ਨਾਹਿਦ ਆਫਰੀਨ ਨੇ ਗਾਣਾ ਗਾਉਣ ਤੋਂ ਰੋਕਣ ਲਈ ਜਾਰੀ ਫਤਵੇ ਦੀ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਆਲ ਇੰਡਿਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੀ ਇੱਕ ਮੀਟਿੰਗ ਪੰਜਾਬ ਦੇ ਸੂਬਾਈ ਚੇਅਰਮੈਨ ਰਾਜਿੰਦਰ ਧਾਰੀਵਾਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸੰਗਠਨ ਦੇ ਉਤਰ ਭਾਰਤ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਮੀਟਿੰਗ ਵਿੱਚ ਗੱਲਬਾਤ ਕਰਦਿਆਂ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ 16 ਸਾਲ ਦੀ ਬੱਚੀ ਉੱਤੇ ਫਤਵੇ ਜਾਰੀ ਕਰਨਾ ਸ਼ਰਮਨਾਕ ਅਤੇ ਨਿਖੇਧੀਯੋਗ ਹੈ। ਉਹਨਾਂ ਨੇ ਕਿਹਾ ਕਿ ਜਦੋਂ ਯੂ.ਪੀ. ਵਿੱਚ ਗਊ ਮਾਸ ਖਾਣ ਦੇ ਦੋਸ਼ੀ ਉੱਤੇ ਕਾਰਵਾਈ ਕੀਤੀ ਗਈ ਸੀ ਤਾਂ ਕਈ ਸਾਹਿਤਕਾਰਾਂ ਨੇ ਗੁੱਸੇ ਹੋ ਕੇ ਆਪਣੇ ਐਵਾਰਡ ਤੱਕ ਵਾਪਸ ਕਰ ਦਿੱਤੇ ਸਨ ਪ੍ਰੰਤੂ ਹੁਣ ਇਸ ਛੋਟੀ ਬੱਚੀ ਨਾਹਿਦ ਆਫਰੀਨ ਉਤੇ ਗਾਣਾ ਗਾਉਣ ਤੋਂ ਰੋਕਣ ਸਬੰਧੀ ਫਤਵਾ ਜਾਰੀ ਕਰਨ ’ਤੇ ਕੋਈ ਵੀ ਬੱਚੀ ਦੇ ਸਮਰਥਨ ਵਿੱਚ ਸਾਹਮਣੇ ਨਹੀਂ ਆਇਆ ਹੈ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…