ਮੋਰਿੰਡਾ ਸੜਕ ’ਤੇ ਰਿਹਾਇਸ਼ੀ ਇਲਾਕੇ ਵਿੱਚ ਖੋਲ੍ਹਿਆ ਸ਼ਰਾਬ ਦਾ ਠੇਕਾ ਕਰਵਾਇਆ ਬੰਦ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਮਈ:
ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ’ਤੇ ਰਿਹਾਇਸ਼ੀ ਇਲਾਕੇ ਵਿੱਚ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਵਾਰਡ ਵਾਸੀਆਂ ਵੱਲੋਂ ਇੱਕਜੁਟ ਹੋ ਕੇ ਵਿਰੋਧ ਕਰਨ ਉਪਰੰਤ ਠੇਕੇਦਾਰਾਂ ਨੂੰ ਠੇਕਾ ਬੰਦ ਕਰਨਾ ਪਿਆ। ਜਿਸ ਉਪਰੰਤ ਵਾਰਡ ਵਾਸੀਆਂ ਨੇ ਕੁਰਾਲੀ ਕੰਪਿਊਟਰ ਸੈਂਟਰ ਵਿੱਚ ਮੀਟਿੰਗ ਕਰਦਿਆਂ ਆਪਸ ਵਿੱਚ ਵਿਖਾਈ ਇੱਕਜੁਟਤਾ ਤੇ ਸੰਤੁਸ਼ਟੀ ਜਾਹਰ ਕੀਤੀ। ਇਸ ਦੌਰਾਨ ਇਕੱਤਰ ਮੁਹੱਲਾ ਵਾਸੀਆਂ ਨੇ ਉਕਤ ਠੇਕੇ ਨੂੰ ਬੰਦ ਕਰਵਾਉਣ ਲਈ ਮੀਡੀਆ ਵੱਲੋਂ ਮਿਲੇ ਸਾਥ ਦੀ ਜਮਕੇ ਸਲਾਘਾ ਕਰਦਿਆਂ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਮੀਡੀਆ ਦੇ ਸਾਥ ਦੀ ਮੰਗ ਕੀਤੀ ਤਾਂ ਜੋ ਸਮਾਜਿਕ ਬੁਰਾਈਆਂ ਦਾ ਡੱਟਕੇ ਵਿਰੋਧ ਕੀਤਾ ਜਾ ਸਕੇ। ਇਸ ਮੌਕੇ ਬਲਵਿੰਦਰ ਧੀਮਾਨ ਪ੍ਰਧਾਨ ਹਿਊਮਨ ਰਾਈਟਸ, ਦਰਬਾਰਾ ਸਿੰਘ ਕਨਵੀਨਰ, ਬਲਜਿੰਦਰ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜ, ਚਰਨਜੀਤ ਚੰਨਾ, ਸੋਮ ਸਿੰਘ, ਜਸਵੀਰ ਸਿੰਘ, ਬਖਸੀਸ ਸਿੰਘ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…