nabaz-e-punjab.com

ਪੰਜਾਬ ਦੇ ਲੋਕ ਗਾਇਕ ਸਤਵਿੰਦਰ ਬੁੱਗਾ ਦਾ ਜਨਮ ਦਿਨ ਮਨਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਜੁਲਾਈ:
ਪੰਜਾਬੀ ਸਭਿਆਚਾਰ ਗੀਤਾਂ ਨੂੰ ਹਿਲ ਦੇ ਅਧਾਰ ਤੇ ਗਾਉਣ ਵਾਲੇ ਉਘੇ ਇੰਟਰ ਨੈਸ਼ਨਲ ਲੋਕ ਗਾਇਕ ਸਤਵਿੰਦਰ ਬੁੱਗਾ ਦਾ ਜਨਮ ਦਿਨ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਸਤਨਾਮ ਧੀਮਾਨ ਦੀ ਦੇਖ ਰੇਖ ਵਿੱਚ ਕੇਕ ਕੱਟਕੇ ਮਨਾਇਆ। ਇਸ ਮੌਕੇ ਸਤਨਾਮ ਧੀਮਾਨ ਅਤੇ ਲੱਕੀ ਕਲਸੀ ਨੇ ਕਿਹਾ ਕਿ ਸਤਵਿੰਦਰ ਬੁੱਗਾ ਨੇ ਹਮੇਸ਼ਾ ਪਰਿਵਾਰਕ ਗੀਤ ਗਾਕੇ ਸਰੋਤਿਆਂ ਦੀ ਵਾਹ ਵਾਹ ਖੱਟੀ ਹੈ ਅਤੇ ਅਜੋਕੇ ਸਮੇਂ ਦੌਰਾਨ ਉਹ ਪੈਸੇ ਦੇ ਪਿੱਛੇ ਨਾ ਭੱਜਦੇ ਹੋਏ ਘੱਟ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਕਾਇਮ ਰੱਖਣ ਵਿਚ ਕਾਮਯਾਬ ਰਹੇ ਹਨ। ਇਸ ਦੌਰਾਨ ਇੱਕਤਰ ਬੁੱਗਾ ਪ੍ਰੇਮੀਆਂ ਨੇ ਕੇਕ ਕੱਟਦਿਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਲਖਵੀਰ ਸਿੰਘ ਲੱਕੀ ਕਲਸੀ, ਰਣਜੀਤ ਸਿੰਘ ਕਾਕਾ, ਹਨੀ ਕਲਸੀ, ਨੇਤਰ ਸਿੰਘ, ਮਨਪ੍ਰੀਤ ਸਿੰਘ, ਠਾਕੁਰ ਸਿੰਘ ਠੇਕੇਦਾਰ, ਬੰਟੀ ਟੰਡਨ, ਭਾਗਵਿੰਦਰ ਸਿੰਘ ਲਾਡੀ, ਸਿਕੰਦਰ ਸਿੰਘ, ਗੁਰੀ ਧੀਮਾਨ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…