ਜ਼ਿਲ੍ਹਾ ਮੁਹਾਲੀ ਵਿੱਚ ਵਿਧਾਨ ਸਭਾ ਚੋਣਾਂ ਲਈ 726 ਪੋਲਿੰਗ ਬੂਥਾਂ ’ਤੇ 3129 ਚੋਣ ਅਮਲਾ ਤਾਇਨਾਤ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਅਮਲਾ ਚੋਣ ਸਮੱਗਰੀ ਲੈ ਕੇ ਆਪੋ ਆਪਣੇ ਬੂਥਾਂ ’ਤੇ ਪੁੱਜਿਆ: ਮਾਂਗਟ

ਜ਼ਿਲ੍ਹਾ ਮੁਹਾਲੀ ਵਿੱਚ ਪੰਜਾਬ ਪੁਲੀਸ ਤੇ ਪੈਰਾ ਮਿਲਟਰੀ ਫੋਰਸ ਦੇ 3500 ਅਧਿਕਾਰੀ ਤੇ ਜਵਾਨ ਦੇਣਗੇ ਸਖ਼ਤ ਪਹਿਰਾ: ਪੁਲੀਸ ਮੁਖੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਭਲਕੇ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਪੁਰਅਮਨ ਅਮਾਨ ਅਤੇ ਨਿਰਵਿਘਨ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣ ਅਮਲਾ ਅੱਜ ਸ਼ਾਮੀ ਲੋੜੀਂਦੀ ਚੋਣ ਸਮੱਗਰੀ ਲੈ ਕੇ ਆਪੋ ਆਪਣੇ ਬੂਥਾਂ ’ਤੇ ਪੁੱਜ ਗਿਆ ਹੈ। ਲੋਕਾਂ ਦੀ ਸੁਵਿਧਾ ਲਈ ਜ਼ਿਲੇ੍ਹ ਵਿੱਚ 726 ਪੋਲਿੰਗ ਬੂਥ ਬਣਾਏ ਗਏ ਹਨ ਅਤੇ 3129 ਚੋਣ ਕਰਮਚਾਰੀ ਆਪਣੀ ਡਿਊਟੀ ਨਿਭਾਉਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ ਨੇ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪਾਈਆਂ ਜਾ ਸਕਣਗੀਆਂ।
ਸ੍ਰੀ ਮਾਂਗਟ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 6 ਲੱਖ 68 ਹਜ਼ਾਰ 525 ਵੋਟਰ ਹਨ। ਜਿਨ੍ਹਾਂ ’ਚੋਂ 3 ਲੱਖ 52 ਹਜ਼ਾਰ 376 ਪੁਰਸ ਅਤੇ 3 ਲੱਖ 16 ਹਜ਼ਾਰ 127 ਅੌਰਤ ਅਤੇ 22 ਕਿੱਨਰਾਂ ਦੀਆਂ ਵੋਟਾਂ ਹਨ। ਉਨ੍ਹਾਂ ਦੱਸਿਆ ਕਿ ਖਰੜ ਵਿਧਾਨ ਸਭਾ ਹਲਕੇ ਵਿੱਚ ਕੁੱਲ 2 ਲੱਖ 20 ਹਜ਼ਾਰ 994 ਵੋਟਰ ਹਨ। ਜਿਨ੍ਹਾਂ ’ਚੋਂ 1 ਲੱਖ 17 ਹਜ਼ਾਰ 52 ਪੁਰਸ ਅਤੇ 1 ਲੱਖ 3 ਹਜ਼ਾਰ 938 ਅੌਰਤ ਅਤੇ 4 ਅਦਰਜ਼ ਵੋਟਰ ਹਨ। ਜਿਨ੍ਹਾਂ ਲਈ 249 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਪੋਲਿੰਗ ਬੂਥਾਂ ’ਤੇ 996 ਚੋਣ ਕਰਮਚਾਰੀ ਆਪਣੀ ਡਿਊਟੀ ਨਿਭਾਉਣਗੇ। ਹਰੇਕ ਪੋਲਿੰਗ ਬੂਥ ’ਤੇ ਇੱਕ-ਇੱਕ ਪ੍ਰਜਾਈਡਿੰਗ ਅਫ਼ਸਰ ਅਤੇ ਤਿੰਨ-ਤਿੰਨ ਪੋਲਿੰਗ ਅਫ਼ਸਰ ਲਗਾਏ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ ਵਿੱਚ ਕੁੱਲ 2 ਲੱਖ 8 ਹਜ਼ਾਰ 971 ਵੋਟਰ ਹਨ। ਜਿਨ੍ਹਾਂ ਵਿੱਚ 1 ਲੱਖ 9 ਹਜਾਰ 779 ਪੁਰਸ ਅਤੇ 99 ਹਜ਼ਾਰ 183 ਅੌਰਤ ਅਤੇ 9 ਅਦਰਜ਼ ਵੋਟਰਜ਼ ਹਨ। ਜਿਨ੍ਹਾਂ ਲਈ 225 ਪੋਲਿੰਗ ਬੂਥ ਬਣਾਏ ਗਏ। ਇਨ੍ਹਾਂ ਪੋਲਿੰਗ ਬੂਥਾਂ ’ਤੇ 1125 ਚੋਣ ਅਮਲੇ ਕਰਮਚਾਰੀ ਆਪਣੀ ਡਿਊਟੀ ਨਿਭਾਉਣਗੇ। ਡੇਰਾਬੱਸੀ ਵਿੱਚ 2 ਲੱਖ 38 ਹਜ਼ਾਰ 560 ਵੋਟਰ ਹਨ। ਜਿਨ੍ਹਾ ਵਿੱਚ 1 ਲੱਖ 25 ਹਜਾਰ 545 ਪੁਰਸ ਅਤੇ 1 ਲੱਖ 13 ਹਜ਼ਾਰ 6 ਅੌਰਤ ਵੋਟਰ ਅਤੇ 9 ਅਦਰਜ਼ ਵੋਟਰਜ਼ ਹਨ। ਜਿਨ੍ਹਾ ਲਈ 252 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਬੂਥਾਂ ’ਤੇ 1008 ਚੋਣ ਕਰਮਚਾਰੀ ਆਪਣੀ ਡਿਊਟੀ ਨਿਭਾਉਣਗੇ।
ਇਸੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਅਮਨ ਅਤੇ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਮੁੱਚੇ ਜ਼ਿਲ੍ਹੇ ਅੰਦਰ ਕਰੀਬ 3500 ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਫੋਰਸਿਜ਼ ਦੇ ਅਧਿਕਾਰੀ ਅਤੇ ਜਵਾਨ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 39 ਪੈਟਰੋਲੀਅਮ ਪਾਰਟੀਆਂ ਗਸਤ ’ਤੇ ਰਹਿਣਗੀਆਂ, ਪੋਲਿੰਗ ਬੂਥਾਂ ’ਤੇ 16 ਐਸ.ਐਚ.ਓ, 7 ਡੀ.ਐਸ.ਪੀ, 6 ਐਸ.ਪੀ. ਆਪਣੀ ਤਿੱਖੀ ਨਜ਼ਰ ਰੱਖਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 41 ਚੈੱਕ ਨਾਕੇ ਲਗਾਏ ਗਏ ਹਨ ਅਤੇ ਜ਼ਿਲ੍ਹੇ ਵਿੱਚ 83 ਬੂਥ ਸੈਂਸਟਿਵ ਘੋਸ਼ਿਤ ਕੀਤੇ ਗਏ ਹਨ ਜਦੋਂ ਕਿ ਪੋਲਿੰਗ ਸੈਂਟਰ ਕਰੀਟੀਕਲ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਦੌਰਾਨ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਦੀ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…