ਅਕਾਲੀ ਆਗੂ ਰਣਜੀਤ ਗਿੱਲ ਨੇ ਕੀਤਾ ਕੁਰਾਲੀ ਵਿੱਚ ਸ਼ੋਅਰੂਮ ਦਾ ਉਦਘਾਟਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਅਪਰੈਲ:
ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਤੇ ਧਰਮ ਸਿੰਘ ਨੱਗਲ ਗੜ੍ਹੀਆ ਦੇ ਨਵੇਂ ਬਣੇ ਸ਼ੋਅਰੂਮ ਦਾ ਉਦਘਾਟਨ ਹਲਕਾ ਖਰੜ ਤੋਂ ਅਕਾਲੀ ਦਲ ਦੇ ਮੁਖ ਸੇਵਾਦਾਰ ਰਣਜੀਤ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸ਼ੋਅਰੂਮ ਦਾ ਉਦਘਾਟਨ ਰਣਜੀਤ ਸਿੰਘ ਗਿੱਲ ਨੇ ਰੀਬਨ ਕੱਟਕੇ ਕੀਤਾ। ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਸ਼ੋਅਰੂਮ ਦੇ ਮਾਲਕ ਧਰਮ ਸਿੰਘ ਨੱਗਲਗੜ੍ਹੀਆ ਨੂੰ ਵਧਾਈ ਦਿੱਤੀ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਰਣਜੀਤ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਇਸ ਮੌਕੇ ਅਰਵਿੰਦਰ ਸਿੰਘ ਪੈਂਟਾ ਪ੍ਰਧਾਨ ਯੂਥ ਅਕਾਲੀ ਦਲ 1920, ਸਰਪੰਚ ਹਰਜਿੰਦਰ ਸਿੰਘ ਮੁੰਧੋਂ ਡਾਇਰੈਕਟਰ ਸ਼ੂਗਰ ਮਿੱਲ ਮੋਰਿੰਡਾ, ਦਵਿੰਦਰ ਸਿੰਘ ਠਾਕੁਰ, ਰਾਜਦੀਪ ਸਿੰਘ ਹੈਪੀ, ਸਰਬਜੀਤ ਸਿੰਘ ਕਾਦੀਮਾਜਰਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ ਜਿਲ੍ਹਾ ਮੀਤ ਪ੍ਰਧਾਨ, ਹਰਨੇਕ ਸਿੰਘ ਨੇਕੀ ਕਰਤਾਰਪੁਰ ਡਾਇਰੈਕਟਰ ਲੈਂਡ ਮੋਰਟਗੇਜ ਬੈਂਕ, ਭੁਪਿੰਦਰ ਸਿੰਘ ਕਾਲਾ, ਰਣਧੀਰ ਸਿੰਘ ਧੀਰਾ, ਗੁਰਮੀਤ ਸਿੰਘ ਸਾਂਟੂ, ਮਨਜਿੰਦਰ ਸਿੰਘ ਸਾਬੀ ਚੀਮਾ, ਅਮਨਦੀਪ ਸਿੰਘ ਗੋਲਡੀ, ਮਨਜੀਤ ਸਿੰਘ ਮਹਿਤੋਂ ਦਫਤਰ ਇੰਚਾਰਜ ਅਕਾਲੀ ਦਲ, ਬਲਵੰਤ ਸਿੰਘ ਮੁੰਧੋਂ, ਭਾਗ ਸਿੰਘ, ਕੁਲਦੀਪ ਸਿੰਘ, ਗੁਰਬਖਸ ਸਿੰਘ, ਕੁਲਵੰਤ ਸਿੰਘ, ਦਰਸ਼ਨ ਸਿੰਘ, ਬਾਵਾ ਸਿੰਘ, ਤਰਲੋਚਨ ਸਿੰਘ, ਮਲਕੀਤ ਸਿੰਘ, ਦਿਲਬਾਗ ਸਿੰਘ, ਮਲਕੀਤ ਸਿੰਘ ਐਮ ਸੁਕੇਅਰ ਕੰਸਟ੍ਰਕਸ਼ਨ ਕੰਪਨੀ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…