ਚੰਡੀਗੜ੍ਹ ਸੀਨੀਅਰ ਸਟੇਟ ਅਥਲੈਟਿਕਸ ਮੁਕਾਬਲੇ: ਮੁਹਾਲੀ ਦੇ ਅਥਲੀਟਾਂ ਨੇ ਜਿੱਤੇ 3 ਸੋਨੇ ਦੇ ਤਗਮੇ ਤੇ ਹੋਰ ਇਨਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਮੁਹਾਲੀ ਦੇ ਅਥਲੈਟਿਕਸ ਕੋਚ ਰਾਮਾਸ਼ੰਕਰ ਦੀ ਅਗਵਾਈ ਹੇਠ ਪ੍ਰੈਕਟਿਸ ਕਰਨ ਵਾਲੇ ਚਾਰ ਅਥਲੀਟਾਂ ਨੇ ਚੰਡੀਗੜ੍ਹ ਵਿਖੇ ਪਿਛਲੇ ਦਿਨੀਂ ਸੰਪੰਨ ਹੋਈਆਂ ਚੰਡੀਗੜ੍ਹ ਸੀਨੀਅਰ ਸਟੇਟ ਅਤੇ ਵੈਟਰਨ ਅਥਲੈਟਿਕਸ ਮੁਕਾਬਲਿਆਂ ਵਿਚ 3 ਸੋਨੇ ਦੇ ਤਮਗਿਆਂ ਸਮੇਤ ਕੁਲ 6 ਤਮਗੇ ਜਿੱਤੇ ਹਨ। ਇਨ੍ਹਾਂ ਵਿਚ ਰਾਸ਼ਟਰੀ ਪੱਧਰ ’ਤੇ 2015 ਦੀ ਜੂਨੀਅਰ ਚੈਂਪੀਅਨ ਪ੍ਰਭਦੀਪ ਕੌਰ (ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਚੈਂਪੀਅਨ) ਨੇ ਜੈਵਲਿਨ ਥ੍ਰੋਅ ਵਿਚ ਸੀਨੀਅਰ ਸਟੇਟ ਵਿਚ ਸੋਨੇ ਦਾ ਤਗਮਾ ਜਿੱਤਿਆ ਹੈ। ਪ੍ਰਭਦੀਪ ਕੌਰ ਡੀ.ਏ.ਵੀ. ਕਾਲਜ ਸੈਕਟਰ 10 ਦੀ ਬੀ.ਏ. ਫਾਈਨਲ ਦੀ ਵਿਦਿਆਰਥਣ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਰਾਮਾਸ਼ੰਕਰ ਨੇ ਦੱਸਿਆ ਕਿ ਵੈਟਰਨ ਖਿਡਾਰੀ ਫੂਲ ਸਿੰਘ ਨੇ ਹੈਮਰ ਥ੍ਰੋ ਵਿਚ ਸੋਨੇ ਅਤੇ ਸ਼ਾਟਪੁਟ ਵਿਚ ਚਾਂਦੀ, ਸੀਨੀਅਰ ਸਟੇਟ ਵਿਚ ਅੰਜੁਮਨ ਨੇ ਹੈਮਰ ਥ੍ਰੋ ਵਿਚ ਸੋਨੇ ਅਤੇ ਡਿਸਕਸ ਥ੍ਰੋ ਵਿਚ ਕਾਂਸੀ ਦਾ ਤਗਮਾ ਜਿੱਤਿਆ ਜਦੋਂ ਕਿ ਨਵਨੀਤ ਸਿੰਘ ਨੇ ਲੰਮੀਂ ਛਾਲ ਵਿਚ ਚਾਂਦੀ ਦਾ ਤਗਮਾ ਜਿੱਤਿਆ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …