ਸਲਾਨਾ ਜੋੜ ਮੇਲ ਨੂੰ ਸਮਰਪਿਤ ਲਾਇਆ ਖੂਨਦਾਨ ਕੈਂਪ

ਖੂਨਦਾਨ ਕਰਨ ਨਾਲ ਹਾਰਟ ਅਟੈਕ ਦਾ ਖਤਰਾ ਘੱਟਦਾ: ਰੋਹਿਤ ਸਿੰਘ

ਨਬਜ-ਏ-ਪੰਜਾਬ, ਪਟਿਆਲਾ 17 ਅਗਸਤ:
ਜਾਗਦੇ ਰਹੋ ਕਲੱਬ ਪਟਿਆਲਾ ਨੇ ਸਲਾਨਾ ਜੋੜ ਮੇਲ ਨੂੰ ਸਮਰਪਿਤ ਵਿੱਕੀ ਸਟੂਡੀਓ ਦੇ ਵਿਸੇਸ਼ ਸਹਿਯੋਗ ਸਦਕਾ ਗੁ:ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਲੁਧਿਆਣਾ ਦੇ ਬਾਹਰ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਰੋਹਿਤ ਸਿੰਘ ਅਤੇ ਹਰਕਿਰਤ ਸਿੰਘ ਮੋਤੀ ਨੇ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ 60 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਰੋਹਿਤ ਸਿੰਘ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਹਾਰਟ ਅਟੈਕ ਦਾ ਖਤਰਾ ਘੱਟਦਾ ਹੈ।ਜੇਕਰ ਸਾਡਾ ਖੂਨ ਗਾੜਾ ਹੁੰਦਾ ਹੈ,ਤਾਂ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ।
ਖੂਨਦਾਨ ਮਹਾਂਦਾਨ ਹੈ,ਖੂਨ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ,ਇਸ ਨੂੰ ਕਦੇ ਵੀ ਬਣਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਿੱਕੀ ਸਟੂਡੀਓ,ਬੰਟੀ, ਸੁਖਵਿੰਦਰ ਸਿੰਘ ਬਰਨਾਲਾ, ਬਿਕਰਮ ਸਿੰਘ, ਅਰਸ਼ਦੀਪ ਸਿੰਘ, ਦਲਭੰਜਨ ਸਿੰਘ ਅਤੇ ਹੈਪੀ ਜਰਗੜੀ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…