ਸ਼੍ਰੋਮਣੀ ਅਕਾਲੀ ਦਲ ਅਤੇ ਦਲਿਤ ਚੇਤਨਾ ਮੰਚ ਨੇ ਰਾਸ਼ਨ ਕਿੱਟਾਂ ਵੰਡ ਕੇ ਸਰਕਾਰ ਨੂੰ ਕੋਸਿਆ

ਹਕੂਮਤ ਨੇ ਵੋਟ ਰਾਜਨੀਤੀ ਤਹਿਤ ਕਿਰਤੀਆਂ ਦਾ ਅਪਮਾਨ ਕੀਤਾ: ਸ਼ਮਸ਼ੇਰ ਪੁਰਖਾਲਵੀ

ਨਬਜ਼-ਏ-ਪੰਜਾਬ, ਮੁਹਾਲੀ, 2 ਮਾਰਚ:
ਰਾਜ ਦੀ ਆਮ ਆਦਮੀ ਹਕੂਮਤ ਨੇ 4 ਸਾਲ ਲੋਕਾਂ ਨੂੰ ਲੁੱਟਣ ਉਪਰੰਤ ਚੋਣ ਵਰ੍ਹੇ ਦੌਰਾਨ ਕੁਪੋਸ਼ਣ ਦੀ ਐੜ ਵਿੱਚ ‘‘ਮੇਰੀ ਰਸੋਈ ਸਕੀਮ’’ ਬੈਨਰ ਅਧੀਨ ਨਾਮਾਤਰ ਰਾਸ਼ਨ ਦਾ ਐਲਾਨ ਕਰਕੇ ਇੱਕ ਵਾਰ ਫੇਰ ਕਿਰਤੀਆਂ ਨਾਲ ਕੋਝਾ ਮਜ਼ਾਕ ਹੈ ਜਿਸ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ‘‘ਇਹ ਪ੍ਰਗਟਾਵਾ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਅੱਜ ਇੱਥੇ ਮਦਨਪੁਰਾ ਚੌਕ ਵਿੱਚ ਮਿਹਨਤਕਸ਼ ਕਿਰਤੀਆਂ ਨੂੰ ਰਾਸ਼ਨ ਕਿੱਟਾਂ ਤਕਸੀਮ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਦਲਿਤ ਆਗੂ ਨੇ ਕਿਹਾ ਕਿ ‘‘ਰੀਸਾਂ ਬਾਦਲ ਦੀਆਂ-ਚੇਲੇ ਲਾਲੇ ਦੇ’’ ਜੁੰਡਲੀ ਵੱਲੋਂ ਤੱਤਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਗਰੀਬ-ਪੱਖੀ ਸਕੀਮ ਦੀ ਤਰਜ਼ ਤੇ ਇਨ੍ਹਾਂ ਪਰਿਵਾਰਾਂ ਨੂੰ ਗੁੰਮਰਾਹ ਕਰਕੇ ਵੋਟਾਂ ਦੀ ਖੇਤੀ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਬਾਰੇ ਆਵਾਮ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਹਕੂਮਤ ਵੇਲੇ 4 ਰੁਪਏ ਕਿੱਲੋ ਆਟਾ ਅਤੇ 20 ਰੁਪਏ ਕਿੱਲੋ ਦਾਲ ਸਮੇਤ ਅਨੇਕਾਂ ਭਲਾਈ ਸਕੀਮਾਂ ਕੇ ਕਾਟਾ ਮਾਰ ਕੇ ਪੰਜਾਬ ਨੂੰ 4 ਲੱਖ ਕਰੋੜ ਦਾ ਕਰਜ਼ਾ ਬਣਾ ਦਿੱਤਾ ਹੈ ਜਿਸ ਦੇ ਸਿੱਟੇ ਵੱਜੋਂ ਰਾਜ ਵਿੱਚ ਪੈਦਾ ਹੋਣ ਵਾਲਾ ਹਰ ਬੱਚਾ ਅੱਜ ਡੇਢ ਲੱਖ ਦਾ ਕਰਜਈ ਹੋਕੋ ਜੰਮਦਾ ਹੈ।
ਦਲਿਤ ਆਗੂ ਪੁਰਖਾਲਵੀ ਨੇ ਕਿਹਾ ਕਿ ਪੰਜਾਬ ਨੂੰ 4 ਦੋਵੇਂ ਹੱਥਾਂ ਨਾਲ ਲੁੱਟਣ ਉਪਰੰਤ ਗੁਰਬਤ ਮਾਰੇ ਪਰਿਵਾਰਾਂ ਤੋਂ ਵੋਟਾਂ ਹਾਸਲ ਕਰਨ ਲਈ ‘‘ਮੇਰੀ ਰਸੋਈ ਸਕੀਮ’’ ਅਧੀਨ ਨਾਮਾਤਰ ਰਾਸ਼ਨ ਦਾ ਐਲਾਨ ਕਰਕੇ 40.48 ਲੱਖ ਮਿਹਨਤਕਸ਼ ਕਿਰਤੀ ਪਰਿਵਾਰਾਂ ਦਾ ਸ਼ੋਸ਼ਣ ਕਰਨ ਦੀ ਵਿਊਂਤ ਬਣਾ ਰਹੀ ਹੈ ਜਦਕਿ ਅੌਰਤਾਂ ਆਪਣੇ 48 ਹਜ਼ਾਰ ਰੁਪਏ ਦੀ ਪ੍ਰਾਪਤੀ ਲਈ ਸਰਕਾਰ ਦੇ ਹੱਥਾਂ ਵੱਲ ਵੇਖ ਰਹੀਆਂ ਹਨ। ਇਸ ਮੌਕੇ ਕਰੀਬ 200 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪਾਰਟੀ ਦੀ ਸਰਕਾਰ ਵੱਲੋਂ ਸਫਲਤਾਪੂਰਵਕ ਚਲਾਈਆਂ ਜਾਂਦੀਆਂ ਰਹੀਆਂ ਭਲਾਈ ਸਕੀਮਾਂ ਨੂੰ ਮੁੜ ਸਰਕਾਰ ਆਉਣ ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ਼ ਸ਼ੁਰੂ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਵਿਆਜ ਰਹਿਤ 10 ਲੱਖ ਦਾ ਕਰਜ਼ਾ ਦੇਕੇ ਸਵੈਰੋਜਗਾਰ ਚਲਾਉਣ ਲਈ ਹਲਾਸ਼ੇਰੀ ਦਿੱਤੀ ਜਾਵੇਗੀ ਤਾਂ ਜਵਾਨੀ ਨੂੰ ਸਮਾਜਿਕ ਅਲਾਮਤਾਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਦਲਜੀਤ ਸਿੰਘ ਗਿੱਲ, ਕੈਪਟਨ ਰਮਨਦੀਪ ਸਿੰਘ ਬਾਵਾ, ਡਾ. ਹਰਪ੍ਰੀਤ ਸਿੰਘ, ਅਸ਼ਵਨੀ ਭਾਟੀਆ, ਨੰਬਰਦਾਰ ਹਰਿੰਦਰ ਸਿੰਘ ਸੁੱਖਗੜ੍ਹ, ਸ਼ੰਕਰ ਕੁਮਾਰ, ਸਾਹਿਲ ਕੁਮਾਰ, ਜਰਨੈਲ ਸਿੰਘ ਮਦਨਪੁਰ ਅਤੇ ਲਖਵਿੰਦਰ ਸਿੰਘ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…