ਪਿੰਡ ਚਟੌਲੀ ਵਿੱਚ ‘ਆਯੂਸ ਮੈਡੀਕਲ ਕੈਂਪ’ ਵਿੱਚ 757 ਵਿਅਕਤੀਆਂ ਦੀ ਸਿਹਤ ਦੀ ਜਾਂਚ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਮਾਰਚ:
ਨੈਸ਼ਨਲ ਹੈਲਥ ਮਿਸ਼ਨ ਤਹਿਤ ਪਿੰਡ ਚਟੌਲੀ ਵਿਖੇ ਹੋਮਿਓਪੈਥਿਕ ਤੇ ਆਯੂਰਵੈਦਿਕ ਵਿਭਾਗ ਵਲੋਂ ਸਾਂਝੇ ਤੌਰ ਤੇ ‘ਆਯੂਸ ਮੈਡੀਕਲ ਕੈਂਪ’ ਜਿਲ੍ਹਾ ਹੋਮਿਓਪੈਥਿਕ ਅਫਸਰ ਡਾ. ਲੱਕੀ ਵਰਮਾ, ਜਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ. ਅਜੈ ਭਾਰਤੀ ਦੀ ਰਹਿਨੁਮਾਈ ਵਿਚ ਲਗਾਇਆ ਗਿਆ। ਡਾ. ਅਜੈ ਕੁਮਾਰ ਬੱਗਾ ਨੇ ਦੱਸਿਆ ਕਿ ਇਸ ਕੈਂਪ ਵਿਚ ਆਯੂਰਵੈਦਿਕ ਡਾ.ਪਲਵਿੰਦਰ ਸਿੰਘ, ਡਾ.ਅਮਰਦੀਪ ਢਿਲੋ, ਡਾ. ਜੀਵਨਜੋਤ ਢਿਲੋ ਅਤੇ ਹੋਮਿਓਪੈਥਿਕ ਮੈਡੀਕਲ ਅਫਸਰ ਡਾ. ਇੰਦਰਪਾਲ ਸਿੰਘ, ਡਾ. ਸੁਖਜੀਤ ਕੌਰ ਵਲੋਂ 757 ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ, ਕੈਂਪ ਦੇ ਨੋਡਲ ਅਫਸਰ ਡਾ. ਰਾਜੇਸ਼ ਸੂਦ, ਡਾ. ਰਵਿੰਦਰ ਬਾਵਾ ਸਮੇਤ ਹੋਰ ਪਿੰਡ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…