ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਇਨਾਮਾਂ ਦੀ ਵੰਡ ਕੀਤੀ
ਨਬਜ਼-ਏ-ਪੰਜਾਬ, ਮੁਹਾਲੀ, 28 ਅਕਤੂਬਰ:
ਸਕੂਲ ਸਿੱਖਿਆ ਵਿਭਾਗ ਦੀਆਂ 69ਵੀਆਂ ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਹੋ ਰਹੇ ਸ਼ੂਟਿੰਗ ਮੁਕਾਬਲੇ ਅੱਜ ਸਥਾਨਕ ਫੇਜ਼-6 ਦੀ ਸ਼ੂਟਿੰਗ ਰੇਂਜ ਵਿੱਚ ਮੁਕੰਮਲ ਸ਼ੁਰੂ ਹੋਏੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਵਿੱਚ ਜੇਤੂ ਰਹਿਣ ਵਾਲੇ ਸ਼ੂਟਰਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਕਰਵਾਏ ਇਨ੍ਹਾਂ ਸ਼ੂਟਿੰਗ ਮੁਕਾਬਲਿਆਂ ਦੇ ਓਪਨ ਸਾਈਟ ਏਅਰ ਰਾਈਫ਼ਲ ਮੁਕਾਬਲੇ ਦੇ 14 ਸਾਲ ਵਰਗ ਦੇ ਲੜਕਿਆਂ ਦੇ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ (ਰੂਪਨਗਰ) ਨੇ ਪਹਿਲਾ,ਅਸ਼ਵਜੀਤ ਸਿੰਘ ਰੂਪਨਗਰ ਨੇ ਦੂਜਾ ਤੇ ਫਤਿਹਵੀਰ ਸਿੰਘ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ ਇਸ ਵਰਗ ਵਿੱਚ ਸੁਰਵੀਨ ਰਾਜਪੂਤ ਸੰਗਰੂਰ ਨੇ ਪਹਿਲਾ,ਖੁਸ਼ਨੂਰ ਕੌਰ ਮਾਨਸਾ ਨੇ ਦੂਜਾ ਤੇ ਜਸਕੀਰਤ ਕੌਰ ਝੱਲੀਆਂ ਕਲਾਂ (ਰੂਪਨਗਰ) ਤੀਜਾ ਸਥਾਨ ਹਾਸਲ ਕੀਤਾ।
ਇਸ ਮੁਕਾਬਲੇ ਦੇ 17 ਸਾਲ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਅੰਸ਼ਦੀਪ ਸਿੰਘ ਰੂਪਨਗਰ, ਹਰਵੀਰ ਸਿੰਘ ਸੰਗਰੂਰ ਤੇ ਨਵਤਾਰ ਸਿੰਘ ਸੰਗਰੂਰ ਲੜਕੀਆਂ ਦੇ ਵਰਗ ਵਿੱਚ ਮਹਿਕਦੀਪ ਕੌਰ ਝੱਲੀਆਂ ਕਲਾਂ (ਰੂਪਨਗਰ), ਕਰਮ ਸੁੱਖੀ ਕੌਰ ਬਠਿੰਡਾ ਤੇ ਓਨਮ ਗੁਪਤਾ ਪਟਿਆਲਾ ਅਤੇ 19 ਸਾਲ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਗੁਰਕੀਰਤ ਸਿੰਘ ਝੱਲੀਆਂ, ਸੁਮਰੀਤ ਸਿੰਘ ਬਠਿੰਡਾ ਤੇ ਹਰਸ਼ਦੀਪ ਸਿੰਘ ਪਟਿਆਲਾ ਜਦਕਿ ਲੜਕੀਆਂ ਦੇ ਇਸ ਵਰਗ ਵਿੱਚ ਗੀਤਾਂਜਲੀ ਪਟਿਆਲਾ, ਰਮਜ ਕੌਰ ਪਟਿਆਲਾ ਤੇ ਜਸ਼ਨਪ੍ਰੀਤ ਕੌਰ ਝੱਲੀਆਂ ਕਲਾਂ (ਰੂਪਨਗਰ) ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਪੀਪ ਸਾਈਟ ਏਅਰ ਰਾਈਫ਼ਲ ਦੇ ਵਿਅਕਤੀਗਤ ਮੁਕਾਬਲਿਆਂ ਦੇ ਲੜਕਿਆਂ ਦੇ 14 ਸਾਲ ਵਰਗ ਵਿੱਚ ਬਿਕਰਮਜੀਤ ਸਿੰਘ ਗੁਰਦਾਸਪੁਰ, ਲੜਕੀਆਂ ਦੇ ਵਰਗ ਵਿੱਚ ਨਮ੍ਹਾ ਪਟਿਆਲਾ, 17ਸਾਲ ਦੇ ਲੜਕਿਆਂ ਦੇ ਵਰਗ ਵਿੱਚ ਅਵਰਾਜ ਸਿੰਘ ਪਟਿਆਲਾ ਤੇ ਜਸਹਰ ਕੌਰ ਪਟਿਆਲਾ ਅਤੇ 19 ਸਾਲ ਵਰਗ ਦੇ ਲੜਕਿਆਂ ’ਚੋਂ ਆਂਸ਼ਲ ਬੱਤਰਾ ਤੇ ਲੜਕੀਆਂ ਵਿਚੋਂ ਹਰਜੋਤ ਕੌਰ ਕਪੂਰਥਲਾ ਅੱਵਲ ਰਹੇ। ਇਨਾਮ ਵੰਡ ਸਮਾਗਮ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਇਨਾਮਾਂ ਦੀ ਵੰਡ ਕਰਦਿਆਂ ਜੇਤੂ ਸ਼ੂਟਰਾਂ ਨੂੰ ਸਨਮਾਨਿਤ ਕੀਤਾ। ਇਸੇ ਦੌਰਾਨ ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਜੇਤੂ ਰਹਿਣ ਵਾਲੇ ਸ਼ੂਟਰ ਭੁਪਾਲ ਤੇ ਇੰਦੌਰ ਵਿੱਚ ਹੋਣ ਵਾਲੇ ਕੌਮੀ ਪੱਧਰ ਦੇ ਸਕੂਲ ਮੁਕਾਬਲਿਆ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ।
ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੋਗਰਾ ਬਲਵਿੰਦਰ ਸਿੰਘ ਬੈਂਸ, ਸ਼ੂਟਿੰਗ ਕੋਚ ਸੁਪਰੀਤ ਸਿੰਘ, ਮਨਕਰਨ ਸਿੰਘ, ਸੰਯਮ ਬਾਗਲਾ, ਬਲਵਿੰਦਰ ਸਿੰਘ ਮਾਨਸਾ, ਪਵਨ ਕੰਬੋਜ, ਕ੍ਰਿਸ਼ਨ ਮਹਿਤਾ, ਨਵਦੀਪ ਚੌਧਰੀ, ਅੰਕੁਰ ਖਰਬੰਦਾ, ਹਰਪ੍ਰੀਤ ਸਿੰਘ, ਸ਼ਿਵਮ ਕਾਕੜੀਆ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਖੇਡ ਅਧਿਆਪਕ ਵੀ ਹਾਜ਼ਰ ਸਨ।