ਗਰੀਬ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਛੋਟ ਦੇਵੇਗਾ ਆਦੇਸ਼ ਗਰੁੱਪ: ਗਿੱਲ

ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਮਈ
ਆਦੇਸ਼ ਗਰੁੱਪ ਦੇ ਤਕਨੀਕੀ ਵਿੰਗ ਦੇ ਡਾਇਰੈਕਟਰ ਇੰਜ. ਗੁਰਫਤਿਹ ਸਿੰਘ ਗਿੱਲ ਦੀ ਸੰਸਥਾ ਦੇ ਪ੍ਰਬੰਧਕਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਦਾਖਲਾ 2017 ਦੀ ਆਦੇਸ਼ ਗਰੁੱਪ ਦੀ ਸਕਾਲਰਸਿਪ ਪਾਲਸੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਇਸ ਸਬੰਧੀ ਦੱਸਿਆ ਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਅਨੁਸੂੁਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਵਿਦਿਆ ਦੇਣ ਦਾ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸਸੀ, ਐਸਟੀ ਵਿਦਿਆਰਥੀ ਆਪਣੀ ਪੜਾਈ ਬਿਲਕੁੱਲ ਮੁਫਤ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲੋੜਵੰਦ ਅਤੇ ਹੋਣਹਾਰ ਵਿਦਿਆਥੀਆਂ ਦੀਆਂ ਫੀਸਾਂ ਵਿਚ ਵੀ ਛੋਟ ਦਿਤੀ ਜਾਵੇਗੀ ਅਤੇ ਮੈਰਿਟ ਦੇ ਆਧਾਰ ਤੇ ਆਉਣ ਵਾਲੇ ਵਿਦਿਆਰਥੀ ਵੀ ਸਕਾਲਰਸਿਪ ਪਾਲਸੀਆਂ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਵਿਚ ਲੜਕੀਆਂ ਦੀ ਫੀਸ ਵਿਚ ਭਾਰੀ ਛੋਟ ਕਰ ਦਿਤੀ ਗਈ ਹੈ। ਇਸ ਮੌਕੇ ਉਹਨਾ ਦੇ ਨਾਲ ਸੰਸਥਾ ਦੇ ਡਾਇਰੈਕਟਰ ਡਾ. ਪੁੰਡੀਰ ਅਤੇ ਪੀ.ਆਰ.ਓ ਰਸ਼ਪਾਲ ਸਿੰਘ ਪਾਲੀ ਹਾਜਰ ਸਨ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…