Share on Facebook Share on Twitter Share on Google+ Share on Pinterest Share on Linkedin ਅਕਾਲ ਆਸ਼ਰਮ ਕਲੋਨੀ ਸੋਹਾਣਾ ਦਾ ਵਫ਼ਦ ਵਿਧਾਇਕ ਬਲਬੀਰ ਸਿੱਧੂ ਨੂੰ ਮਿਲਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ: ਅੱਜ ਅਕਾਲ ਆਸ਼ਰਮ ਕਾਲੋਨੀ ਵੈੱਲਫ਼ੇਅਰ ਸੋਸਾਇਟੀ ਸੋਹਾਣਾ ਦਾ ਇੱਕ ਭਰਵਾਂ ਵਫ਼ਦ ਮੋਹਾਲੀ ਤੋਂ ਐਮ.ਐਲ.ਏ. ਸ. ਬਲਬੀਰ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਇੰਡਸਟ੍ਰੀਅਲ ਏਰੀਆ, ਫ਼ੇਜ਼ 1 ਦੇ ਦਫ਼ਤਰ ਵਿੱਚ ਮਿਲਿਆ ਅਤੇ ਕਾਲੋਨੀ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ। ਇਸ ਵਫ਼ਦ ਦੀ ਅਗਵਾਈ ਸ. ਨਿਰਮਲ ਸਿੰਘ ਨੇ ਕੀਤੀ। ਵਫ਼ਦ ਵਿੱਚ ਅੌਰਤਾਂ ਵੀ ਸ਼ਾਮਲ ਸਨ। ਵਫ਼ਦ ਨੇ ਸ. ਸਿੱਧੂ ਨੂੰ ਸੋਸਾਇਟੀ ਦੇ ਪ੍ਰਧਾਨ ਸ੍ਰੀ ਜੇ.ਐਸ. ਸੰਧੂ ਅਤੇ ਜਨਰਲ ਸਕੱਤਰ ਸ੍ਰੀ ਹਰਮਿੰਦਰ ਕਾਲੜਾ ਦੇ ਦਸਤਖ਼ਤਾਂ ਵਾਲਾ ਪੱਤਰ ਸੌਂਪਿਆ। ਵਫ਼ਦ ਨੇ ਦੱਸਿਆ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ (ਪੁੱਡਾ) ਵੱਲੋਂ ਭੋਂ ਪ੍ਰਾਪਤੀ ਐਕਟ 2013 ਤਹਿਤ ਕਾਲੋਨੀ ਦੀ ਜਗ੍ਹਾ ਐਕੁਆਇਰ ਕਰਨ ਦੇ ਸਬੰਧ ਵਿੱਚ 21 ਦਸੰਬਰ, 2016 ਨੂੰ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ। ਕਾਲੋਨੀ ਵਾਸੀਆਂ ਨੇ ਆਪਣੇ ਇਤਰਾਜ਼ ਪੁੱਡਾ ਦਫ਼ਤਰ ਵਿੱਚ 20 ਫਰਵਰੀ, 2017 ਤੱਕ ਸੌਂਪੇ ਸਨ। ਕਾਲੋਨੀ ਵਾਸੀਆਂ ਨੇ ਪੁੱਡਾ ਕੋਲ ਇਤਰਾਜ਼ ਸੌਂਪਣ ਵੇਲੇ ਇਹ ਮੰਗ ਵੀ ਕੀਤੀ ਕਿ ਉਨ੍ਹਾਂ ਦੀ ਕਾਲੋਨੀ ਨੂੰ ਭੋਂ ਪ੍ਰਾਪਤੀ ਤੋਂ ਬਾਹਰ ਰੱਖਿਆ ਜਾਵੇ ਅਤੇ ਰੈਗੂਲਰ ਕੀਤਾ ਜਾਵੇ। ਹੁਣ ਪੁੱਡਾ ਨੇ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਅੱਗੇ ਵਧਾਉਂਦਿਆਂ ਕਾਲੋਨੀ ਵਾਸੀਆਂ ਨੂੰ 31 ਮਾਰਚ ਨੂੰ ਪੁੱਡਾ ਦਫ਼ਤਰ ਵਿੱਚ ਨਿੱਜੀ ਸੁਣਵਾਈ ਲਈ ਬੁਲਾਇਆ ਹੈ। ਵਫ਼ਦ ਨੇ ਸ. ਸਿੱਧੂ ਨੂੰ ਜਾਣਕਾਰੀ ਦਿੱਤੀ ਕਿ ਇਹ ਕਾਲੋਨੀ 20 ਸਾਲ ਤੋਂ ਵਧ ਸਮੇਂ ਤੋਂ ਬਣੀ ਹੋਈ ਹੈ। ਇੱਥੇ ਸੇਵਾ-ਮੁਕਤ ਮੁਲਾਜ਼ਮਾਂ, ਸਾਬਕਾ ਫ਼ੌਜੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੇ ਆਪਣੀ ਸਾਰੀ ਉਮਰ ਦੀ ਕਮਾਈ ਲਾ ਕੇ ਰਹਿਣ ਲਈ ਘਰ ਬਣਾਏ ਹੋਏ ਹਨ, ਜਾਂ ਘਰ ਬਣਾਉਣ ਲਈ ਪਲਾਟ ਖ਼ਰੀਦੇ ਹੋਏ ਹਨ। ਵਫ਼ਦ ਨੇ ਸ. ਸਿੱਧੂ ਤੋਂ ਮੰਗ ਕੀਤੀ ਕਿ ਉਹ ਇਸ ਕਾਲੋਨੀ ਨੂੰ ਪੰਜਾਬ ਦੀਆਂ ਦੂਜੀਆਂ ਅਣਅਧਿਕਾਰਤ ਕਾਲੋਨੀਆਂ ਵਾਂਗ ਡਿਵੈਲਪਮੈਂਟ ਖ਼ਰਚੇ ਲੈ ਕੇ ਰੈਗੂਲਰ ਕਰਵਾਉਣ ਅਤੇ ਇਸ ਨੂੰ ਸਾਰੀਆਂ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸ. ਸਿੱਧੂ ਨੇ ਵਫ਼ਦ ਨੂੰ ਪੂਰਾ ਭਰੋਸਾ ਦਿੱਤਾ ਕਿ ਉਹ ਇਸ ਸਬੰਧ ਵਿੱਚ ਪੂਰੀ ਮਦਦ ਕਰਨਗੇ। ਉਨ੍ਹਾਂ ਨੇ ਵਫ਼ਦ ਦਾ ਬੇਨਤੀ ਪੱਤਰ ਸਵੀਕਾਰ ਕੀਤਾ, ਅਤੇ ਆਪਣੇ ਪੀ.ਏ. ਨੂੰ ਇਹ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਭੇਜਣ ਨੂੰ ਕਿਹਾ, ਕਿਉਂਕਿ ਮਕਾਨ ਉਸਾਰੀ ਵਿਭਾਗ ਅਜੇ ਉਨ੍ਹਾਂ ਦੇ ਕੋਲ ਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਇਸ ਸਬੰਧ ਵਿੱਚ ਪੁੱਡਾ ਅਧਿਕਾਰੀਆਂ ਨਾਲ ਵੀ ਛੇਤੀ ਹੀ ਗੱਲ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ