ਸੀਆਈਏ ਸਟਾਫ਼ ਵੱਲੋਂ .32 ਬੋਰ ਦੇ 76 ਜਿੰਦਾਂ ਰੌਂਦ ਸਮੇਤ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 23 ਜੂਨ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਐਸਪੀ (ਡੀ) ਸੌਰਵ ਜਿੰਦਲ, ਐਸਪੀ (ਅਪਰੇਸ਼ਨ) ਤਲਵਿੰਦਰ ਸਿੰਘ, ਡੀਐਸਪੀਪ (ਡੀ) ਜਤਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ 76 ਜਿੰਦਾਂ ਰੌਂਦ (32 ਬੋਰ) ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 19-06-2025 ਨੂੰ ਜ਼ਿਲ੍ਹਾ ਸੀ.ਆਈ.ਏ. ਸਟਾਫ਼ ਮੁਹਾਲੀ ਦੀ ਟੀਮ ਏਅਰਪੋਰਟ ਰੋਡ ਨੇੜੇ ਟੀਡੀਆਈ ਸਿਟੀ ਮੌਜੂਦ ਤਾਂ ਏਐਸਆਈ ਜਤਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸਾਹਿਲ ਪੰਨੂ ਵਾਸੀ ਅਰਬਨ ਸਟੇਟ ਜੀਂਦ, ਹਰਿਆਣਾ ਜੋ ਕਿ ਏਅਰਪੋਰਟ ਰੋਡ ’ਤੇ ਪੈਂਦੇ ਗਿਲਕੋ ਪਾਰਕ ਹਿੱਲਜ਼ ਵਿੱਚ ਕਿਰਾਏ ’ਤੇ ਫਲੈਟ ਲੈ ਕੇ ਰਹਿ ਰਿਹਾ ਹੈ। ਜਿਸਨੇ ਆਪਣੇ ਕੋਲ ਨਾਜਾਇਜ਼ ਅਸਲਾ/ਐਮੂਨੀਸ਼ਨ ਰੱਖਿਆ ਹੋਇਆ ਹੈ। ਜੇਕਰ ਹੁਣੇ ਹੀ ਇਸ ਨੂੰ ਕਾਬੂ ਕਰਕੇ ਇਸਦੇ ਫਲੈਟ ਵਿੱਚ ਰੇਡ ਕੀਤੀ ਜਾਵੇ ਤਾਂ ਉਸ ਕੋਲੋਂ ਨਾਜਾਇਜ਼ ਅਸਲਾ/ਐਮੂਨੀਸ਼ਨ ਬਰਾਮਦ ਹੋ ਸਕਦਾ ਹੈ। ਗੁਪਤ ਸੂਚਨਾ ਦੇ ਅਧਾਰ ’ਤੇ ਮੁਲਜ਼ਮ ਵਿਰੁੱਧ ਆਰਮਸ ਐਕਟ ਤਹਿਤ ਥਾਣਾ ਬਲੌਂਗੀ ਵਿੱਚ ਕੇਸ ਦਰਜ ਕੀਤਾ ਗਿਆ। ਮੁਲਜ਼ਮ ਨੂੰ ਉਸਦੇ ਗਿਲਕੋ ਹਿਲਜ ਤੋਂ ਕਾਬੂ ਕਰਕੇ ਉਸ ਕੋਲੋਂ 76 ਜਿੰਦਾ ਰੌਂਦ .32 ਬੋਰ ਬਰਾਮਦ ਕੀਤੇ ਗਏ।
ਮੁਲਜ਼ਮ ਸਾਹਿਲ ਪੰਨੂ ਬਾਰ੍ਹਵੀਂ ਪਾਸ ਹੈ ਅਤੇ ਅਨ-ਮੈਰਿਡ ਹੈ। (ਮੁਲਜ਼ਮ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਪਰਚਾ ਦਰਜ ਨਹੀਂ ਹੈ) ਮੁਲਜ਼ਮ ਪੁਲੀਸ ਰਿਮਾਂਡ ਅਧੀਨ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਨਾਜਾਇਜ਼ ਐਮੂਨੀਸ਼ਨ ਕਿਸ ਪਾਸੋਂ ਅਤੇ ਕਿਸ ਮੰਤਵ ਲਈ ਖਰੀਦ ਕਰਕੇ ਲਿਆਇਆ ਸੀ।

Load More Related Articles
Load More By Nabaz-e-Punjab
Load More In Court and Police

Check Also

Fake Encounter: CBI court convicts five officers including former SSP

Fake Encounter: CBI court convicts five officers including former SSP Darshan Singh Sodhi …