Share on Facebook Share on Twitter Share on Google+ Share on Pinterest Share on Linkedin ਸੀਬੀਐਸਈ ਵੱਲੋਂ ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ‘ਐਕਟਿਵ ਲਰਨਿੰਗ’ ’ਤੇ ਵਰਕਸ਼ਾਪ ਦਾ ਆਯੋਜਨ ਟਰਾਈ ਸਿਟੀ ਦੇ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਵਰਕਸ਼ਾਪ ਵਿੱਚ ਲਿਆ ਹਿੱਸਾ ਨਬਜ਼-ਏ-ਪੰਜਾਬ, ਮੁਹਾਲੀ, 3 ਜੁਲਾਈ: ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਕੇਂਦਰੀ ਮਾਧਿਅਮ ਸਿੱਖਿਆ ਬੋਰਡ ਯਾਨੀ ਸੀਬੀਐੱਸਈ ਵੱਲੋਂ ਆਯੋਜਿਤ ‘ਐਕਟਿਵ ਲਰਨਿੰਗ’ ਵਿਸ਼ੇ ’ਤੇ ਕੈਪੈਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ। ਇਸ ਦਾ ਉਦੇਸ਼ ਅਧਿਆਪਕਾਂ ਨੂੰ ਵਿਦਿਆਰਥੀ-ਕੇਂਦਰਿਤ ਆਧੁਨਿਕ ਪ੍ਰਾਠਕਰਮਾਂ ਦੇ ਢੰਗਾਂ ਨਾਲ ਸਮਰੱਥ ਕਰਨਾ ਸੀ। ਇਹ ਸੈਸ਼ਨ ਸੀਬੀਐਸਈ ਦੇ ਰਿਸੋਰਸ ਪਰਸਨਜ਼ ਪ੍ਰਿੰਸੀਪਲ ਜਸਮੀਤ ਕੌਰ ਅਤੇ ਨਿਤਿਕਾ ਮਹਿਤਾ ਪੀਜੀਟੀ, ਪੈਰਾਗਨ ਸੀਨੀਅਰ ਸੈਕੰਡਰੀ ਸਕੂਲ, ਮੁਹਾਲੀ ਵੱਲੋਂ ਲੀਡ ਕੀਤਾ ਗਿਆ। ਇਸ ਦੌਰਾਨ ਦੋਵਾਂ ਸਿੱਖਿਆਂ ਸ਼ਾਸਤਰੀਆਂ ਵੱਲੋਂ ਅਨੁਭਵ ਆਧਾਰਿਤ ਸਿੱਖਿਆਂ, ਆਲੋਚਨਾਤਮਿਕ ਸੋਚ ਅਤੇ ਸਹਿਯੋਗਾਤਮਕ ਪਾਠਸ਼ਾਲਾ ਢੰਗਾਂ ’ਤੇ ਵਿਚਾਰਸ਼ੀਲ ਅਤੇ ਜਾਣਕਾਰੀ ਭਰਪੂਰ ਸੈਸ਼ਨ ਦਿੱਤੇ ਗਏ। ਇਸ ਵਰਕਸ਼ਾਪ ਵਿਚ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਤੋ ਆਏ ਅਨੇਕ ਸਕੂਲਾਂ ਦੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਜਦੋਂਕਿ ਵਰਕਸ਼ਾਪ ਰਾਹੀਂ ਉਨ੍ਹਾਂ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਅਨੁਕੂਲ ਅਧਿਆਪਨ ਢੰਗਾਂ ਦੀ ਸਾਂਝ ਪਾਈ। ਇਸ ਮੌਕੇ ਸਕੂਲ ਦੀ ਫਾਊਂਡਰ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਬੇਦੀ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇੱਕ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੀ ਬਿਹਤਰੀਨ ਸਿੱਖਿਆਂ ਲਈ ਹਮੇਸ਼ਾ ਅੱਪ-ਟੂ-ਡੇਟ ਰਹਿਣਾ ਚਾਹੀਦਾ ਹੈ। ਜਦਕਿ ਗਿਆਨ ਜੋਤੀ ਵਿਚ ਅਸੀਂ ਸਦਾ ਇਹੀ ਕੋਸ਼ਿਸ਼ਾਂ ਕੀਤੀ ਹੈ ਕਿ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਦੇ ਨਾਲ-ਨਾਲ ਕੁਝ ਨਵਾਂ ਕਰਨ ਅਤੇ ਗੁਣਵੱਤਾ ਪੂਰਨ ਸਿੱਖਿਆ ਵੱਲ ਕਦਮ ਵਧਾਉਂਦੇ ਰਹੀਏ। ਇਸ ਦੌਰਾਨ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ 30 ਐਕਟਿਵ ਲਰਨਿੰਗ ਰਣਨੀਤੀਆਂ ਨਾਲ ਜਾਣੂ ਕਰਵਾਇਆ ਗਿਆ, ਜਿਵੇਂ ਕਿ ਕੇਸ ਸਟੱਡੀ, ਰੋਲ ਪਲੇ, ਗੈਲਰੀ ਵਾਕ, ਸੋਕਰੇਟਿਕ ਸੈਮੀਨਾਰ, ਥਿੰਕ-ਪੇਅਰ-ਸ਼ੇਅਰ ਆਦਿ ਬਾਰੇ ਜਾਣੂ ਕਰਵਾਇਆ ਗਿਆ। ਅਧਿਆਪਕਾਂ ਨੂੰ ਸਮੂਹਾਂ ਵਿਚ ਵੰਡ ਕੇ ਦੋ ਰਣਨੀਤੀਆਂ ’ਤੇ ਪ੍ਰੈਜ਼ਨਟੇਸ਼ਨ ਤਿਆਰ ਕਰਨ ਲਈ ਕਿਹਾ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਵਿਵਹਾਰਿਕ ਅਭਿਆਸ ਦੇ ਨਾਲ ਸੰਕਲਪਾਂ ਦੀ ਠੋਸ ਸਮਝ ਮਿਲੀ। ਵਰਕਸ਼ਾਪ ਨੇ ਅਧਿਆਪਕਾਂ ਨੂੰ ਐਕਟਿਵ ਲਰਨਿੰਗ ਦੇ ਰੂਪਾਂ, ਤਰੀਕਿਆਂ ਅਤੇ ਰਣਨੀਤੀਆਂ ਨਾਲ ਅੱਪ-ਟੂ-ਡੇਟ ਕੀਤਾ, ਅਤੇ ਇਕ ਸਮੂਹਿਕ ’ਤੇ ਚਿੰਨ੍ਹਾਤਮਕ ਸਿੱਖਣ ਵਾਲਾ ਮਾਹੌਲ ਉਤਪੰਨ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ