ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਵੋਟਾਂ ਗਿਣਤੀ ਲਈ 3 ਹਾਲ ਕਮਰਿਆਂ ਦੀ ਵਿਵਸਥਾ ਕੀਤੀ: ਅਨੁਪ੍ਰੀਤਾ ਜੌਹਲ

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ ਮੁਹਾਲੀ, ਖਰੜ ਦੇ ਡੇਰਾਬਸੀ ਦੀਆਂ ਵੋਟਾਂ ਦੀ ਗਿਣਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਬੀਤੀ 4 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਲਈ ਤਿਆਰੀਆਂ ਜੋਰਾਂ ਤੇ ਹਨ ਅਤੇ 11 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਬਣਾਏ ਗਏ ਸਟਰਾਂਗ ਰੂਮ ਵਿੱਚ ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਤਿੰਨ ਹਲਕਿਆਂ ਮੁਹਾਲੀ, ਖਰੜ ਅਤ ਡੇਰਾਬਸੀ ਦੀਆਂ ਵੋਟਾਂ ਲਈ ਪ੍ਰੰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਾਂ ਦੀ ਗਿਣਤੀ ਦਾ ਇਹ ਕੰਮ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਦੀ ਚੌਥੀ ਮੰਜਿਲ ਤੇ ਬਣਾਏ ਗਏ ਸਟਰਾਂਗ ਰੂਮ ਦੇ ਖੇਤਰ ਵਿੱਚ ਬਣੇ ਤਿੰਨ ਵੱਖ ਵੱਖ ਹਾਲਾਂ ਵਿੱਚ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੰਮ ਲਈ ਹਰੇਕ ਵਿਧਾਨਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ 14-14 ਟੇਬਲਾਂ ਲਗਵਾਈਆਂ ਜਾ ਰਹੀਆਂ ਹਨ ਜਿੱਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾ ਵਿੱਚ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਦੌਰਾਨ ਚੋਣ ਲੜਣ ਵਾਲੇ ਉਮੀਦਵਾਰ ਅਤੇ ਉਹਨਾਂ ਦੇ ਵੋਟਿੰਗ ਏਜੰਟ ਵੀ ਮੌਜੂਦ ਰਹਿਣਗੇ। ਵੋਟਾਂ ਦੀ ਗਿਣਤੀ ਦਾ ਕੰਮ 11 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ ਅਤੇ ਉਮੀਦ ਹੈ ਕਿ ਦੁਪਹਿਰ ਤੱਕ ਜਿਲ੍ਹੇ ਦੀਆਂ ਤਿੰਨੇ ਸੀਟਾਂ ਦੇ ਨਤੀਜੇ ਆ ਜਾਣਗੇ।
ਜ਼ਿਕਰਯੋਗ ਹੈ ਕਿ 11 ਮਾਰਚ ਨੂੰ ਮੁਹਾਲੀ ਵਿਧਾਨਸਭਾ ਹਲਕੇ ਦੀਆਂ 225, ਖਰੜ ਹਲਕੇ ਦੇ 249 ਅਤੇ ਡੇਰਾਬਸੀ ਹਲਕੇ ਦੇ 252 ਪੋਲਿੰਗ ਬੂਥਾਂ ਦੀਆਂ ਕੱੁਲ 726 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਕੀਤਾ ਜਾਣਾ ਹੈ। ਮੁਹਾਲੀ ਹਲਕੇ ਲਈ ਜਿੱਥੇ ਗਿਣਤੀ ਦੇ ਕੁਲ 17 ਗੇੜ ਹੋਣਗੇ ਉੱਥੇ ਖਰੜ ਅਤੇ ਡੇਰਾਬਸੀ ਦੀਆਂ ਵਸਟਾ ਦੀ ਗਿਣਤੀ 18-18 ਗੇੜਾਂ ਵਿੱਚ ਮੁਕੰਮਲ ਹੋਵੇਗੀ। ਮੁਹਾਲੀ ਵਿਧਾਨਸਭਾ ਲਈ ਪਹਿਲੇ 16 ਗੇੜਾਂ ਦੌਰਾਨ ਸਾਰੀਆਂ 14 ਟੇਬਲਾਂ ਤੇ ਵੋਟਾਂ ਦੀ ਗਿਣਤੀ ਹੋਵੇਗੀ ਜਦੋੱਕਿ 17ਵੇੱ ਗੇੜ ਵਿੱਚ ਸਿਰਫ ਪਹਿਲੀ ਟੇਬਲ ਤੇ ਹੀ ਗਿਣਤੀ ਹੋਵੇਗੀ। ਖਰੜ ਵਿੱਚ 18 ਗੇੜ ਲਈ 11 ਟੇਬਲਾਂ ਤੇ ਗਿਣਤੀ ਦਾ ਕੰਮ ਹੋਵੇਗਾ ਜਦੋੱਕਿ ਡੇਰਾਬਸੀ ਵਿੱਚ ਸਾਰੀਆਂ ਟੇਬਲਾਂ ਤੇ 18 ਗੇੜ ਦੀ ਗਿਣਤੀ ਹੋਵੇਗੀ। ਵਿਣਤੀ ਕੇਂਦਰ ਦੇ ਅੰਦਰ ਅਤੇ ਬਾਹਰ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਗਏ ਹਨ ਅਤੇ ਪ੍ਰਸ਼ਾਸ਼ਨ ਵਲੋੱ ਪੂਰੀ ਚੌਕਸੀ ਅਤੇ ਪਰਦਰਸ਼ਿਤਾ ਵਰਤੀ ਜਾ ਰਹੀ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੀ ਐਸਡੀਐਮ ਤੇ ਰਿਟਰਨਿੰਗ ਅਫ਼ਸਰ ਸ੍ਰੀਮਤੀ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਗਿਣਤੀ ਕੇਂਦਰ ਦੇ ਅੰਦਰ ਲੱਗਣ ਵਾਲੀਆਂ ਟੇਬਲਾਂ ਤੇ ਹਰੇਕ ਉਮੀਦਵਾਰ ਦੇ ਇੱਕ ਨੁਮਾਇੰਦੇ (ਕੁਲ 14) ਨੂੰ ਬੈਠਣ ਦੀ ਇਜਾਜਤ ਹੋਵੇਗੀ ਅਤੇ ਹਰੇਕ ਮਸ਼ੀਨ ਵਿੱਚ ਵੋਟਾਂ ਦੀ ਗਿਣਤੀ ਤੋੱ ਬਾਅਦ ਉਮੀਦਵਾਰ ਦੇ ਵੋਟਿੰਗ ਏਜੰਟਾਂ ਵੱਲੋਂ ਇਸ ਗਿਣਤੀ ਦੇ ਜਾਇਜ਼ ਤਰੀਕੇ ਨਾਲ ਮੁਕੰਮਲ ਹੋਣ ਸੰਬੰਧੀ ਲਿਖਤੀ ਸਹਿਮਤੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਗਿਣਤੀ ਦੌਰਾਨ ਉਹ ਖੁਦ (ਰਿਟਰਨਿੰਗ ਅਫਸਰ) ਵੀ ਗਿਣਤੀ ਕੇੱਦਰ ਵਿੱਚ ਹਾਜਿਰ ਰਹਿਣਗੇ ਅਤੇ ਉਹਨਾਂ ਦੀ ਟੇਬਲ ਤੇ ਚੋਣ ਲੜਣ ਵਾਲੇ ਉਮੀਦਵਾਰ ਜਾਂ ਉਮੀਦਵਾਰ ਦੇ ਨੁਮਾਇੰਦੇ ਨੂੰ ਬੈਠਣ ਦੀ ਇਜਾਜਤ ਹੋਵੇਗੀ।
ਇਸ ਦੌਰਾਨ ਪੁਲੀਸ ਵੱਲੋਂ ਵੀ ਵੋਟਾਂ ਦੀ ਗਿਣਤੀ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋੱ ਰੋਕਣ ਲਈ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਹਨ। ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਨੇ ਸੰਪਰਕ ਕਰਨ ਤੇ ਕਿਹਾ ਕਿ ਪੁਲੀਸ ਵਲੋੱ ਵੋਟਾਂ ਦੀ ਗਿਣਤੀ ਦੇ ਅਮਲ ਨੂੰ ਅਮਨ ਅਮਾਨ ਨਾਲ ਮੁਕੰਮਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਸਬੰਧੀ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…