Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਨਾਲ ਗੱਲ ਕਰਕੇ ਸੈਕਟਰ-70 ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇਗਾ: ਕੁਲਵੰਤ ਸਿੰਘ ਤਿੰਨ ਮਹੀਨੇ ਦੇ ਅੰਦਰ-ਅੰਦਰ ਚਾਲੂ ਹੋਵੇਗਾ ਸਪੈਸ਼ਲ ਪਾਰਕ ਦਾ ਬੰਦ ਪਿਆ ਮਿਉਜੀਕਲ ਫਾਊਨਟੇਨ ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ: ਮੁਹਾਲੀ ਸ਼ਹਿਰ ਦੀ ਵੱਡੀ ਆਬਾਦੀ ਵਾਲੇ ਸੈਕਟਰ-70 ਵਿੱਚ ਪਿੰਡ ਮਟੌਰ ਨਾਲ ਪਈ ਗਮਾਡਾ ਦੀ ਜ਼ਮੀਨ ਉੱਤੇ ਮੁੱਖ ਮੰਤਰੀ ਨੂੰ ਮਿਲ ਕੇ ਖੇਡ ਸਟੇਡੀਅਮ ਬਣਾਉਣ ਲਈ ਬੇਨਤੀ ਕੀਤੀ ਜਾਵੇਗੀ ਅਤੇ ਨੇਬਰਹੁੱਡ ਸਪੈਸ਼ਲ ਪਾਰਕ ਵਿੱਚ ਬੰਦ ਪਿਆ ਮਿਊਜ਼ੀਕਲ ਫਾਊਨਟੇਨ ਤਿੰਨ ਮਹੀਨਿਆਂ ਵਿੱਚ ਪਹਿਲਾਂ ਵਾਂਗ ਆਧੁਨਿਕ ਮਸ਼ੀਨਰੀ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ। ਇਹ ਵਿਚਾਰ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਦੀ ਇੱਕ ਵੱਡੀ ਟੀਮ ਲੈ ਕੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸਾਲਾਂ ਤੋਂ ਬੰਦ ਪਏ ਮਿਊਜ਼ੀਕਲ ਫਾਊਂਨਟੇਨ ਉੱਪਰ ਸੈਂਕੜੇ ਲੋਕਾਂ ਨਾਲ ਕੀਤੀ ਮੀਟਿੰਗ ‘ਚ ਪ੍ਰਗਟ ਕੀਤੇ। ‘ਸਰਕਾਰ ਆਪ ਦੇ ਦੁਆਰ’ ਅਧੀਨ ਕੁਲਵੰਤ ਸਿੱਘ ਅੱਜ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੇ ਸੱਦੇ ’ਤੇ ਸੈਕਟਰ-70 ਦੇ ਸਪੈਸ਼ਲ ਪਾਰਕਾਂ ਦੇ ਵਿਕਾਸ ਕਾਰਜਾਂ ਤੇ ਹੋਰ ਮਸਲਿਆਂ ਬਾਰੇ ਲੋਕਾਂ ਦੇ ਵਿਚਾਰ ਸੁਨਣ ਆਏ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਸੈਕਟਰ-70 ਵਿੱਚ ਖੇਡ ਸਟੇਡੀਅਮ ਦੀ ਸਥਾਪਨਾ ਲਈ ਮੁੱਖ ਮੰਤਰੀ ਨਾਲ ਜਲਦੀ ਹੀ ਗੱਲ ਕਰਕੇ ਲੋਕਾਂ ਦੀ ਇਹ ਮੰਗ ਪੂਰੀ ਕੀਤੀ ਜਾਵੇਗੀ। ਸਾਲ 2017 ਤੋਂ ਬੰਦ ਪਿਆ ਮਿਊਜ਼ੀਕਲ ਫਾਊਂਨਟੇਨ ਤਿੰਨ ਮਹੀਨੇ ਵਿੱਚ ਚਾਲੂ ਕੀਤਾ ਜਾਵੇਗਾ। ਡਰੇਨ ਵਾਟਰ ਤੇ ਸੀਵਰੇਜ਼ ਲਾਈਨਾਂ ਬੰਦ ਹੋਣ ਕਾਰਨ ਪਾਰਕ ਵਿੱਚ ਭਰਦੇ ਪਾਣੀ ਦੇ ਹੱਲ ਲਈ ਸਾਰੀਆਂ ਲਾਈਨਾਂ ਦੀ ਸਫਾਈ ’ਤੇ ਲੋੜ ਪੈਣ ‘ਤੇ ਨਵੀਂ ਲਾਈਨ ਪਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਇਸੇ ਪਾਰਕ ਵਿੱਚ ਕੱਚਾ ਟਰੈਕ ਬਣਾਉਣ ਤੇ ਟੁੱਟਿਆ ਹੋਇਆ ਫੁੱਟਪਾਥ ਬਣਾਉਣ ਲਈ ਵੀ ਮੌਕੇ ’ਤੇ ਹਾਜ਼ਰ ਹੋਏ ਕਾਰਪੋਰੇਸ਼ਨ ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸੇ ਤਰ੍ਹਾਂ ਸਪੈਸ਼ਲ ਪਾਰਕ ਨੰਬਰ 32 ਵਿੱਚ ਯੋਗਾ ਸ਼ੈੱਡ ਬਣਾਉਣ ਅਤੇ ਬਾਸਕਟਬਾਲ ਗਰਾਉਂਡ ਨੂੰ ਜਾਲੀ ਤੇ ਲਾਈਟਾਂ ਲਗਾ ਕੇ ਠੀਕ ਕਰਨ ਦਾ ਭਰੋਸਾ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ