ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਜਾਗਰੂਕਤਾ ਕੈਂਪ ਲਗਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਪਰੈਲ:
ਸਥਾਨਕ ਸ਼ਹਿਰ ਦੇ ਸਿਸਵਾਂ ਰੋਡ ਤੇ ਸਥਿਤ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਵਿਖੇ ਸਾਂਝ ਕੇਂਦਰ ਕੁਰਾਲੀ ਦੇ ਇੰਚਾਰਜ ਮੋਹਨ ਸਿੰਘ ਦੀ ਅਗਵਾਈ ਵਿਚ ਨਸਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸਾਂਝ ਕੇਦਰ ਐਡਵਾਈਜਰੀ ਬੋਰਡ ਦੇ ਮੈਬਰ ਬਲਵਿੰਦਰ ਸਿੰਘ ਧੀਮਾਨ ਨੇ ਬੱਚਿਆਂ ਤੋਂ ਸਮਾਜ ਵਿੱਚ ਵਿਚਰ ਰਹੇ ਗਲਤ ਅਨਸਰਾਂ ਵੱਲੋਂ ਕੀਤੇ ਜਾਣ ਵਾਲੇੇ ਗਲਤ ਕੰਮਾਂ ਬਾਰੇ ਜਾਣੰੂ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਦਿਲਬਾਗ ਸਿੰਘ ਗਿੱਲ ਨੇ ਸਾਂਝ ਕੇਂਦਰ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਮੋਹਨ ਸਿੰਘ ਇੰਚਾਰਜ ਸਾਂਝ ਕੇਂਦਰ ਨੇ ਸਕੂਲ ਦੇ ਬੱਚਿਆਂ ਨੂੰ ਨਸਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂੰ ਕਰਵਾਉਦੇ ਹੋਏ ਦੱਸਿਆ ਕਿ ਅੱਜ ਸਾਡੇ ਦੇਸ ਵਿੱਚ ਬੱਚੇ ਦਿਨ ,ਪ੍ਰਤੀ ਦਿਨ ਭੈੜੀ ਸੰਗਤ ਦੇ ਅਣਜਾਣਪੁਣੇ ਵਿੱਚ ਆਦੀ ਹੋ ਰਹੇ ਹਨ ਤੇ ਗਲਤ ਅਨਸਰਾਂ ਵੱਲੋਂ ਬੱਚਿਆਂ ਨੂੰ ਲਾਲਚ ਦੇ ਕੇ ਨਸਾ ਵੇਚਣ ਲਈ ਉਕਸਾਇਆ ਜਾਂਦਾ ਹੈ ਜਦੋਂ ਬੱਚਾ ਇੱਕ ਵਾਰੀ ਗਲਤ ਕੰਮ ਕਰ ਲੈਦਾ ਹੈ, ਤਾਂ ਉਹ ਅਪਰਾਧੀ ਵਿਅਕਤੀ ਬੱਚੇ ਨੂੰ ਬਲੈਕ-ਮੇਲ ਕਰਦੇ ਹਨ ਜਿਵੇਂ ਚੋਰੀ, ਸਨੈਚਿੰਗ, ਨਸ਼ਾ ਵੇਚਣਾ, ਬੱਚਿਆਂ ਨੂੰ ਅਗਵਾ ਕਰਨਾ, ਗੈਂਗ ਬਣਾ ਕੇ ਮਾਰ ਕੁਟਾਈ ਕਰਨਾ ਅਤੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣਾ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਗਲਤ ਵਿਅਕਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਦੋਂ ਵੀ ਗਲਤ ਅਨਸਰਾਂ ਬਾਰੇ ਜਾਣਕਾਰੀ ਪ੍ਰਾਪਤ ਹੋਵੇ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ, ਅਧਿਆਪਕਾਂ, ਪੁਲਿਸ ਪ੍ਰਸਾਸਨ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਇਸ ਨਸੇ ਦੀ ਵਧ ਰਹੇ ਕੋਹੜ ਨੂੰ ਰੋਕਿਆ ਜਾ ਸਕੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…