ਬਸਪਾ ਉਮੀਦਵਾਰ ਹਰਭਜਨ ਬਜਹੇੜੀ ਵੱਲੋਂ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ

ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 9 ਫਰਵਰੀ:
ਖਰੜ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਬਜਹੇੜੀ ਵੱਲੋ ਸਥਾਨਕ ਸਿੰਘਾਂ ਦੇਵੀ ਕਲੋਨੀ ਵਿੱਚ ਚੋਣਾਂ ਦੌਰਾਨ ਪ੍ਰਚਾਰ ਕਰਨ ਵਾਲੇ ਸਮਰਥਕਾਂ ਦੇ ਧੰਨਵਾਦ ਲਈ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ੍ਰੀ ਬਜਹੇੜੀ ਨੇ ਉਨ੍ਹਾਂ ਦੇ ਹੱਕ ਵਿੱਚ ਭੁਗਤਣ ਵਾਲੇ ਹਲਕੇ ਦੇ ਸਮੂਹ ਵੋਟਰਾਂ ਅਤੇ ਪ੍ਰਚਾਰ ਦੌਰਾਨ ਦਿਨ ਰਾਤ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਅਕਾਲੀ ਦਲ ਤੇ ਕਾਂਗਰਸ ਤੋਂ ਮੋਹ ਭੰਗ ਹੋਣ ਅਤੇ ‘ਆਪ’ ਦੀ ਨਵੀਂ ਪਾਰਟੀ ਪ੍ਰਤੀ ਬਹੁਤਾ ਉਤਸ਼ਾਹ ਨਾ ਹੋਣ ਕਾਰਨ ਜਿਥੇ ਦਲਿਤ ਵੋਟਰਾਂ ਨੇ ਪਹਿਲੀ ਵਾਰ ਆਪਣੀ ਰਵਾਇਤੀ ਪਾਰਟੀ ਬਸਪਾ ਨਾਲ ਹੀ ਜੁੜਨਾ ਜਰੂਰੀ ਸਮਝਿਆਂ ਅਤੇ ਬਹੁਗਿਣਤੀ ਜਨਰਲ ਵਰਗ ਦੇ ਵੋਟਰਾਂ ਦਾ ਵੀ ਅੱਕ ਕੇ ਬਸਪਾ ਵੱਲ ਹੀ ਝੁਕਾਅ ਹੋਇਆ ਹੈ। ਉਥੇ ਬਾਕੀ ਉਮੀਦਵਾਰਾਂ ਦੀਆਂ ਵੋਟਾਂ ਦਾ ਆਪਸ ਵਿੱਚ ਵੰਡੇ ਜਾਣ ਕਾਰਨ ਵੀ ਉਨ੍ਹਾਂ ਨੂੰ ਹੋਇਆ ਫਾਇਦਾ ਉਨ੍ਹਾਂ ਦੀ ਜਿੱਤ ਵੱਲ ਹੀ ਇਸ਼ਾਰਾਂ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਜਿੱਤ ਕੇ ਸਿਆਸੀ ਆਗੂਆਂ ਦੀ ਦੌਰਿਆਂ ਵਾਲੀ ਰਵਾਇਤ ਨਾਲੋਂ ਹੱਟ ਕੇ ਸਿਰਫ਼ ਹਲਕੇ ਦੇ ਵਿਕਾਸ ਅਤੇ ਆਮ ਮਸਲਿਆਂ ਦੇ ਹੱਲ ਨੂੰ ਹੀ ਤਰਜ਼ੀਹ ਦੇਣਗੇ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…