਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 21 ਅਪ੍ਰੈਲ: ਗਿਅਨੀ ਜ਼ੈਲ ਸਿੰਘ ਇੰਜਨੀਅਰਿੰਗ ਕਾਲਜ਼ ਸਟਾਫ ਵੈਲਫੇਅਰ ਸੁਸਾਈਟੀ ਵਲੋਂ ਕਾਲਜ਼ ਦੀ ਹੋਂਦ ਬਚਾਉਣ ਲਈ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ਼ ਵੈਲਫੇਅਰ ਸੁਸਾਈਟੀ ਦੇ ਪ੍ਰਧਾਨ ਪ੍ਰੋ. ਚਰਨਜੀਤ ਸਿੰਘ ਨੇ ਦੱਸਿਆ ਕਿ ਕਾਲਜ਼ ਦੇ ਕੈਂਪਸ ਵਿਚ ਸਿਆਸੀ ਸਾਜਿਸ਼ ਦੇ ਤਹਿਤ ਮਾਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਯੁਨੀਵਰਸਿਟੀ ਖੋਲੀ ਗਈ ਹੈ ਤਾਂ ਜੋ ਸਵਰਗੀ ਸ. ਗਿਆਨੀ ਜ਼ੈਲ ਸਿੰਘ ਜੀ ਦੇ ਨਾਮ ਵਾਲੀ ਸੰਸਥਾ ਦੀ ਵਿਰਾਸਤ ਨੂੰ ਸਦਾ ਲਈ ਖਤਮ ਕਰ ਦਿੱਤਾ ਜਾਵੇ। ਗਿਆਨੀ ਜ਼ੈਲ ਸਿੰਘ ਇੰਜਨੀਅਰਿੰਗ ਕਾਲਜ਼ ਵੈਲਫੇਅਰ ਸੁਸਾਈਟੀ ਦੇ ਅਹੁਦੇਦਾਰਾਂ ਨੇ ਇਲਜ਼ਾਮ ਲਾਇਆ ਕਿ ਪਿਛਲੇ 27 ਸਾਲ ਤੋਂ ਏ.ਆਈ.ਸੀ.ਟੀ.ਈ ਦੀ ਮਾਨਤਾ ਇਸ ਕਾਲਜ਼ ਨੂੰ ਪ੍ਰਾਪਤ ਸੀ ਜੋ ਯੁਨੀਵਰਸਿਟੀ ਬਨਣ ਤੇ ਕੁਝ ਲੋਕਾਂ ਨੂੰ ਯੂਨੀਵਰਸਿਟੀ ਵਿਚ ਉੱਚ ੳਹੁੱਦੇ ਪ੍ਰਦਾਨ ਕਰਨ ਲਈ ਖਤਮ ਕਰਵਾ ਦਿੱਤੀ ਗਈ। ਪਰ ਦੋ ਸਾਲ ਦੇ ਵਕਫੇ ਮਗਰੋ ਵਿਦਿਆਰਥੀਆਂ ਅਤੇ ਕਾਲਜ਼ ਸਟਾਫ ਦੇ ਭਾਰੀ ਦਬਾਅ ਦੇ ਚਲਦਿਆਂ ਮੁੜ ਤੋਂ ਏ.ਆਈ.ਸੀ.ਟੀ.ਈ ਦੀ ਮਾਨਤਾ ਲੈਣੀ ਪਾਈ ਹੈ। ਸੁਸਾਈਟੀ ਦੇ ਆਗੂਆਂ ਨੇ ਇਲਜ਼ਾਮ ਲਾਇਆ ਹੈ ਕਿ ਨਾਨ ਟੈਕਨੀਕਲ ਅਧਿਆਪਕਾਂ ਨੂੰ ਉੱਚ ਅਹੱੁਦੇ ਦੇਣ ਲਈ ਸਾਰੇ ਨਿਯਮ ਛਿੱਕੇ ਟੰਗ ਕੇ ਲਾਭ ਪਹੁੰਚਾਏ ਗਏ। ਕਾਲਜ਼ ਵੈਲਫੇਅਰ ਸੁਸਾਈਟੀ ਦੇ ਆਗੂਆਂ ਨੇ ਇਲਜ਼ਾਮ ਲਾਇਆ ਹੈ ਕਾਲਜ਼ ਨੂੰ ਵਿੱਤੀ ਤੌਰ ‘ਤੇ ਖਤਮ ਕਰਨ ਦੇ ਮੰਤਵ ਨਾਲ ਕਾਲਜ਼ ਦੇ 25 ਕਰੋੜ ਰੁਪਏ ਮਾਹਾਰਾਜ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰ ਦਿੱਤੇ ਗਏ। ਸੁਸਾਈਟੀ ਅਹੁਦੇਦਾਰਾਂ ਨੇ ਇਲਜ਼ਾਮ ਲਾਇਆ ਕਿ ਮੌਜੂਦਾ ਅਧਿਕਾਰੀਆਂ ਦੀ ਵਲੋਂ ਜਾਣਬੁਝ ਕੇ ਸ਼ਾਜਿਸ਼ ਦੇ ਤਹਿਤ ਇਸ ਇੰਜਨੀਅਰਿੰਗ ਕਾਲਜ਼ ਦੀ ਨੂੰ ਖਤਮ ਕਰਨ ਲਈ ਬੀ.ਟੈਕ ਅਤੇ ਐਮ.ਟੈਕ ਦੇ ਦਾਖਲਿਆਂ ਵਿਚ ਅਣਗਿਹਲੀ ਵਰਤੀ ਜਾ ਰਹੀ ਹੈ। ਜਿਸ ਕਾਰਨ ਬੀ.ਟੈਕ ਵਿਚ 43 ਫੀਸਦੀ ਅਤੇ ਐਮ.ਟੈਕ ਵਿਚ 82 ਫੀਸਦੀ ਘੱਟ ਦਾਖਲੇ ਹੋਏ ਹਨ। ਸੁਸਾਈਟੀ ਆਗੂਆਂ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਉਹ ਹਰ ਮਾਮਲੇ ਦੀ ਬਰੀਕੀ ਨਾਲ ਜਲਦ ਤੋਂ ਜਲਦ ਜਾਂਚ ਕਰਵਾਉਣਗੇ।ਉਨਾਂ ਨਾਲ ਹੀ ਕਿਹਾ ਕਿ ਗਿਆਨੀ ਜ਼ੈਲ ਸਿੰਘ ਦੇਸ਼ ਦੇ ਮਹਾਨ ਆਗੂ ਸਨ ਜਿੰਨਾਂ ਦੀ ਵਿਰਾਸਤ ਨੂੰ ਹੋਰ ਵਧਾਇਆ ਜਾਵੇਗਾ ਅਤੇ ਗਿਆਨੀ ਜੀ ਦੇ ਨਾਮ ਨੂੰ ਖਤਮ ਕਰਨ ਵਾਲੇ ਕਿਸੇ ਵੀ ਲੁਕਵੇਂ ਏਜੰਡੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਤਕਨੀਕੀ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਦੇਣ ਵਾਲੇ ਵਫਦ ਵਿਚ ਗਿਆਨੀ ਜ਼ੈਲ ਸਿੰਘ ਕਾਲਜ਼ ਵੈਲਫੇਅਰ ਸੁਸਾਈਟੀ ਦੇ ਪ੍ਰੋ. ਚਰਨਜੀਤ ਸਿੰਘ ਪ੍ਰਧਾਨ, ਡਾ. ਬਲਵਿੰਦਰ ਸਿੰਘ ਉਪ ਪ੍ਰਧਾਨ, ਡਾ. ਸੰਜੀਵ ਕੁਮਾਰ. ਜਨਰਲ ਸਕੱਤਰ, ਸ੍ਰੀ ਰਮੇਸ਼ ਗਰਗ ਖਜਾਨਚੀ, ਸ੍ਰੀ ਸੁਖਜੀਤ ਸਿੰਘ ਸਹਾਇਕ ਸਕੱਤਰ, ਡਾ. ਅਨੁਪਮ ਕੁਮਾਰ, ਡਾ. ਰਾਕੇਸ਼ ਬਾਂਸਲ ਐਗਜਿਕਟਵ ਮੈਂਬਰ ਅਤੇ ਡਾ. ਸੰਦੀਪ ਕਾਂਸਲ ਐਗਜਿਕਟਵ ਮੈਂਬਰ ਸ਼ਾਮਿਨਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ