ਲਾਇਨਜ਼ ਕਲੱਬ ਖਰੜ ਸਿਟੀ ਦਾ ਬੁਲਟਿਨ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਮਈ:
ਲਾਇਨਜ਼ ਕਲੱਬ ਇੰਟਰਨੈਸ਼ਨਲ 321 ਐਫ ਦੇ ਡਿਸਟ੍ਰਿਕਟ ਗਰਵਨਰ ਲਾਇਨ ਯੋਗੇਸ਼ ਸੋਨੀ ਨੇ ਕਿਹਾ ਕਿ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਜੋ ਕੰਮਾਂ ਸਬੰਧੀ ਬੁਲਟਿਨ ਜਾਰੀ ਕੀਤਾ ਜਾਂਦਾ ਹੈ ਉਸ ਨਾਲ ਲੋਕਾਂ ਨੂੰ ਵਧੇਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਕਲੱਬ ਦਾ ਦਾ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਸਮੇਂ ਸਮੇਂ ਸਿਰ ਵਧੀਆਂ ਪ੍ਰੋਜੈਕਟ ਕਰਨ ਲਈ ਤਰਜੀਹ ਦਿੱਤੀ ਜਾ ਰਹੀ ਹੈ। ਇਹ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਜੋ ਕਲੱਬ ਦੇ ਕੰਮਾਂ ਸਬੰਧੀ ਬੁਲਟਿਨ ਛਾਪਿਆ ਜਾ ਰਿਹਾ ਹੈ ਉਸ ਨਾਲ ਵੀ ਲੋਕਾਂ ਨੂੰ ਵਧੇਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਲੱਬ ਬੁਲਟਿਨ ਵੀ ਰਲੀਜ਼ ਕੀਤਾ। ਕਲੱਬ ਵਲੋਂ ਛਾਪੇ ਜਾ ਰਹੇ ਬੁਲਟਿਨ ਸਬੰਧੀ ਵੀ ਜਲਦੀ ਕਲੱਬ ਨੂੰ ਬੇਸਿਟ ਐਵਾਰਡ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ, ਪੀ.ਡੀ.ਜੀ.ਪ੍ਰੀਤਕੰਵਲ ਸਿੰਘ,ਗੁਰਮੁੱਖ ਸਿੰਘ ਮਾਨ, ਸੁਭਾਸ ਅਗਰਵਾਲ, ਸਤਵਿੰਦਰ ਕੌਰ,ਪੀ.ਡੀ.ਜੀ. ਲਾਇਨ ਵੀ.ਐਸ.ਕੁਕਰੇਜ਼ਾ ਆਦਿ ਸਮੇਤ ਹੋਰ|

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…