ਵਿਸ਼ਵ ਮੋਟਰ ਸਾਈਕਲ ਦਿਵਸ: ‘ਮੈਨ ਆਫ਼ ਦਿ ਰਾਈਡ’ ਦਾ ਖਿਤਾਬ ਦੀਪਕ ਜੰਗੜਾ ਨੇ ਜਿੱਤਿਆ

ਨਬਜ਼-ਏ-ਪੰਜਾਬ, ਮੁਹਾਲੀ, 22 ਜੂਨ:
ਅੱਜ ਵਿਸ਼ਵ ਮੋਟਰ ਸਾਈਕਲ ਦਿਵਸ ਦੇ ਸਨਮਾਨ ਵਿੱਚ ਇਕੋ ਬਾਈਕਰਜ਼ ਕਲੱਬ, ਮੁਹਾਲੀ ਵੱਲੋਂ ਇੱਕ ਵਿਸ਼ੇਸ਼ ਬਾਈਕ ਰਾਈਡ ਦਾ ਆਯੋਜਨ ਕੀਤਾ ਗਿਆ। ਇਹ ਰਾਈਡ ਖਰੜ ਤੋਂ ਸ਼ੁਰੂ ਹੋ ਕੇ ਮੋਰਿੰਡਾ ਵਿੱਚ ਸਥਿਤ ਪ੍ਰਸਿੱਧ ’’ਰਾਜਾ ਢਾਬਾ’’ ਤੱਕ ਨਿਕਲੀ, ਜਿਸ ਵਿਚ ਕਲੱਬ ਦੇ ਕਈ ਮੈਂਬਰਾਂ ਨੇ ਭਾਗ ਲਿਆ। ਇਸ ਰਾਈਡ ਦਾ ਮੁੱਖ ਉਦੇਸ਼ ਰੋਡ ਸੇਫਟੀ (ਸੜਕ ਸੁਰੱਖਿਆ) ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ। ਰਸਤੇ ਵਿੱਚ ਰਾਹਗੀਰਾਂ ਨੂੰ ਟਰੈਫ਼ਿਕ ਨਿਯਮਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਸੁਰੱਖਿਅਤ ਡਰਾਇਵਿੰਗ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ।
ਕਲੱਬ ਦੇ ਸੰਸਥਾਪਕ ਰੋਹਿਤ ਮਿਸ਼ਰਾ ਵਿਸ਼ੇਸ਼ ਤੌਰ ‘ਤੇ ਰਾਈਡ ਵਿੱਚ ਮੌਜੂਦ ਰਹੇ ਅਤੇ ਉਨ੍ਹਾਂ ਨੇ ਸਾਰੇ ਰਾਈਡਰਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ, ’’ਮੋਟਰਸਾਈਕਲਿੰਗ ਸਿਰਫ਼ ਇੱਕ ਸ਼ੌਂਕ ਨਹੀਂ, ਬਲਕਿ ਇੱਕ ਜ਼ਿੰਮੇਵਾਰੀ ਵੀ ਹੈ। ਹਰ ਰਾਈਡਰ ਨੂੰ ਆਪਣੀ ਤੇ ਹੋਰਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।’’
ਰਾਈਡ ਦੇ ਅੰਤ ਵਿੱਚ ਕਈ ਵਿਸ਼ੇਸ਼ ਸਨਮਾਨ ਵੀ ਦਿੱਤੇ ਗਏ: ‘‘ਮੈਨ ਆਫ਼ ਦਿ ਰਾਈਡ’’ ਦਾ ਖਿਤਾਬ ਦੀਪਕ ਜੰਗੜਾ ਨੂੰ ਮਿਲਿਆ, ਜਿਨ੍ਹਾਂ ਨੇ ਉਤਕ੍ਰਿਸ਼ਟ ਰਾਈਡਿੰਗ ਕਰਕੇ ਸਭ ਦਾ ਮਨ ਮੋਹ ਲਿਆ। ’’ਕੱਪਲ ਆਫ਼ ਦ ਰਾਈਡ’’ ਦਾ ਖਿਤਾਬ ਅਮਨਦੀਪ ਗਰਗ ਅਤੇ ਉਨ੍ਹਾਂ ਦੀ ਪਤਨੀ ਕਿਰਣ ਗਰਗ ਨੂੰ ਦਿੱਤਾ ਗਿਆ, ਜੋ ਆਪਣੇ ਜੋਸ਼ ਅਤੇ ਸਹਿਭਾਗੀਤਾ ਲਈ ਜਾਣੇ ਗਏ। ਇਸ ਮੌਕੇ ਪ੍ਰਤਿਭਾ ਮਿਸ਼ਰਾ, ਕੈਪਟਨ ਦੇਸ਼ ਰਾਜ ਅਤੇ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਰਹੇ।

Load More Related Articles
Load More By Nabaz-e-Punjab
Load More In Entertainment

Check Also

ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ

ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ ਜ਼ਿਲ੍ਹਾ ਸਪੋਰਟਸ ਕੋਆਰਡੀ…