Share on Facebook Share on Twitter Share on Google+ Share on Pinterest Share on Linkedin ਚੌਕੀਦਾਰ ਕਤਲ ਮਾਮਲੇ ਵਿੱਚ 24 ਸਾਲ ਤੋਂ ਭਗੌੜਾ ਮੁਲਜ਼ਮ ਹਰਿਆਣਾ ’ਚੋਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ: ਮੁਹਾਲੀ ਪੁਲੀਸ ਨੇ ਫੈਕਟਰੀ ਦੇ ਚੌਕੀਦਾਰ ਦੀ ਹੱਤਿਆ ਮਾਮਲੇ ਵਿੱਚ ਪਿਛਲੇ ਕਰੀਬ 24 ਸਾਲਾਂ ਤੋਂ ਭਗੌੜਾ ਚਲ ਰਹੇ ਮੁਲਜ਼ਮ ਸਰਵਣ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾਨਿਰਦੇਸ਼ਾਂ ’ਤੇ ਭਗੌੜੇ ਅਪਰਾਧੀਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਮੁਹਾਲੀ ਦੇ ਐਸਪੀ ਸੌਰਵ ਜਿੰਦਲ ਅਤੇ ਡੀਐਸਪੀ ਅਜੀਤਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਐਸਐਸਪੀ ਵੱਲੋਂ ਪੀ.ਓ. ਸਟਾਫ ਦਾ ਗਠਨ ਕਰਕੇ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਟਾਸਕ ਦਿੱਤਾ ਗਿਆ ਹੈ। ਜਿਸਦੇ ਤਹਿਤ ਫੈਕਟਰੀ ਦੇ ਚੌਕੀਦਾਰ ਦੇ ਕਤਲ ਮਾਮਲੇ ਵਿੱਚ ਸਰਵਣ ਕੁਮਾਰ ਵਾਸੀ ਪਿੰਡ ਭਿਰਡਾਨਾ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਨੂੰ ਉਸਦੇ ਜ਼ੱਦੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਖ਼ਿਲਾਫ਼ ਧਾਰਾ 82, 83 ਸੀਆਰਪੀਸੀ ਦੇ ਤਹਿਤ ਦਰਜ ਕੇਸ ਵਿੱਚ 16 ਅਗਸਤ 2003 ਨੂੰ ਭਗੌੜਾ ਐਲਾਨਿਆ ਗਿਆ ਸੀ। ਉਸਦੇ ਖ਼ਿਲਾਫ ਆਈਪੀਸੀ ਦੀ ਧਾਰਾ 460 ਤਹਿਤ ਥਾਣਾ ਫੇਜ਼-1 ’ਚ ਪਰਚਾ ਦਰਜ ਹੈ। ਉਹਨਾਂ ਦੱਸਿਆ ਕਿ ਸਰਵਣ ਕੁਮਾਰ ਨੇ 7/8 ਮਈ 2003 ਦੀ ਦਰਮਿਆਨੀ ਰਾਤ ਨੂੰ ਮੈਸ: ਸਨਟਾਈਮ ਏਜੰਸੀ, ਸੀ-123 ਇੰਡਸਟਰੀਅਲ ਏਰੀਆ ਫੇਜ਼-8, ਮੁਹਾਲੀ ਵਿੱਚ ਫੈਕਟਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਕੇ ਚੌਕੀਦਾਰ ਦੀਨਾ ਨਾਥ (ਵਾਸੀ ਪਿੰਡ ਬਹਾਲਤ, ਜ਼ਿਲ੍ਹਾ ਪੌੜੀ ਗੜਵਾਲ, ਉਤਰਾਖੰਡ) ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸਰਵਣ ਕੁਮਾਰ ਪਹਿਲਾਂ ਉਕਤ ਫੈਕਟਰੀ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਗਊਆ ਲਈ ਚਾਰਾ ਲਿਆਉਂਦਾ ਸੀ। ਮ੍ਰਿਤਕ ਦੀਨਾ ਨਾਥ ਨੇ ਮਾਲਕਾਂ ਨੂੰ ਉਸ ਵੱਲੋਂ ਪੈਸਿਆਂ ਦੀ ਹੇਰਾਫੇਰੀ ਅਤੇ ਚੋਰੀ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ਰੰਜਿਸ਼ ਦੇ ਚੱਲਦਿਆਂ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਨੇ ਫੈਕਟਰੀ ਦੀ ਤਲਾਸ਼ੀ ਲੈ ਕੇ 550 ਰੁਪਏ ਅਤੇ ਮ੍ਰਿਤਕ ਦੇ ਸਿਰਹਾਣੇ ਥੱਲਿਓਂ 1500 ਰੁਪਏ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਉਹ ਹਰਿਆਣਾ ਵਿੱਚ ਵੱਖਵੱਖ ਥਾਵਾਂ ’ਤੇ ਆਪਣੀ ਪਨਾਹ ਲੈਣ ਵਾਲੀ ਥਾਂ ਬਦਲਦਾ ਰਿਹਾ ਅਤੇ ਗੁੜਗਾਂਓ ਵਿੱਚ ਪੇਂਟਿੰਗ ਦਾ ਕੰਮ ਕਰਦਾ ਸੀ। ਹਾਲ ਹੀ ਵਿੱਚ ਉਹ ਆਪਣੇ ਪਿੰਡ ਭਿਰਡਾਨਾ ਆਇਆ ਹੋਇਆ ਸੀ, ਜਿੱਥੋਂ ਉਸ ਨੂੰ ਕਾਬੂ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ