ਚੇਅਰਮੈਨ ਚਾਵਲਾ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣੀਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਮਈ:
ਪਬਲਿਕ ਕੋਆਰਡੀਨੇਟਰ ਸੈਲ ਪੰਜਾਬ ਕਾਂਗਰਸ ਦੇ ਚੇਅਰਮੈਨ ਕਮਲਜੀਤ ਚਾਵਲਾ ਨੇ ਸਿਵਲ ਹਸਪਤਾਲ ਕੁਰਾਲੀ ਦਾ ਦੌਰਾਨ ਕਰਦਿਆਂ ਮਰੀਜਾਂ ਨੂੰ ਆ ਰਹੀਆਂ ਦਰਪੇਸ਼ ਸਮਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਦੇ ਹੱਲ ਦਾ ਭਰੋਸ਼ਾ ਦਿੱਤਾ। ਇਸ ਮੌਕੇ ਕਮਲਜੀਤ ਚਾਵਲਾ ਨੇ ਹਪਤਾਲ ਦੇ ਕਾਰਜਕਾਰੀ ਐਸ.ਐਮ.ਓ ਡਾ. ਨਰਿੰਦਰ ਮੋਹਨ ਨਾਲ ਮੁਲਾਕਾਤ ਕਰਕੇ ਹਸਪਤਾਲ ਵਿਚਲੀਆਂ ਕਮੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਡਾ.ਨਰਿੰਦਰ ਮੋਹਨ ਨੇ ਚੇਅਰਮੈਨ ਚਾਵਲਾ ਨੂੰ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਕਮੀ ਬਾਰੇ ਜਾਣੂੰ ਕਰਵਾਉਂਦੇ ਹੋਏ ਹਸਪਤਾਲ ਵਿਚ ਪੱਕੇ ਤੌਰ ਤੇ ਮਾਹਿਰ ਡਾਕਟਰਾਂ ਦੀ ਡਿਊਟੀ ਲਗਾਉਣ ਦੀ ਮੰਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਦੌਰਾਨ ਚੇਅਰਮੈਨ ਚਾਵਲਾ ਨੇ ਡਾ. ਨਰਿੰਦਰ ਮੋਹਨ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਦੇ ਹੋਏ ਜਲਦ ਇਨ੍ਹਾਂ ਦੇ ਹੱਲ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਚਾਵਲਾ ਨੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਵਿਚ ਦਾਖਲ ਮਰੀਜਾਂ ਨਾਲ ਗਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮਸਿਆਵਾਂ ਵੀ ਸੁਣੀਆਂ। ਇਸ ਮੌਕੇ ਕਰਨੈਲ ਸਿੰਘ ਸਰੋਆ ਜਨਰਲ ਸਕੱਤਰ ਕਿਸਾਨ ਖੇਤ ਮਜਦੂਰ ਸੈਲ ਮੁਹਾਲੀ, ਸ਼ਸ਼ੀਭੂਸ਼ਨ ਸ਼ਾਸਤਰੀ ਸਕੱਤਰ ਪਬਲਿਕ ਕੋਆਰਡੀਨੇਟਰ ਸੈਲ ਪੰਜਾਬ, ਕੁਮਾਰ ਰਾਣਾ, ਵਿੱਕੀ ਨੰਬਰਦਾਰ, ਚੇਅਰਮੈਨ ਹਿਮਾਂਸ਼ੂ ਧੀਮਾਨ, ਸੁਮੰਤ ਪੂਰੀ, ਕੁਲਭੂਸ਼ਨ ਮਹਿਰਾ ਦੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…