ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਝੰਜੇੜੀ ਵਿੱਚ ਲੋੜਵੰਦਾਂ ਨੂੰ ਗੈਸ ਚੁੱਲ੍ਹੇ ਵੰਡੇ

ਨਬਜ਼-ਏ-ਪੰਜਾਬ ਨਿਊਜ਼ ਡੈਸਕ, ਮੁਹਾਲੀ, 18 ਦਸੰਬਰ
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਲਾਂਡਰਾਂ ਗੈਸ ਏਜੰਸੀ ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਝੰਜੇੜੀ ਦੇ ਪ੍ਰਧਾਨ ਤਿਲਕ ਰਾਜ ਦੀ ਅਗਵਾਈ ਹੇਠ ਲਾਂਡਰਾਂ-ਸਰਹਿੰਦ ਸੜਕ ’ਤੇ ਸਥਿਤ ਪਿੰਡ ਝੰਜੇੜੀ ਵਿੱਚ ਗ਼ਰੀਬ ਲੋੜਵੰਦ ਪਰਿਵਾਰਾਂ ਨੂੰ ਗੈਸ ਚੁੱਲ੍ਹੇ ਵੰਡੇ ਗਏ। ਨੌਜਵਾਨ ਸਮਾਜ ਸੇਵੀ ਆਗੂ ਤੇ ਕਬੱਡੀ ਪ੍ਰਮੋਟਰਜ ਗੀਤਇੰਦਰ ਸਿੰਘ ਗਿੱਲ ਅਤੇ ਭਾਜਪਾ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਅਤੇ ਗੈਸ ਏਜੰਸੀ ਦੇ ਪ੍ਰਬੰਧਕ ਆਸ਼ੀਸ਼ ਵੈਦ ਵੱਲੋਂ ਗੈਸ ਚੁੱਲ੍ਹੇ ਵੰਡਣ ਦੀ ਰਸਮ ਸਪੋਰਟਸ ਕਲੱਬ ਦੇ ਪ੍ਰਧਾਨ ਤਿਲਕ ਰਾਜ ਸ਼ਰਮਾ ਤੋਂ ਕਰਵਾਈ ਗਈ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਮੁਹਿੰਮ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਪਰਜੀਤ ਸਿੰਘ ਗਿੱਲ ਲਾਂਡਰਾਂ ਨੇ ਲੋਕਾਂ ਨੂੰ ਗੈਸ ਚੁੱਲ੍ਹਿਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਲਾਂਡਰਾਂ ਗੈਸ ਦੇ ਪ੍ਰਬੰਧਕ ਆਸੀਸ਼ ਵੈਦ ਨੇ ਦੱਸਿਆ ਕਿ ਇਸ ਮੌਕੇ ਝੰਜੇੜੀ ਦੇ 26, ਸਵਾੜਾ ਦੇ 2, ਰਸਨਹੇੜੀ ਦੇ 3, ਮੱਛਲੀ ਕਲਾਂ ਦੇ 5, ਧੜਾਕ ਦੇ 1, ਮਜਾਤੜੀ ਦੇ 2, ਚੰਡਿਆਲਾ ਦੇ 4, ਬਜਹੇੜੀ ਦੇ 2 ਅਤੇ ਪੀਰ ਸੋਹਾਣਾ ਦੇ 6 ਲੋੜਵੰਦ ਪਰਿਵਾਰਾਂ ਨੂੰ ਉਕਤ ਯੋਜਨਾ ਤਹਿਤ ਗੈਸ ਚੁੱਲ੍ਹੇ ਵੰਡੇ ਗਏ। ਇਸ ਮੌਕੇ ਰਣਵੀਰ ਮੋਦੀ, ਗੀਤਇੰਦਰ ਸਿੰਘ ਲਾਂਡਰਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…