ਵਾਰਡ ਨੰਬਰ-29 ਤੋਂ ਬੀਬੀ ਧਨੋਆ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ

ਵਾਰਡ ਵਾਸੀਆਂ ਦਾ ਮਿਲ ਰਿਹੈ ਪੂਰਾ ਸਹਿਯੋਗ ਤੇ ਸਮਰਥਨ: ਬੀਬੀ ਧਨੋਆ

ਲੋਕ ਲਹਿਰ ਉਸਾਰ ਕੇ ਇਮਾਨਦਾਰ ਅਤੇ ਲੋਕ ਹਿਤੈਸ਼ੀ ਉਮੀਦਵਾਰਾਂ ਨੂੰ ਜਿਤਾਇਆ ਜਾਵੇਗਾ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਵਾਰਡ ਨੰਬਰ-29 (ਸੈਕਟਰ-69) ਤੋਂ ਮੁਹਾਲੀ ਨਗਰ ਨਿਗਮ ਚੋਣ ਲੜ ਰਹੇ ਬੀਬੀ ਕੁਲਦੀਪ ਕੌਰ ਧਨੋਆ ਨੇ ਬੁੱਧਵਾਰ ਨੂੰ ਆਜ਼ਾਦ ਉਮੀਦਵਾਰ ਵਜੋਂ ਆਪਣੇ ਸਮਰਥਕਾਂ ਨਾਲ ਚੋਣ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਬੀਬੀ ਧਨੋਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਟੀਚਾ ਆਪਣੇ ਵਾਰਡ ਦਾ ਚੌਤਰਫ਼ਾ ਵਿਕਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀ ਰਾਏ ਮੁਤਾਬਕ ਹੀ ਉਹ ਚੋਣ ਮੈਦਾਨ ਵਿੱਚ ਡਟੇ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਅਤੇ ਭਰੋਸਾ ਹੈ ਕਿ ਵਾਰਡ ਵਾਸੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਨੂੰ ਵਾਰਡ ਵਾਸੀਆਂ ਦਾ ਪੂਰਾ ਸਹਿਯੋਗ ਅਤੇ ਸਾਥ ਮਿਲ ਰਿਹਾ ਹੈ। ਇਸ ਮੌਕੇ ਬੀਬੀ ਧਨੋਆ ਦੇ ਪਤੀ ਅਤੇ ਇਸੇ ਵਾਰਡ ਦੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਉਨ੍ਹਾਂ ਵਲੋਂ ਵਾਰਡ ਨਿਵਾਸੀਆਂ ਦੀ ਰਾਏ ‘ਤੇ ਫੁੱਲ ਚੜ੍ਹਾਉਂਦੇ ਹੋਏ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਕਾਗਜ਼ ਭਰੇ ਗਏ ਹਨ ਕਿਉਂਕਿ ਉਹ ਹਮੇਸ਼ਾ ਲੋਕਾਂ ਦੀ ਰਾਏ ਅਨੁਸਾਰ ਹੀ ਚਲਦੇ ਆ ਰਹੇ ਹਨ।
ਸ੍ਰੀ ਧਨੋਆ ਨੇ ਕਿਹਾ ਕਿ ਉਹ ਸਮਾਜਕ ਕੰਮ ਕਰਨ ਵਾਲੇ ਅਪਣੇ ਹੋਰਨਾਂ ਉਮੀਦਵਾਰਾਂ ਦੀ ਵੀ ਪੂਰੀ ਮਦਦ ਕਰਨਗੇ ਅਤੇ ਭ੍ਰਿਸ਼ਟ ਤੇ ਮੌਕਾਪ੍ਰਸਤ ਲੋਕਾਂ ਦਾ ਪੂਰੇ ਸ਼ਹਿਰ ਵਿੱਚ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਲਹਿਰ ਉਸਾਰ ਕੇ ਈਮਾਨਦਾਰ ਅਤੇ ਲੋਕ ਹਿੱਤ ਵਿਚ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਜਿਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਵਾਰਥ ਅਤੇ ਲੋਭ-ਲਾਲਚ ਦੇ ਲੋਕ ਸੇਵਾ ਕਰਨ ਵਾਲੇ ਉਮੀਦਵਾਰਾਂ ਦਾ ਉਹ ਡਟ ਕੇ ਸਮਰਥਨ ਕਰ ਰਹੇ ਹਨ ਅਤੇ ਲੋਕਾਂ ਨੂੰ ਵੀ ਸ਼ਹਿਰ ਦੇ ਅਜਿਹੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰ ਰਹੇ ਹਨ ਕਿਉਂਕਿ ਇਸੇ ਵਿਚ ਸਾਡੇ ਸ਼ਹਿਰ ਅਤੇ ਸਮਾਜ ਦਾ ਭਲਾ ਹੈ।
ਬੀਬੀ ਧਨੋਆ ਨੇ ਆਖਿਆ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ ਤਾਂ ਜੋ ਇਸ ਵਾਰਡ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਹਰ ਦੁੱਖ-ਸੁੱਖ ਵਿਚ ਹਰ ਸਮੇਂ ਹਾਜ਼ਰ ਹਨ ਅਤੇ ਵਾਰਡ ਦਾ ਕੋਈ ਵੀ ਵਾਸੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਮਨੌਲੀ ਦੀ ਪੁਰਾਣੀ ਮਾਰਕੀਟ ਤੇ ਉਜਾੜੇ ਦਾ ਖ਼ਤਰਾ, ਦੁਕਾਨਦਾਰਾਂ ਦੀ ਰੋਟੀ ਰੋਜ਼ੀ ਤੇ ਛਾਇਆ ਸੰਕਟ

ਮਨੌਲੀ ਦੀ ਪੁਰਾਣੀ ਮਾਰਕੀਟ ਤੇ ਉਜਾੜੇ ਦਾ ਖ਼ਤਰਾ, ਦੁਕਾਨਦਾਰਾਂ ਦੀ ਰੋਟੀ ਰੋਜ਼ੀ ਤੇ ਛਾਇਆ ਸੰਕਟ ਨਬਜ਼-ਏ-ਪੰਜ…