Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਦੀ ਸ਼ਹੀਦ ਨਾਇਬ ਸੂਬੇਦਾਰ ਦੇ ਅੰਤਿਮ ਸਸਕਾਰ ਮੌਕੇ ਗ਼ੈਰ ਹਾਜ਼ਰੀ ਨਿੰਦਣਯੋਗ: ਬੀਰਵਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 2 ਮਈ ਪੰਜਾਬ ਦੇ ਦੋ ਮਹਾਨ ਸਪੂਤ ਦੇਸ਼ ਦੀ ਸੁਰੱਖਿਆ ਲਈ ਲੜਦੇ ਹੋਏ ਸ਼ਹਾਦਤ ਦੇ ਜਾਮ ਪੀ ਗਏ ਹਨ, ਇੱਕ ਸੀ.ਆਰ.ਪੀ.ਐੱਫ ਦਾ ਇੰਸਪੈਕਟਰ ਰਘਬੀਰ ਸਿੰਘ ਜੋ ਬੀਤੇ ਦਿਨੀਂ ਛੱਤੀਸਗੜ੍ਹ ਵਿੱਚ ਹੋਏ ਨਕਸਲੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦਾ ਅੰਤਿਮ ਸੰਸਕਾਰ ਕਸਬਾ ਸਠਿਆਲਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬੀਤੀ 25 ਅਪਰੈਲ ਨੂੰ ਕੀਤਾ ਗਿਆ। ਬੜੇ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਪੰਜਾਬ ਮੰਤਰੀ ਮੰਡਲ ਦਾ ਕੋਈ ਵੀ ਨੁਮਾਇੰਦਾ ਸ਼ਹੀਦ ਦੇ ਸਨਮਾਨ ਵਿੱਚ ਹਾਜ਼ਰ ਨਹੀਂ ਹੋਇਆ ਅਤੇ ਨਾ ਹੀ ਅੱਜ ਤੱਕ ਮੁੱਖ ਮੰਤਰੀ ਜਾਂ ਕਿਸੇ ਹੋਰ ਮੰਤਰੀ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੇ ਘਰ ਪਹੁੰਚ ਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕੀਤਾ। ਉਨ੍ਹਾਂ ਦੁੱਖੀ ਮਨ ਨਾਲ ਕਿਹਾ ਕਿ ਦੂਜਾ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੇਈਂ-ਪੂੰਈ ਵਿੱਚ ਕਸ਼ਮੀਰ ਦੀ ਸਰਹੱਦ ਤੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ ਸ਼ਹੀਦ ਹੋਏ ਇਸੇ ਪਿੰਡ ਦੇ ਜੰਮਪਲ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਵੀ ਨਾ ਮੁੱਖ ਮੰਤਰੀ ਹੀ ਪੁੱਜੇ ਅਤੇ ਨਾ ਹੀ ਉਨ੍ਹਾਂ ਦੇ ਮੰਤਰੀ ਮੰਡਲ ਦਾ ਕੋਈ ਨੁਮਾਇੰਦਾ ਸ਼ਹੀਦ ਦੇ ਸਨਮਾਨ ਲਈ ਪਿੰਡ ਵਿੱਚ ਪੁੱਜਿਆ ਅਤੇ ਨਾ ਹੀ ਸ਼ਹੀਦ ਦੇ ਪਰਿਵਾਰ ਨਾਲ ਮੰਤਰੀ ਮੰਡਲ ਦੇ ਕਿਸੇ ਵੀ ਮੈਂਬਰ ਨੇ ਦੁੱਖ ਸਾਂਝਾ ਕੀਤਾ। ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਸਮੁੱਚੇ ਮੰਤਰੀ ਮੰਡਲ ਵੱਲੋਂ ਦੇਸ਼ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਇਸ ਕਦਰ ਅਣਗੌਲਿਆ ਕਰਨਾ ਡੂੰਘੀ ਚਿੰਤਾ ਦਾ ਵਿਸ਼ਾ ਹੈ ਤੇ ਇੱਕ ਬੇਹੱਦ ਨਿੰਦਣਯੋਗ ਅਤੇ ਅਫ਼ਸੋਸਨਾਕ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਆਪ ਵੀ ਫੌਜ ਵਿੱਚ ਕਪਤਾਨ ਰਹੇ ਹਨ। ਉਨ੍ਹਾਂ ਪਾਸੋਂ ਅਜੇਹੀ ਬੇਗ਼ੌਰੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਨਾ ਸਿਰਫ਼ ਦੇਸ਼ ਦੇ ਸ਼ਹੀਦਾ ਦੀ ਸ਼ਹਾਦਤ ਦਾ ਨਿਰਾਦਰ ਹੈ, ਸਗੋਂ ਆਪਣੇ ਫਰਜਾਂ ਵਿੱਚ ਵਰਤੀ ਗਈ ਵੱਡੀ ਕੁਤਾਹੀ ਹੈ। ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਪੂਰੇ ਭਾਰਤ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਕਿ ਅਜਿਹੇ ਸੰਵੇਦਨਸ਼ੀਲ ਸਮੇ ਤੇ ਉਹ ਕਿਊਂ ਗ਼ੈਰਹਾਜ਼ਰ ਸਨ? ਉਨ੍ਹਾਂ ਮੰਤਰੀ ਮੰਡਲ ਦੇ ਵਜ਼ੀਰ ਸਾਹਿਬਾਨ ਤੋਂ ਬਿਨਾਂ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਵੀ ਸਲਾਹਕਾਰਾਂ ਦੀ ਇੱਕ ਵੱਡੀ ਫੌਜ ਪੰਜਾਬ ਦੇ ਖਜਾਨੇ ਤੇ ਖਾਹਮਖਾਹ ਦਾ ਬੋਝ ਬਣੀ ਹੋਈ, ਜਿਨ੍ਹਾਂ ਵਿੱਚੋਂ ਇੱਕ ਸੀਨੀਅਰ ਸਲਾਹਕਾਰ ਕੈਬਨਿੱਟ ਮੰਤਰੀ ਦਾ ਰੁਤਬਾ ਪ੍ਰਪਤ ਜਨਰਲ ਟੀ.ਐਸ ਸ਼ੇਰਗਿੱਲ ਹਨ ਜੋ ਖੁਦ ਲੈਫ਼ਟੀਨੈਂਟ ਜਨਰਲ ਦੇ ਵੱਡੇ ਫੌਜੀ ਰੁਤਬੇ ਤੋਂ ਸੇਵਾ ਮੁਕਤ ਹੋਏ ਹਨ। ਮੈਨੂੰ ਪੂਰਨ ਯਕੀਨ ਹੈ ਕਿ ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ ਤਾਂ ਅਜਿਹੇ ਹਾਲਾਤਾਂ ਵਿੱਚ ਸ਼ਹੀਦ ਹੋਏ ਫੌਜੀ ਸ਼ਹੀਦਾਂ ਦੀ ਸ਼ਹਾਦਤ ਦੇ ਸਨਮਾਨ ਦੀ ਮਰਿਆਦਾ ਦੇ ਸੂਖ਼ਮ ਜਜ਼ਬਿਆਂ ਨੂੰ ਸਮਝਦੇ ਹੀ ਹੋਣਗੇ। ਮੇਰੀ ਜਾਚੇ ਉਹ ਵੀ ਅਜਿਹੇ ਨਾਜਕ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਹੀ ਸਲਾਹ-ਮਸ਼ਵਰਾ ਦੇਣ ਤੋਂ ਚੁੱਕ ਗਏ ਹਨ। ਜੇ ਕੈਪਟਨ ਅਮਰਿੰਦਰ ਸਿੰਘ ਆਪ ਕਿਤੇ ਮਸਰੂਫ਼ ਸਨ ਤਾਂ ਘੱਟੋ-ਘੱਟ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਸ਼੍ਰੀ ਟੀ.ਐਸ ਸ਼ੇਰਗਿੱਲ ਨੂੰ ਹੀ ਸ਼ਹੀਦ ਦੇ ਸਸਕਾਰ ਸਮੇਂ ਹਾਜ਼ਰ ਰਹਿਣ ਲਈ ਜ਼ਰੂਰ ਭੇਜ ਦਿੰਦੇ। ਪੰਜਾਬ ਦੇ ਲੋਕ ਜਾਨਣਾ ਚਾਹੰਦੇ ਹਨ ਕਿ 16 ਮਾਰਚ 2017 ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖਰ ਕਿੱਥੇ ਗੁੰਮ ਹਨ? ਉਨ੍ਹਾਂ ਦੇ ਹੋਰ ਕਿਹੜੇ ਐਸੇ ਰੁਝੇਵੇਂ ਹਨ ਜੋ ਦੇਸ਼ ਦੇ ਮਹਾਨ ਸ਼ਹੀਦਾਂ ਦੇ ਅੰਤਿਮ ਸੰਸਕਾਰ ਸਮੇਂ ਕੀਤੇ ਜਾਣ ਵਾਲੇ ਸਨਮਾਨ ਤੋਂ ਵੀ ਵੱਧ ਮਹੱਤਵ ਰਖਦੇ ਹਨ|
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ