ਪਿੰਡ ਮਟੌਰ ਤੋਂ ਲਾਪਤਾ 4 ਨਾਬਾਲਗ ਕੁੜੀਆਂ 2 ਮੁੰਡਿਆਂ ਸਮੇਤ ਲੁਧਿਆਣਾ ਤੋਂ ਬਰਾਮਦ

ਮੁਹਾਲੀ ਅਦਾਲਤ ਨੇ ਲੜਕੀਆਂ ਘਰਦਿਆਂ ਦੇ ਹਵਾਲੇ ਕੀਤੀਆਂ, ਦੋਵੇਂ ਮੁਡਿਆਂ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਕੁਝ ਦਿਨ ਪਹਿਲਾਂ ਪਿੰਡ ਮਟੌਰ ਤੋਂ ਲਾਪਤਾ ਹੋਈਆਂ 4 ਨਾਬਾਲਗ ਕੁੜੀਆਂ ਨੂੰ ਦੋ ਮੁੰਡਿਆਂ ਸਮੇਤ ਲੁਧਿਆਣਾ ਤੋਂ ਪੁਲੀਸ ਨੇ ਬਰਾਮਦ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਨੇਹਾ ਸੂਦ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਟੌਰ ਪਿੰਡ ਦੀਆਂ ਚਾਰ ਨਾਬਾਲਗ ਕੁੜੀਆਂ ਕੁਝ ਦਿਨ ਪਹਿਲਾਂ ਲਾਪਤਾ ਹੋ ਗਈਆਂ ਸਨ, ਇਹਨਾਂ ਕੁੜੀਆਂ ਨੂੰ ਦੋ ਮੁੰਡੇ ਵਰਗਲਾ ਕੇ ਲੈ ਗਏ ਸਨ। ਜਿਹਨਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਮਨੂੰ ਵਾਸੀ ਪਿੰਡ ਮੀਆਂਪੁਰ ਜਿਲ੍ਹਾ ਤਰਨਤਾਰਨ ਹਾਲ ਵਾਸੀ ਸੈਕਟਰ-71 ਅਤੇ ਰਵੀ ਕੁਮਾਰ ਵਾਸੀ ਯੂ ਪੀ ਹਾਲ ਵਾਸੀ ਫੇਜ਼-11 ਮੁਹਾਲੀ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਇਹ ਮੁੰਡੇ ਇਹਨਾਂ ਕੁੜੀਆਂ ਨੂੰ ਦਿੱਲੀ ਲੈ ਗਏ ਪਰ ਉਥੇ ਇਹਨਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਇਹ ਮੁੰਡੇ ਚਾਰੇ ਨਾਬਾਲਗ ਕੁੜੀਆਂ ਨੂੰ ਲਿੁਧਆਣਾ ਵਿਖੇ ਲੈ ਆਏ। ਲੁਧਿਆਣਾ ਦੇ ਭਗਤ ਸਿੰਘ ਨਗਰ ਦੁੱਗਰੀ ਵਿੱਚ ਕਲ ਹੀ ਇਹਨਾਂ ਨੇ ਇਕ ਕਮਰਾ ਕਿਰਾਏ ਉੱਪਰ ਲਿਆ ਸੀ। ਇਸ ਦੌਰਾਨ ਇਹਨਾਂ ਨੇ ਕੰਬਲ ਤੇ ਹੋਰ ਸਮਾਨ ਵੀ ਇੱਕਠਾ ਕਰ ਲਿਆ ਸੀ। ਇਹਨਾਂ ਚਾਰੇ ਕੁੜੀਆਂ ਵਿਚੋੱ ਇਕ ਕੁੜੀ ਦਾ ਮੋਬਾਇਲ ਚਲਦਾ ਸੀ, ਜਿਸ ਦੀ ਲੋਕੇਸਨ ਪੁਲੀਸ ਨੇ ਟਰੇਸ ਕਰਕੇ ਇਹਨਾਂ ਦਾ ਕਮਰੇ ਦਾ ਪਤਾ ਲਾ ਲਿਆ ਅਤੇ ਛਾਪਾ ਮਾਰ ਕੇ ਇਹਨਾਂ ਨੂੰ ਬਰਾਮਦ ਕਰ ਲਿਆ। ਪੁਲੀਸ ਨੇ ਅੱਜ ਇਹਨਾਂ ਦਾ ਮੈਡੀਕਲ ਕਰਵਾ ਕੇ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਇਹਨਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਪੁਲੀਸ ਅਨੁਸਾਰ ਕੁੜੀਆਂ ਨੇ ਅਦਾਲਤ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਉਕਤ ਨੌਜਵਾਨਾਂ ਨੂੰ ਪਿਆਰ ਕਰਦੀਆਂ ਹਨ ਅਤੇ ਕਾਫੀ ਸਮੇਂ ਉਹ ਇੱਕ ਦੂਜੇ ਨਾਲ ਮਿਲਦੇ ਜੁਲਦੇ ਆ ਰਹੇ ਸਨ। ਕੁੜੀਆਂ ਨੇ ਉਹ ਆਪਣੀ ਮਰਜ਼ੀ ਨਾਲ ਗਈਆਂ ਸਨ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …