ਨਵਾਂ ਗਰਾਓਂ ਵਿੱਚ ਪਿੰਡਾਂ ਸਮੇਤ ਕੁੱਲ 65 ਤੋਂ 70 ਪ੍ਰਤੀਸ਼ਤ ਵੋਟ ਪੋਲ ਹੋਈ

‘ਆਪ’ ਉਮੀਦਵਾਰ ਸੰਧੂ ਵੱਲੋਂ ਵੋਟਰਾਂ ਦਾ ਧੰਨਵਾਦ

ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 4 ਫਰਵਰੀ:
ਨਵਾਂ ਗਰਾਓਂ ਨਗਰ ਪੰਚਾਇਤ ਅਧੀਨ ਆਉਂਦੇ ਖੇਤਰ ਵਿੱਚ 62 ਫੀਸਦੀ ਤੋਂ 85 ਫੀਸਦੀ ਤੋਂ ਵੱਧ ਮਤਦਾਨ ਹੋਇਆ। ਓਵਰਆਲ 68 ਫੀਸਦੀ ਮਤਦਾਨ ਹੋਇਆ। ਜਿਸ ਦੌਰਾਨ ਸਵੇਰ ਤੋਂ ਹੀ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ ਅਤੇ ਸ਼ਾਮ ਤੱਕ ਲੋਕਾਂ ਦਾ ਜੋਸ਼ ਠੰਢਾ ਨਹੀਂ ਹੋਇਆ।
ਇਸ ਦੌਰਾਨ ਕਸਬਾ ਕਾਂਸਲ ਸਥਿਤ ਬੂਥ ’ਤੇ ਵੋਟ ਪਾਉਣ ਤੋਂ ਬਾਅਦ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਰੜ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਨੇ ਹਲਕਾ ਵਾਸੀਆਂ ਦਾ ਆਪਸੀ ਪਿਆਰ ਸਦਕਾ ਵੋਟਾਂ ਪਾਉਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਥੇ ਉਹ ਲੋਕਾਂ ਵੱਲੋਂ ਸਾਂਤੀ ਮਹੌਲ ਬਣਾਈ ਰੱਖਣ ਅਤੇ ਵੱਧ ਚੜ੍ਹ ਕੇ ਵੋਟਾਂ ਪਾਉਣ ਲਈ ਉਨ੍ਹਾਂ ਦਾ ਦਿੱਲੋਂ ਧੰਨਵਾਦ ਕਰਦੇ ਹਨ। ਉਥੇ ਉਨ੍ਹਾਂ ਵੱਡੀ ਗਿਣਤੀ ਪੋਲ ਹੋਈਆਂ ਵੋਟਾਂ ਨੂੰ ਲੋਕਾਂ ਵੱਲੋਂ ‘ਆਪ’ ਦੇ ਹੱਕ ਵਿੱਚ ਦਿੱਤਾ ਫਤਵਾ ਸਮਝਦੇ ਹਨ। ਸ੍ਰੀ ਸੰਧੂ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਵਰਕਰਾਂ ਨੂੰ ਕਈ ਥਾਵਾਂ ’ਤੇ ਸਰਕਾਰੀ ਅਮਲੇ ਵੱਲੋਂ ਪ੍ਰੇਸ਼ਾਨੀਆਂ ਪੇਸ਼ ਆਈਆਂ ਹਨ, ਪਰ ਫਿਰ ਵੀ ਆਪਸੀ ਸਹਿਯੋਗ ਸਦਕਾ ਮਹੌਲ ਆਸ ਤੋਂ ਵੱਧ ਅਸਰਦਾਇਕ ਰਿਹਾ ਹੈ, ਜੋ ਹਲਕੇ ਦੀ ਵੋਟਰਾਂ ਦੀ ਉਚੀ ਸੁੱਚੀ ਅਤੇ ਸੂਝਬੂਝ ਕਾਰਨ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਬੜੇ ਦਾਅਵੇ ਨਾਲ ਕਿਹਾ ਕਿ ਵੱਧ ਮਤਦਾਨ ਇਸ ਗੱਲ ਵੱਲ ਇਸਾਰਾ ਕਰਦਾ ਹੈ ਕਿ ਰਾਜ ਦੇ ਲੋਕ ਸੱਤਾ ਪਰਿਵਰਤਨ ਚਾਹੁੰਦੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…