ਬ੍ਰਾਹਮਣ ਸਮਾਜ ਦੀ ਮੀਟਿੰਗ ਵਿੱਚ ਸ਼ਿਵਰਾਤਰੀ ਦੇ ਤਿਓਹਾਰ ਸਬੰਧੀ ਚਰਚਾ

ਕੁਰਾਲੀ ਵਿੱਚ 20 ਫਰਵਰੀ ਨੂੰ ਕਲਸ਼ ਯਾਤਰਾ ਅਤੇ 23 ਫਰਵਰੀ ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਫਰਵਰੀ:
ਸਥਾਨਕ ਸਹਿਰ ਦੇ ਸਿੰਘਪੁਰਾ ਰੋਡ ’ਤੇ ਸਥਿਤ ਸ਼੍ਰੀ ਪਰਸ਼ੂਰਾਮ ਭਵਨ ‘ਚ ਬ੍ਰਾਹਮਣ ਸਮਾਜ ਦੀ ਇੱਕ ਜਰੂਰੀ ਮੀਟਿੰਗ ਬ੍ਰਾਹਮਣ ਸਭਾ ਕੁਰਾਲੀ ਦੇ ਪ੍ਰਧਾਨ ਸੁਨੀਲ ਕੁਮਾਰ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸ਼ਹਿਰ ਦੇ ਸਮੁਚੇ ਬ੍ਰਾਹਮਣ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਰਸ਼ੂਰਾਮ ਭਵਨ ਵਿਖੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਨ ਦਾ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਬੰਧਕਾਂ ਵੱਲੋਂ 23 ਫਰਵਰੀ ਨੂੰ ਪਰਸ਼ੂਰਾਮ ਭਵਨ ਵਿੱਚ ਮੂਰਤੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪਰੇਖਾ ਤਿਆਰ ਕੀਤੀ ਗਈ। ਜਿਸ ਵਿੱਚ 20 ਫਰਵਰੀ ਨੂੰ ਕਲਸ਼ ਯਾਤਰਾ ਅਤੇ 23 ਫਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਸ਼ਹਿਰ ਦੀ ਪਰਿਕਰਮਾ ਉਪਰੰਤ ਪਰਸ਼ੂਰਾਮ ਭਵਨ ਵਿਖੇ ਸਮਾਪਤ ਹੋਵੇਗੀ ਤੇ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਕਰਵਾਏ ਜਾਣਗੇ।
ਇਸ ਮੌਕੇ ਅਨਿਲ ਪਰਾਸ਼ਰ, ਕ੍ਰਿਸ਼ਨ ਲਾਲ ਕਾਲੀਆ, ਗੋਲਡੀ ਸ਼ੁਕਲਾ, ਰਮਾਕਾਂਤ ਕਾਲੀਆ, ਅਸ਼ਵਨੀ ਸ਼ਰਮਾ, ਵਿਕਾਸ਼ ਬੱਬੂ, ਹੇਮਰਾਜ, ਹਰੀਸ਼ ਕੌਸ਼ਲ, ਭੂਰਾ ਕੁਰਾਲੀ, ਦੀਪੂ ਕੁਰਾਲੀ, ਨਰਿੰਦਰ ਸ਼ਰਮਾ, ਚੇਤਨ ਸ਼ਰਮਾ, ਰਾਜ ਸ਼ਰਮਾ, ਅਸ਼ੋਕ ਵਸ਼ਿਸ਼ਟ, ਸ਼ਸ਼ੀਭੂਸ਼ਨ ਸ਼ਾਸਤਰੀ ਸਮੇਤ ਵੱਡੀ ਗਿਣਤੀ ਬ੍ਰਾਮਣ ਭਾਈਚਾਰੇ ਦੇ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…