Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਖਰੜ ਸਿਟੀ ਨੂੰ ਮਿਲਿਆ ਬੈਸਟ ਐਵਾਰਡ ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਮਈ: ਲਾਇਨਜ਼ ਕਲੱਬ ਇੰਟਰ ਨੈਸ਼ਨਲ-321ਐਫ ਦੀ ਪੀ.ਆਰ.ਓ ਕਾਨਫਰੰਸ ਹੋਈ। ਜਿਸ ਵਿੱਚ ਡਿਸਟ੍ਰਿਕਟ ਤਹਿਤ ਪੈਦੇ ਵੱਖ ਵੱਖ ਜਿਲਿਆਂ ਦੇ ਲਾਇਨਜ਼ ਕਲੱਬਾਂ ਦੇ ਪੀ.ਆਰ.ਓ.ਦੀ ਕਾਰਜ਼ਗਾਰੀ ਦੇਖੀ ਗਈ ਹੈ ਅਤੇ ਜਿਹੜੇ ਕਲੱਬਾਂ ਦੇ ਪੀ.ਆਰ.ਓ.ਵਲੋਂ ਵਧੀਆਂ ਕੰਮ ਕੀਤਾ ਗਿਆ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਐਵਾਰਡ ਦਿੱਤੇ ਗਏ। ਇਸ ਕਾਨਫਰੰਸ ਵਿਚ ਲਾਇਨਜ਼ ਕਲੱਬ ਖਰੜ ਸਿਟੀ ਦੇ ਪੀ.ਆਰ.ਓ.ਲਾਈਨ ਚੰਦਰ ਗਰਗ ਨੂੰ ਕਲੱਬ ਦੇ ਕੰਮਾਂ ਦੀ ਰਿਪੋਰਟਾਂ ਪ੍ਰਕਾਸ਼ਿਤ ਕਰਨ ਹਿੱਤ ਬੈਸਟ ਐਵਾਰਡ ਪ੍ਰਾਪਤ ਹੋਇਆ। ਕਲੱਬ ਨੂੰ ਇਹ ਐਵਾਰਡ ਲਾਇਨਜ਼ ਕਲੱਬ ਇੰਟਰਨੈਸ਼ਨਲ 321-ਐਫ ਦੇ ਡਿਸਟ੍ਰਿਕਟ ਗਵਰਨਰ ਲਾਇਨ ਯੋਗੇਸ਼ ਸੋਨੀ ਵਲੋਂ ਹੋਰ ਅਹੁੱਦੇਦਾਰਾਂ ਦੀ ਮੌਜ਼ਦੂਗੀ ਵਿੱਚ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਨੂੰ ਸੌਂਪਿਆ। ਇਸ ਮੌਕੇ ਕਲੱਬ ਦੇ ਪੀ.ਡੀ.ਜੀ.ਪ੍ਰੀਤਕੰਵਲ ਸਿੰਘ, ਲਾਇਨ ਸਤਵਿੰਦਰ ਕੌਰ, ਪਿੰ੍ਰਸੀਪਲ ਸੈਕਟਰੀ ਅਨਿਲ ਸ਼ਰਮਾ, ਪੀ.ਡੀ.ਜੀ.ਐਚ.ਜੇ.ਐਸ.ਖੇੜਾ, ਤੇਜਪਾਲ ਖਿੱਲਣ ਦਿੱਲੀ, ਪੀ.ਡੀ.ਜੀ. ਪ੍ਰੇਮ ਗਰੋਵਰ, ਖਜਾਨਚੀ ਸੁਭਾਸ਼ ਅਗਰਵਾਲ, ਸੈਕਿੰਡ ਪ੍ਰਧਾਨ ਗੁਰਮੁੱਖ ਸਿੰਘ ਮਾਨ, ਸਮੇਤ ਹੋਰ ਲਾਇਨ ਅਹੁੱਦੇਦਾਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ