ਰਾਮ ਮੰਦਰ ਦੇ ਨਿਰਮਾਣ ਨਾਲ ਹੋਵੇਗੀ ਅਯੋਧਿਆ ਦੀ ਕਾਇਆਕਲਪ: ਇੰਦਰੇਸ਼ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੇ ਕੇਂਦਰੀ ਕਾਰਜਕਰਨੀ ਦੇ ਮੈਂਬਰ ਅਤੇ ਭਾਰਤ ਤਿੱਬਤ ਸਹਿਯੋਗ ਮੰਚ ਦੇ ਸੰਸਥਾਪਕ ਡਾਕਟਰ ਇੰਦਰੇਸ਼ ਕੁਮਾਰ ਨੇ ਕਿਹਾ ਹੈ ਕਿ 493 ਸਾਲ ਪੁਰਾਣੇ ਰਾਮ ਮੰਦਰ ਦੇ ਲਈ ਅਨੇਕਾਂ ਲੋਕਾਂ ਨੇ ਆਪਣਾ ਬਲੀਦਾਨ ਅਤੇ ਸੰਘਰਸ਼ ਕੀਤਾ ਇਸ ਸੰਘਰਸ਼ ਦਾ ਨਤੀਜਾ ਸਾਹਮਣੇ ਆ ਚੁੱਕਿਆ ਹੈ ਅਤੇ ਸ਼ਾਂਤੀ ਪੂਰਨ ਢੰਗ ਦੇ ਨਾਲ ਇਸ ਮਸਲੇ ਦਾ ਹੱਲ ਹੋ ਗਿਆ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਰਾਮ ਜਨਮ ਭੂਮੀ ਮੰਦਰ ਦੇ ਲਈ ਭੂਮੀ ਪੂਜਨ ਕਰਨ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਦੇ ਨਾਲ ਪੂਰੇ ਅਯੁੱਧਿਆ ਦਾ ਵਿਕਾਸ ਹੋਵੇਗਾ ਉਨ੍ਹਾਂ ਨੇ ਦੇਸ਼ ਦੀਆਂ ਭੈਣਾਂ ਨੂੰ ਅਪੀਲ ਦਿੱਤੀ ਹੈ ਕਿ ਵਿਸ਼ਵ ਦੇ ਵਿੱਚ ਸ਼ਾਂਤੀ ਬਣਾਏ ਰੱਖਣ ਦੇ ਲਈ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਇੱਕ ਰੱਖੜੀ ਸੀਮਾਵਾਂ ਤੇ ਤੈਨਾਤ ਸਾਡੇ ਸੈਨਿਕ ਭਾਈਆਂ ਦੇ ਲਈ ਇੱਕ ਰੱਖੜੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਇੱਕ ਰੱਖੜੀ ਯੂਐਨਓ ਦੇ ਵਿੱਚ ਭੇਜਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

Cyber Fraud Racket Targeting Women to Extort Money Busted in Punjab

Cyber Fraud Racket Targeting Women to Extort Money Busted in Punjab Nabaz-e-Punjab, Chandi…