ਐਰੋਟ੍ਰੋਪੋਲਿਸ ਪ੍ਰੋਜੈਕਟ: ਗਮਾਡਾ 20 ਜੁਲਾਈ ਨੂੰ ਸੁਣਾਏਗਾ 3,536 ਏਕੜ ਜ਼ਮੀਨ ਦਾ ਐਵਾਰਡ

ਨਬਜ਼-ਏ-ਪੰਜਾਬ, ਮੁਹਾਲੀ, 17 ਜੁਲਾਈ 2026:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਅਹਿਮ ਹਾਊਸਿੰਗ ਪ੍ਰੋਜੈਕਟ ‘ਐਰੋਟ੍ਰੋਪੋਲਿਸ ਐਕਸਟੈਂਸ਼ਨ’ ਹੁਣ ਆਪਣੇ ਆਖਰੀ ਪੜਾਅ ਵਿਚ ਪਹੁੰਚ ਗਿਆ ਹੈ। ਗਮਾਡਾ ਨੇ ਆਪਣੇ ਇਸ ਵੱਕਾਰੀ ਪ੍ਰੋਜੈਕਟ ਦੇ ਬਲਾਕ ‘ਈ’ ਤੋਂ ‘ਆਈ’ ਅਧੀਨ ਆਉਂਦੇ ਅੱਠ ਪਿੰਡਾਂ ਦੀ ਲਗਭਗ 3,536 ਏਕੜ ਜ਼ਮੀਨ ਐਕਵਾਇਰ ਕਰਨ ਲਈ ਐਵਾਰਡ ਸੁਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਮੀਨ ਮਾਲਕਾਂ ਅਤੇ ਦਾਅਵੇਦਾਰਾਂ ਨੂੰ 20 ਜੁਲਾਈ ਨੂੰ ਮੁਹਾਲੀ ਦੇ ਫੇਜ਼-8 ਸਥਿਤ ਪੁੱਡਾ ਭਵਨ ਵਿਖੇ ਬੁਲਾਇਆ ਗਿਆ ਹੈ, ਜਿੱਥੇ ਇਸ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਅਧਿਕਾਰਤ ਐਵਾਰਡ ਘੋਸ਼ਿਤ ਕੀਤਾ ਜਾਵੇਗਾ। ਮੁਹਾਲੀ ਦੇ ਜਿਨ੍ਹਾਂ ਅੱਠ ਪਿੰਡਾਂ ਦੀ ਐਰੋਟ੍ਰੋਪੋਲਿਸ ਐਕਸਟੈਂਸ਼ਨ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਪਿੰਡ ਬਾਕਰਪੁਰ, ਕੁਰੜੀ, ਬੜੀ, ਪੱਤੋਂ, ਛੱਤ, ਕਿਸ਼ਨਪੁਰਾ, ਮੱਟਰਾਂ ਅਤੇ ਸਿਆਊ ਸ਼ਾਮਲ ਹਨ।
ਹਾਲਾਂਕਿ ਗਮਾਡਾ ਵੱਲੋਂ ਮੁਆਵਜ਼ੇ ਦੀਆਂ ਅਧਿਕਾਰਤ ਦਰਾਂ ਬਾਰੇ ਅਜੇ ਤਾਈਂ ਕੋਈ ਅੰਤਿਮ ਐਲਾਨ ਨਹੀਂ ਕੀਤਾ ਗਿਆ ਹੈ, ਪਰ ਕਿਸਾਨਾਂ ਅਤੇ ਇਲਾਕੇ ਦੇ ਪ੍ਰਾਪਰਟੀ ਬਾਜ਼ਾਰ ਵਿਚ ਇਹ ਚਰਚਾ ਪੂਰੇ ਜ਼ੋਰਾਂ ‘ਤੇ ਹੈ ਕਿ ਇਹ ਮੁਆਵਜ਼ਾ 6 ਤੋਂ 8 ਕਰੋੜ ਰੁਪਏ ਪ੍ਰਤੀ ਏਕੜ ਦੇ ਵਿਚਕਾਰ ਹੋ ਸਕਦਾ ਹੈ। ਮੁਆਵਜ਼ੇ ਦੀ ਅਸਲ ਅਤੇ ਸਹੀ ਰਕਮ 20 ਜੁਲਾਈ ਨੂੰ ਐਵਾਰਡ ਸੁਣਾਏ ਜਾਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।
ਐਕਵਾਇਰ ਜ਼ਮੀਨ ਨਾਲ ਸਬੰਧਤ ਦਾਅਵਿਆਂ, ਇਤਰਾਜ਼ਾਂ ਅਤੇ ਮਾਲਕੀ ਹੱਕਾਂ ਦੇ ਝਗੜਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਗਮਾਡਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਨਾਲ ਮੁਹਾਲੀ ਕੌਮਾਂਤਰੀ ਏਅਰਪੋਰਟ ਖੇਤਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਐਰੋਟ੍ਰੋਪੋਲਿਸ ਪ੍ਰੋਜੈਕਟ ਪੰਜਾਬ ਸਰਕਾਰ ਦੀਆਂ ਸਭ ਤੋਂ ਵੱਡੀਆਂ ਸ਼ਹਿਰੀ ਵਿਕਾਸ ਯੋਜਨਾਵਾਂ ਵਿਚੋਂ ਇੱਕ ਹੈ। ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਵਿਕਸਿਤ ਹੋ ਰਹੇ ਇਸ ਹਿੱਸੇ ਵਿਚ ਇਹ ਸਭ ਕੁੱਝ ਯੋਜਨਾਬੱਧ ਕੀਤਾ ਗਿਆ ਹੈ।
ਅਤਿ-ਆਧੁਨਿਕ ਰਿਹਾਇਸ਼ੀ ਸੈਕਟਰ, ਕਮਰਸ਼ੀਅਲ ਹੱਬ ਅਤੇ ਬਿਜ਼ਨਸ ਸੈਂਟਰ, ਸੰਸਥਾਗਤ ਖੇਤਰ, ਚੌੜੀਆਂ ਸੜਕਾਂ, ਗਰੀਨ ਬੈਲਟ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਜ਼ਮੀਨ ਦੀ ਪ੍ਰਕਿਰਿਆ ਪੂਰੀ ਹੁੰਦੇ ਹੀ ਇਸ ਖੇਤਰ ਵਿਚ ਰੀਅਲ ਐਸਟੇਟ ਗਤੀਵਿਧੀਆਂ ਤੇਜ਼ ਹੋਣਗੀਆਂ ਅਤੇ ਵੱਡੇ ਨਿਵੇਸ਼ ਆਉਣ ਦੀ ਉਮੀਦ ਹੈ।
ਬਾਕਸ:
“ਗਮਾਡਾ ਦੇ ਮੈਗਾ ਹਾਊਸਿੰਗ ਐਰੋਟ੍ਰੋਪੋਲਿਸ ਐਕਸਟੈਂਸ਼ਨ ਪ੍ਰੋਜੈਕਟ ਤਹਿਤਮੁਹਾਲੀ ਦੇ ਅੱਠ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਨਿਯਮਾਂ ਅਨੁਸਾਰ ਪੂਰੀ ਕੀਤੀ ਜਾ ਰਹੀ ਹੈ ਅਤੇ 20 ਜੁਲਾਈ ਨੂੰ ਸਬੰਧਤ ਕਿਸਾਨਾਂ ਦੀ ਮੌਜੂਦਗੀ ਸਬੰਧਤ ਜ਼ਮੀਨ ਦਾ ਐਵਾਰਡ ਘੋਸ਼ਿਤ ਕਰ ਦਿੱਤਾ ਜਾਵੇਗਾ।” ਸਬੰਧਤ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਦੇ ਇਤਰਾਜ਼ ਪਹਿਲਾਂ ਹੀ ਸੁਣੇ ਜਾ ਚੁੱਕੇ ਹਨ। ਇਹ ਪ੍ਰੋਜੈਕਟ ਸਿਰੇ ਚੜ੍ਹਨ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਵੇਗਾ ਅਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਰੋਹਿਤ ਜਿੰਦਲ, ਐਲਏਸੀ, ਗਮਾਡਾ

Load More Related Articles
Load More By Nabaz-e-Punjab
Load More In Development and Work

Check Also

ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੀ ਉਸਾਰੀ ਜਲਦ ਸ਼ੁਰੂ ਹੋਵੇਗੀ: ਹਰਪਾਲ ਚੀਮਾ

ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੀ ਉਸਾਰੀ ਜਲਦ ਸ਼ੁਰੂ ਹੋਵੇਗੀ: ਹਰਪਾਲ ਚੀਮਾ ਵਿੱਤ ਮੰਤਰੀ ਹਰਪਾਲ ਚ…