Share on Facebook Share on Twitter Share on Google+ Share on Pinterest Share on Linkedin ਅਮਰੀਕਾ ਵਿੱਚ ਵਾਪਰਦੇ ਨਸਲੀ ਹਮਲਿਆਂ ਸਬੰਧੀ ਫੌਰੀ ਦਖ਼ਲ ਦੇਵੇ ਕੇਂਦਰ ਸਰਕਾਰ: ਕੈਪਟਨ ਅਮਰਿੰਦਰ ਭਾਰਤੀ ਸਮਾਜ ਵਿਰੁੱਧ ਹਿੰਸਾ ਤੇ ਲਗਾਤਾਰ ਵੱਧ ਰਹੀ ਅਸਹਿਣਸ਼ੀਲਤਾ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ: ਕੈਪਟਨ ਅਮਰਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਮਾਰਚ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਵਿੱਚ ਇਕ ਸਿੱਖ ਨੌਜ਼ਵਾਨ ਉਪਰ ਨਸਲਵਾਦੀ ਹਮਲੇ ਦੀ ਤਾਜ਼ਾ ਘਟਨਾ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਕੇਂਦਰ ਸਰਕਾਰ ਤੋਂ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀਆਂ ਦੀ ਸੁਰੱਖਿਆ ਪੁਖਤਾ ਕਰਨ ਲਈ ਸਰਗਰਮ ਦਖਲ ਦੇਣ ਦੀ ਮੰਗ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਵੱਧ ਰਹੀ ਅਸਹਿਣਸ਼ੀਲਤਾ ਤੇ ਭਾਰਤੀ ਸਮਾਜ ਵਿਰੁੱਧ ਹਿੰਸਾ, ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਨ੍ਹਾਂ ਨੂੰ ਕੰਟਰੋਲ ਤੋਂ ਬਾਹਰ ਜਾਣ ਤੋਂ ਪਹਿਲਾਂ ਰੋਕਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋੱ ਇਨ੍ਹਾਂ ਹੈਰਾਨੀਜਨਕ ਤੇ ਪੱਖਪਾਤੀ ਹਮਲਿਆਂ ਦੀ ਸਿਰਫ ਨਿੰਦਾ ਕਰਨਾ ਕਾਫੀ ਨਹੀਂ ਹੈ, ਸਗੋਂ ਇਨ੍ਹਾਂ ਘਟਨਾਵਾਂ ਨੂੰ ਮੁੜ ਤੋੱ ਵਾਪਰਨ ਤੋੱ ਰੋਕਣ ਵਾਸਤੇ ਉਲ਼ਚ ਪੱਧਰ ਤੇ ਗੱਲਬਾਤ ਕਰਨ ਦੀ ਲੋੜ ਹੈ। ਕਾਂਗਰਸ ਪ੍ਰਧਾਨ ਨੇ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਨਾਲ ਚੁੱਕਣ ਵਿੱਚ ਅਸਫਲ ਰਹੀ ਮੋਦੀ ਸਰਕਾਰ ਉਪਰ ਜ਼ੋਰਦਾਰ ਤਰੀਕੇ ਨਾਲ ਵਰ੍ਹਦਿਆਂ, ਉਸ ਉਪਰ ਆਪਣੇ ਵਿਸ਼ੇਸ਼ ਹਿੱਤਾਂ ਨੂੰ ਵਾਧਾ ਦੇਣ ਵਾਸਤੇ ਟਰੰਪ ਸਰਕਾਰ ਦੀ ਖੁਸ਼ਾਮਦੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਅਗਵਾਈ ਵਾਲੀ ਕੇੱਦਰ ਸਰਕਾਰ ਨੂੰ ਅਮਰੀਕਾ ਵਿੱਚ ਡੋਨਲਡ ਟਰੰਪ ਪ੍ਰਸ਼ਾਸਨ ਨਾਲ ਉਚ ਪੱਧਰ ਤੇ ਗੱਲ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋੱ ਬੱਚਿਆ ਜਾ ਸਕੇ। ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਖਾਸ ਕਰਕੇ ਅਮਰੀਕਾ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਤੇ ਇਨ੍ਹਾਂ ਵਿੱਚ ਤੇਜ਼ੀ ਨਾਲ ਵਾਧਾ, ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਸੁਰੱਖਿਆ ਵਾਸਤੇ ਨੀਤੀ ਗਠਨ ਵਿੱਚ ਕਮੀ ਵੱਲ ਇਸ਼ਾਰਾ ਕਰਦੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਜਿਹੜਾ ਕੋਈ ਵੀ ਰਿਹਾ ਹੋਵੇ, ਇਹ ਘਟਨਾਵਾਂ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਬਰਾਬਰ ਹਨ ਅਤੇ ਇਨ੍ਹਾਂ ਨਾਲ ਅਪਰਾਧਾਂ ਦੀ ਤਰ੍ਹਾਂ ਵਤੀਰਾ ਅਪਣਾਉÎੱਦਿਆਂ ਦੋਸ਼ੀਆਂ ਨੂੰ ਉਦਾਹਰਨਾਤਮਕ ਤੇ ਕਠੋਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਿਹੜੀ ਦੂਜਿਆਂ ਵਾਸਤੇ ਸਬਕ ਬਣ ਸਕੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਮਰੀਕਾ ਤੇ ਕੁਝ ਹੋਰ ਦੇਸ਼ਾਂ ਅੰਦਰ ਭਾਰਤੀਆਂ ਖਿਲਾਫ ਬਣਾਏ ਜਾ ਰਹੇ ਨਫਰਤ ਦੇ ਮਾਹੌਲ ਵਿੱਚ ਅੰਤਰ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਹਾਲੇ ਦੇ ਦਿਨਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਖਿਲਾਫ ਹਮਲਿਆਂ ਦੀ ਲੜੀ ਦਾ ਜ਼ਿਕਰ ਕੀਤਾ ਹੈ। ਜਿਸ ਤੇ, ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਨੂੰ ਭਾਰਤੀ ਸਮੁਦਾਅ ਦੇ ਮੈਂਬਰਾਂ ਵਿਰੁੱਧ ਨਫਰਤ ਭਰੇ ਅਪਰਾਧਾਂ ਨੂੰ ਅੰਜ਼ਾਮ ਦੇਣ ਵਿੱਚ ਸ਼ਾਮਿਲ ਅਨਸਰਾਂ ਖਿਲਾਫ ਖੁੱਲ੍ਹ ਕੇ ਸਾਹਮਣੇ ਆਉਣ ਤੇ ਕਠੋਰ ਕਾਰਵਾਈ ਕਰਨ ਵਾਸਤੇ ਕਿਹਾ ਹੈ, ਜਿਨ੍ਹਾਂ ਵਿੱਚੋੱ ਕਈ ਬੀਤੇ ਦਹਾਕਿਆਂ ਤੋੱ ਅਮਰੀਕਾ ਵਿੱਚ ਵੱਸੇ ਹੋਏ ਹਨ ਅਤੇ ਦੇਸ਼ ਦੀ ਅਰਥ ਵਿਵਸਥਾ ਤੇ ਵਿਕਾਸ ਵਿੱਚ ਮਹੱਤਵ ਪੂਰਨ ਯੋਗਦਾਨ ਪਾ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ