Share on Facebook Share on Twitter Share on Google+ Share on Pinterest Share on Linkedin ਵਾਈਪੀਐਸ ਸਕੂਲ ਦੇ 38ਵੇਂ ਸਥਾਪਨਾ ਦਿਵਸ ਮੌਕੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ: ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਵੱਲੋਂ ਆਪਣਾ 38ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਿੱਖਿਆਰਥੀ ਸ਼੍ਰੀ ਸ਼ਸ਼ਾਂਕ ਵੀਰਾ ਜੀ ਨੇ ਉਚੇਚੇ ਤੌਰ ’ਤੇ ਸਮਾਗਮ ਵਿੱਚ ਸ਼ਿਰਕਤ ਕੀਤੀ। ਸਕੂਲ ਹੈੱਡਮਾਸਟਰ ਸ਼੍ਰੀ ਆਰ. ਪੀ. ਦੇਵਗਨ ਨੇ ਸਮਾਗਮ ’ਚ ਪਹੁੰਚੀਆਂ ਸਭ ਸਖ਼ਸ਼ੀਅਤਾਂ ਨੂੰ ਜੀ ਆਇਆਂ ਆਖਿਆ ਤੇ ਸਕੂਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਕੇਵਲ ਇੱਕ ਇਮਾਰਤ ਨਹੀਂ ਹੁੰਦੀ, ਸਕੂਲ ਉਹ ਸੰਸਥਾ ਹੈ ਜਿੱਥੇ ਸਿਧਾਂਤਾਂ, ਅਨੁਸ਼ਾਸ਼ਨ ਤੇ ਮਾਨਵਵਾਦੀ ਵਿਚਾਰਧਾਰਾਵਾਂ ਨੂੰ ਮੁੱਖ ਰੱਖ ਕੇ ਕਿਸੇ ਦੇਸ਼ ਤੇ ਕੌਮ ਦੇ ਭਵਿੱਖ ਨੂੰ ਸਿਰਜਿਆ ਜਾਂਦਾ ਹੈ। ਵਿੱਦਿਅਕ ਵਰ੍ਹੇ 2016-17 ਦੌਰਾਨ ਸਕੂਲ ਦੀਆਂ ਪ੍ਰਾਪਤੀਆਂ ਸੰਬੰਧੀ ਵੇਰਵਾ ਜੂਨੀਅਰ ਸਕੂਲ ਦੇ ਮਨਸਿਮਰਨਪ੍ਰੀਤ ਸਿੰਘ ਤੇ ਅਰਸ਼ੀਆ ਸੂਰੀਆ ਦੁਆਰਾ ਅਤੇ ਸੀਨੀਅਰ ਸਕੂਲ ਦੇ ਪ੍ਰਬਮੈ, ਸਜਨੀਤ ਮਾਂਗਟ ਤੇ ਅਮੀਤਾਜ ਦੁਆਰਾ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਲੋੱ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਅਤੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਲਗਾਤਾਰ ਤਿੰਨ ਸਾਲ 85 ਪ੍ਰਤੀਸ਼ਤ ਤੋੱ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਅਤੇ ਹਾਕੀ, ਕ੍ਰਿਕਟ, ਤੈਰਾਕੀ, ਨਿਸ਼ਾਨੇਬਾਜੀ, ਹੈਂਡਬਾਲ, ਬਾਸਕਟ ਬਾਲ, ਟੈਨਿਸ, ਘੋੜ ਸਵਾਰੀ ਆਦਿ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਕਲਰ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀ ਸ਼ਸ਼ਾਂਕ ਵੀਰਾ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਸਮੇੱ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਪ੍ਰਤੀ ਸੁਚੇਤ ਕਰੀਏ ਤਾਂ ਕਿ ਉਹ ਆਉਣ ਵਾਲੇ ਸਮੇੱ ਅਤੇ ਤਬਦੀਲੀਆਂ ਭਰੇ ਸਮਾਜ ਵਿੱਚ ਵਿਚਰਨ ਲਈ ਮਾਨਸਕ ਤੌਰ ’ਤੇ ਤਿਆਰ-ਬਰ-ਤਿਆਰ ਰਹਿਣ ਤੇ ਸਮੇਂ ਦੇ ਹਾਣੀ ਬਣ ਕੇ ਜੀ ਸਕਣ। ਸਮਾਗਮ ਦੇ ਆਖਰੀ ਚਰਨ ਵਿੱਚ ਜੂਨੀਅਰ ਤੇ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਮੈਡਲੀ ਆਫ ਡਾਂਸ ਐੱਡ ਮਿਊਜ਼ਿਕ’ ਨਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਸੁਰੀਲੀਆਂ ਆਵਾਜ਼ ਵਿੱਚ ਭਾਰਤੀ ਲੋਕ-ਸਾਜ਼ਾਂ ਦੀ ਮਦਦ ਨਾਲ ‘ਕੁੰਗਫਾਇਆ’, ‘ਸਾਤ ਸਵਰ’, ‘ਦਿਲ ਹੈ ਛੋਟਾ ਸਾ’, ‘ਹੀਲ ਦਾ ਵਰਲਡ’ ਆਦਿ ਗੀਤ ਪੇਸ਼ ਕੀਤੇ ਅਤੇ ਭਾਰਤ ਦੇ ਪ੍ਰਸਿੱਧ ਲੋਕ-ਨਾਚ ਕੱਥਕ, ਭਾਰਤ ਨਾਟਿਅਮ, ਮੋਹਿਨੀ ਆਤਮ, ਉਡੀਸੀ, ਮਨੀਪੁਰੀ, ਡੰਡਾਸ, ਬੰਜਾਰਾ ਆਦਿ ਤੋੱ ਬਿਨਾਂ ਪੰਜਾਬ ਦੇ ਪ੍ਰਮੁੱਖ ਲੋਕ-ਨਾਚ ਭੰਗੜੇ ਤੇ ਮਲਵਈ ਗਿੱਧੇ ਨਾਲ ਖ਼ੂਬ ਰੰਗ ਬੰਨ੍ਹਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ