Share on Facebook Share on Twitter Share on Google+ Share on Pinterest Share on Linkedin ਪ੍ਰਭ ਆਸਰਾ ਦੇ ਯਤਨਾਂ ਸਦਕਾ ਆਪਣੇ ਪਰਿਵਾਰਾਂ ਨੂੰ ਮਿਲੇ 5 ਲਵਾਰਿਸ ਵਿਅਕਤੀ ਭਾਵੁਕਤਾ ਨਾਲ ਆਪਣਿਆਂ ਨੂੰ ਮਿਲੇ ਲਵਾਰਿਸ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਫਰਵਰੀ: ਸਥਾਨਕ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਲਵਾਰਿਸ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਦੀ ਦੇਖ ਰੇਖ ਵਿਚ ਇੱਕ ਟੀਮ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਅਗਵਾਈ ਵਿਚ ਵੱਖ ਵੱਖ ਸੂਬਿਆਂ ਵਿੱਚ ਪੰਜ ਅੌਰਤਾਂ ਨੂੰ ਅਪਣਿਆਂ ਨਾਲ ਮਿਲਾ ਕੇ ਵਾਪਸ ਪਰਤ ਆਈ, ਇਸ ਦੌਰਾਨ ਲਵਾਰਿਸ਼ ਪ੍ਰਾਣੀ ਆਪਣਿਆਂ ਨੂੰ ਬੜੀ ਭਾਵੁਕਤਾ ਨਾਲ ਮਿਲਕੇ ਖੁਸ਼ ਹੋਏ। ਇਸ ਸਬੰਧੀ ਗਲਬਾਤ ਕਰਦਿਆਂ ਸੰਸਥਾ ਦੇ ਮੁਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸੰਸਥਾ ਵਿਚ ਰਹਿਣ ਵਾਲੀਆਂ ਪੰਜ ਅੌਰਤਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚਾਹੁੰਦਿਆਂ ਹੋਏ ਵੀ ਉਨ੍ਹਾਂ ਨੂੰ ਲੈਣ ਲਈ ਸੰਸਥਾ ਪਹੁੰਚ ਨਹੀਂ ਸਕਦੇ ਸਨ ਤੇ ਇੰਨੀ ਦੂਰ ਬੈਠੇ ਇਨ੍ਹਾਂ ਪ੍ਰਾਣੀਆਂ ਦੇ ਵਿਛੋੜੇ ਦੀ ਪੀੜ ਝੱਲ ਰਹੇ ਸਨ। ਪ੍ਰਬੰਧਕਾਂ ਵੱਲੋਂ ਇੱਕ ਐਂਬੂਲੈਂਸ ਗੱਡੀ ਰਾਂਹੀ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਅਗਵਾਈ ਵਿਚ ਇੱਕ ਟੀਮ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਆਸਾਮ ਲਈ 5 ਫਰਵਰੀ ਨੂੰ ਰਵਾਨਾ ਕੀਤੀ ਗਈ ਸੀ ਜਿਥੇ ਪੰਜ ਅੌਰਤਾਂ ਨੂੰ ਉਨ੍ਹਾਂ ਦੇ ਆਪਣਿਆਂ ਨਾਲ ਮਿਲਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਇਨ੍ਹਾਂ ਪ੍ਰਾਣੀਆਂ ਨੂੰ ਆਪਣਿਆਂ ਨਾਲ ਮਿਲਾਉਣ ਲਈ ਲਗਭਗ 6 ਹਜ਼ਾਰ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਵਿਧਵਾ ਅਮੀਆ ਦਾਸ (50) ਨੂੰ ਥਾਣਾ ਅਮਗੂਰੀ ਜਿਲ੍ਹਾ ਸ਼ਿਵਸਾਗਰ ਸੂਬਾ ਆਸਾਮ ਵਿਖੇ ਡੀ.ਐਲ.ਐਸ.ਏ ਮੁਹਾਲੀ ਦੇ ਸਹਿਯੋਗ ਨਾਲ ਉਸਦੇ ਬੱਚਿਆਂ ਨਾਲ ਮਿਲਾਇਆ ਗਿਆ ਅਤੇ ਅਨੀਤਾ (30) ਤੇ ਉਸ ਦੇ 4 ਸਾਲਾ ਲੜਕੇ ਨੂੰ ਪਿੰਡ ਆਲਮਪੁਰ ਜਿਲ੍ਹਾ ਅੰਬੇਡਕਰ ਨਗਰ ਉੱਤਰ ਪ੍ਰਦੇਸ਼ ਵਿਖੇ ਸੰਮਨਪੁਰ ਦੀ ਪੁਲਿਸ ਦੇ ਸਹਿਯੋਗ ਨਾਲ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲਾਇਆ ਗਿਆ ਜਿਥੇ ਉਸ ਦੇ ਪਿਤਾ ਜੋ ਕਿ ਸਰੀਰਕ ਪੱਖੋਂ ਅਪਾਹਿਜ ਹੋਣ ਕਾਰਨ ਮੰਜੇ ਤੇ ਪਿਆ ਸੀ, ਇਸ ਦੌਰਾਨ ਮਹੌਲ ਭਾਵੁਕਤਾ ਭਰਿਆ ਹੋ ਗਿਆ। ਇਸੇ ਤਰ੍ਹਾਂ ਮਹਿਲਾ ਮੌਰਜੀਨਾ (32) ਜਿਲ੍ਹਾ ਨੌਗਾਓ ਆਸਾਮ ਵਿਖੇ ਡੀ.ਐਲ.ਐਸ.ਏ ਮੁਹਾਲੀ ਦੇ ਸਹਿਯੋਗ ਨਾਲ ਨੌਗਾਓ ਵਿਖੇ ਛੱਡਿਆ ਗਿਆ, ਪਿੰਕੀ (28) ਜੋ ਕਿ 2102 ਵਿਚ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਈ ਗਈ ਸੀ ਨੂੰ ਕਲਕੱਤਾ ਪੱਛਮੀ ਬੰਗਾਲ ਆਪਣਿਆਂ ਦੇ ਸਪੁਰਦ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੇ ਲਵਾਰਸ ਪ੍ਰਾਣੀਆਂ ਦੀ ਸੇਵਾ ਸੰਭਾਲ ਅਤੇ ਪੁਨਰਵਾਸ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਅਜਿਹੇ ਨਾਗਰਿਕ ਠੀਕ ਹੋਣ ਉਪਰੰਤ ਆਪਣੀ ਜਿੰਦਗੀ ਮੁੜ ਆਦਰ ਤੇ ਸਤਿਕਾਰ ਵਾਲੀ ਜੀਅ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ