Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਵਿੱਚ ਹੋਈ 2 ਰੋਜ਼ਾ ਅੰਤਰ ਰਾਸ਼ਟਰੀ ਕਾਨਫ਼ਰੰਸ ‘ਹਾਰਟ ਦੀ ਬਾਈਪਾਸ ਸਰਜਰੀ ਮੌਕੇ ਪਾਏ ਜਾਂਦੇ ਸਮਾਰਟ ਸਟੰਟ ਨੂੰ ਹੁਣ ਬਾਹਰ ਕੱਢਣ ਦੀ ਜ਼ਰੂਰਤ ਨਹੀਂ: ਡਾ. ਭੁੱਲਰ ਡਾਕਟਰ ਮਰੀਜ਼ ’ਤੇ ਨਵੀਂ ਦਵਾਈ ਦਾ ਪ੍ਰਯੋਗ ਨੈਤਿਕਤਾ ਦੇ ਆਧਾਰ ਉਤੇ ਤੇ ਕਾਨੂੰਨੀ ਦਾਇਰੇ ’ਚ ਰਹਿ ਕੇ ਕਰਨ : ਡਾ. ਸੁਭਾਸ਼ ਵਰਮਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ ਕਿਸੇ ਵੀ ਕਾਬਲ ਡਾਕਟਰ ਨੂੰ ਨਵੇਂ ਖੋਜ ਕੀਤੇ ਫ਼ਾਰਮੂਲਿਆਂ ਦਾ ਪ੍ਰਯੋਗ ਮਰੀਜ਼ ਦੀਆਂ ਜ਼ਰੂਰਤਾਂ ਅਤੇ ਉਸ ਦੀ ਸਿਹਤ ਦਾ ਖ਼ਿਆਲ ਰੱਖ ਕੇ ਕਰਨਾ ਚਾਹੀਦਾ ਹੈ ਅਤੇ ਮਰੀਜ਼ ਸਮੇਤ ਆਮ ਨਾਗਰਿਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰ ਵੱਲੋਂ ਦਿੱਤੀ ਗਈ ਦਵਾਈ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਹੀ ਹੈ ਅਤੇ ਚਾਰਜਿਜ਼ ਮਰੀਜ਼ ਦੇ ਵਿੱਤੀ ਹਾਲਾਤ ਦੇ ਅਨੁਕੂਲ ਹਨ ਜਾਂ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਸੁਭਾਸ਼ ਵਰਮਾ ਡਾਇਰੈਕਟਰ ਪੀ.ਜੀ.ਆਈ.ਐਮ.ਆਰ. ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵਿਖੇ ‘ਬੈਡ ’ਤੇ ਪਏ ਮਰੀਜ਼ ਦੀ ਸਿਹਤ ’ਚ ਸੁਧਾਰ ਲਿਆਉਣ ਲਈ ਨਵੀਆਂ ਫ਼ਾਰਮੇਸੀ ਖੋਜਾਂ ਦੀ ਭੂਮਿਕਾ’ ਵਿਸ਼ੇ ’ਤੇ ਕਰਵਾਈ ਦੋ ਰੋਜ਼ਾ ਇੰਟਰਨੈਸ਼ਨਲ ਕਾਨਫ਼ਰੰਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕੀਤਾ। ਉਨ੍ਹਾਂ ਭਾਰਤੀ ਫ਼ਾਰਮੇਸੀ ਦੇ ਇਤਹਾਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਹਿਲੇ ਸਮਿਆਂ ’ਚ ਭਾਰਤੀ ਨਾਗਰਿਕਾਂ ਦਾ ਜ਼ਿਆਦਾਤਰ ਭਰੋਸਾ ਆਯੂਰਵੇਦ ਜਾਂ ਦੋ ਕਿਸਮ ਦੀਆਂ ਦਵਾਈਆਂ ’ਤੇ ਹੁੰਦਾ ਸੀ ਪਰ ਅੱਜ ਜਿਵੇਂ ਜਿਵੇਂ ਸਾਖ਼ਰਤਾ ਵਧੀ ਉਵੇਂ ਉਵੇਂ ਭਾਰਤੀ ਨਾਗਰਿਕਾਂ ਦਾ ਝੁਕਾਓ ਫ਼ਾਰਮਾਸੂਟੀਕਲ ਖੋਜਾਂ ਦੇ ਜਰੀਏ ਤਿਆਰ ਕੀਤੀਆਂ ਗਈਆਂ ਨਵੀਆਂ ਦਵਾਈਆਂ ਪ੍ਰਤੀ ਵਧਦਾ ਜਾ ਰਿਹਾ ਹੈ ਲੇਕਿਨ ਇਨ੍ਹਾਂ ਖੋਜਾਂ ਦੀ ਕਾਬਲੀਅਤ ਅਤੇ ਮਿਆਰੀ ਮਾਪਦੰਡਾਂ ਬਾਰੇ ਆਮ ਨਾਗਰਿਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਅਤੇ ਡਾਕਟਰ ਨੂੰ ਇਨ੍ਹਾਂ ਦਵਾਈਆਂ ਦਾ ਪ੍ਰਯੋਗ ਕਾਨੂੰਨੀ ਦਾਇਰੇ ’ਚ ਰਹਿ ਕੇ ਕਰਨਾ ਚਾਹੀਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਕਾਲਜ ਆਫ਼ ਫ਼ਾਰਮੇਸੀ ਲਾਂਡਰਾਂ ਵੱਲੋਂ ਸੋਸਾਇਟੀ ਆਫ਼ ਫ਼ਾਰਮਾਸੂਟੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਸਹਿਯੋਗ ਨਾਲ ‘ਬੈਡ ’ਤੇ ਪਏ ਮਰੀਜ਼ ਦੀ ਸਿਹਤ ’ਚ ਸੁਧਾਰ ਲਿਆਉਣ ਲਈ ਨਵੀਆਂ ਫ਼ਾਰਮੇਸੀ ਖੋਜਾਂ ਦੀ ਭੂਮਿਕਾ’ ਵਿਸ਼ੇ ’ਤੇ ਛੇਵੀਂ ਅੰਤਰਰਾਸ਼ਟਰੀ ਕਾਨਫ਼ਰੰਸ ਅਤੇ ਪ੍ਰਦਰਸ਼ਨੀ ‘ਐੱਸ.ਪੀ.ਈ.ਆਰ.-2017’ ਕਰਵਾਈ ਗਈ, ਜਿਸਦਾ ਮੂਲ ਮੰਤਵ ਆਮ ਜਨਤਾ ਲਈ ਲਾਭਕਾਰੀ ਨਵੀਆਂ ਖੋਜਾਂ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਅਤੇ ਫ਼ਾਰਮੇਸੀ ਖੇਤਰ ’ਚ ਖੋਜ ਅਤੇ ਵਿਕਾਸ ਕਾਰਜਾਂ ਨੂੰ ਹੱਲਾਸ਼ੇਰੀ ਪ੍ਰਦਾਨ ਕਰਨਾ ਸੀ। ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ’ਚ ਦੇਸ਼ ਵਿਦੇਸ਼ ਤੋਂ 450 ਤੋਂ ਜ਼ਿਆਦਾ ਡੈਲੀਗੇਟਾਂ ਨੇ ਭਾਗ ਲਿਆ। ਇਸ ਕਾਨਫ਼ਰੰਸ ’ਚ ਯੂਨੀਵਰਸਿਟੀ ਆਫ਼ ਸਲਿਪਕਾਰਨ ਬੈਂਕਾਕ (ਥਾਈਲੈੰਡ) ਤੋਂ ਪਹੁੰਚੇ ਡਾਕਟਰ ਪੋਰਨਸੇਕ ਨੇ ਕੈਂਸਰ ਦੇ ਮਰੀਜ਼ਾਂ ਲਈ ‘ਡੌਕਸੋਰੋਬਿਸਿਨ’ ਦੇ ਛੋਟੋ ਛੋਟੇ ਪਾਰਟਸ ਨੂੰ ਅਧਾਰ ਬਣਾ ਕੇ ‘ਸਮਾਰਟ ਨੈਨੋਜੈਲ’ ਦੀ ਕੀਤੀ ਖੋਜ ਬਾਰੇ ਪੇਪਰ ਪੜ੍ਹਦਿਆਂ ਫ਼ੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਮਰੀਜ਼ ਦੇ ਕੈਂਸਰ ਪ੍ਰਭਾਵਿਤ ਅੰਗ ’ਤੇ ਲਗਾਇਆ ਜਾਂਦਾ ਹੈ ਅਤੇ ਇਸ ਦੇ ਬਹੁਤ ਹੀ ਤਸੱਲੀਬਖ਼ਸ਼ ਨਤੀਜੇ ਸਾਹਮਣੇ ਆ ਰਹੇ ‘ਵਿਕਟੋਰੀਆ ਯੂਨੀਵਰਸਿਟੀ ਕੈਨੇਡਾ’ ਦੇ ਉਘੇ ਖੇਜ ਵਿਗਿਆਨੀ ਡਾ. ਸੁਖਵਿੰਦਰ ਸਿੰਘ ਭੁੱਲਰ ਨੇ ਆਪਣੀ ਖੋਜ ‘ਸਮਾਰਟ ਸਟੰਟ’ ਬਾਰੇ ਦੱਸਿਆ ਕਿ ‘ਹਾਰਟ ਦੀ ਬਾਈਪਾਸ ਸਰਜਰੀ ਮੌਕੇ ਪਾਏ ਜਾਂਦੇ ਸਮਾਰਟ ਸਟੰਟ ਨੂੰ ਮਰੀਜ਼ ਦੀ ਤੰਦਰੁਸਤੀ ਉਪਰੰਤ ਬਾਹਰ ਕੱਢਣ ਦੀ ਜ਼ਰੂਰਤ ਨਹੀਂ ਇਹ ਆਪਣਾ ਕੰਮ ਕਰਨ ਉਪਰੰਤ ਆਪਣੇ ਆਪਣੇ ਖਤਮ ਹੋ ਜਾਵੇਗਾ ਤੇ ਮਰੀਜ਼ ਨੂੰ ਕੋਹੀ ਤਕਲੀਫ਼ ਨਹੀਂ ਹੋਵੇਗੀ। ਇਸ ਮੌਕੇ ਹਰਿਆਣਾ ਰਾਜ ਦੇ ਡਰੱਗ ਕੰਟਰੋਲਰ ਮਿਸਟਰ ਆਰ. ਕੇ. ਸਿੰਗਲਾ ਦਵਾਈ ਦੀ ਖ਼ਰੀਦ ਫਰੋਖ਼ਤ ਤਰਕਸੰਗਤ ਹੋਣ ’ਤੇ ਜ਼ੋਰ ਦਿੱਤਾ। ਅੱਜ ਦੀ ਇਸ ਇੰਟਰਨੈਸ਼ਨਲ ਕਾਨਫ਼ਰੰਸ ਮੌਕੇ ਡਾ. ਉਪੇਂਦਰਾ ਨਿਗੇਚ ਸਕੱਤਰ ਐਸ.ਪੀ.ਈ.ਆਰ. ਡਾ. ਵਿਕਾਸ ਮਹਿੰਦੀ ਕੋਆਰਡੀਨੇਟਰ ਪੀ.ਜੀ.ਆਈ.ਐਮ.ਆਰ., ਡਾ. ਅਸ਼ੀਸ਼ ਗੰਗੋਲੀ ਪ੍ਰਿੰਸੀਪਲ ਵਿਗਿਆਨੀ ਸੀ.ਐਸ. ਆਈ.ਆਰ. ਇੰਸਟੀਚਿਊਟ ਆਫ਼ ਮਾਈਕ੍ਰੋਬੀਏਲ ਟੈਕਨਾਲੋਜੀ ਚੰਡੀਗੜ੍ਹ, ਡਾ. ਕਨਵਲਜੀਤ ਚੋਪੜਾ ਪ੍ਰੋਫ਼ੈਸਰ ਪੰਜਾਬ ਯੂਨੀਵਰਸਿਟੀ ਅਤੇ ਡਾ. ਰਾਜਵਿੰਦਰ ਕੌਰ ਆਦਿ ਸਰੀਰ ਦੇ ਅੰਗ ਵਿਸ਼ੇਸ਼ ’ਤੇ ਦਵਾਈਆਂ ਦਾ ਪਯੋਗ ਕਰਕੇ ਇਲਾਜ ਪ੍ਰਣਾਲੀ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਨਾਉਣ ਵਾਲੀਆਂ ਨਵੀਆਂ ਖੋਜ ਤਕਨੀਕਾਂ ਅਤੇ ਜਨਣਿਕ ਇਲਾਜ ਪ੍ਰਣਾਲੀ ਦੇ ਸੁਧਾਰਾਂ ਸਬੰਧੀ ਖੋਜ ਭਰਪੂਰ ਪਰਚੇ ਪੇਸ਼ ਕੀਤੇ। ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਜ਼ੋਰ ਦੇ ਕੇ ਆਖਿਆ ਕਿ ਫਾਰਮੇਸੀ ਖੇਤਰ ਅੱਗੇ ਇਹ ਵੱਡੀ ਚੁਣੌਤੀ ਹੈ ਕਿ ਉਹ ਅਜਿਹੀਆਂ ਨਵੀਆਂ ਦਵਾਈਆਂ ਅਤੇ ਤਕਨੀਕਾਂ ਦੀ ਖੋਜ ਕਰਨ ਜੋ ਨਾ ਕੇਵਲ ਗ਼ਰੀਬ ਤੋਂ ਗ਼ਰੀਬ ਦੀ ਜੇਬ ਦੇ ਅਨੁਕੂਲ ਹੋਣ ਅਤੇ ਉਨ੍ਹਾਂ ਨੂੰ ਇਨ੍ਹਾਂ ਦਵਾਈਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਪਹਿਲਾਂ ਤੋਂ ਹੋਵੇ। ਉਨ੍ਹਾਂ ਕਿਹਾ ਕਿ ਫ਼ਾਰਮੇਸੀ ਖੇਤਰ ਦੀਆਂ ਰਿਸਰਚ ਐਂਡ ਡਿਵੈਲਪਮੈਂਟ ਨਾਲ ਜੁੜੀਆਂ ਸੰਸਥਾਵਾਂ ਇਸ ਵਿਚ ਮੋਹਰੀ ਭੂਮਿਕਾ ਅਦਾ ਕਰਨ। ਸੁਸਾਇਟੀ ਆਫ ਫਾਰਮਾਸੂਟੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਸਕੱਤਰ ਡਾ. ਉਪੇਂਦਰ ਨਗੈਚ ਨੇ ਇਸ ਮੌਕੇ ਆਪਣੀ ਸੋਸਾਇਟੀ ਵੱਲੋਂ ਫਾਰਮੇਸੀ ਖੇਤਰ ’ਚ ਨਵੇਂ ਖੋਜ ਅਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸੀਜੀਸੀ ਲਾਂਡਰਾਂ ਅਤੇ ਹੋਰਨਾਂ ਵਿਦਿਅਕ ਸੰਸਥਾਵਾਂ ਤੋਂ ਪਹੁੰਚੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਆਈਟਮਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ